ਭਾਰ ਘੱਟ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
Published : Nov 23, 2017, 9:31 pm IST
Updated : Nov 23, 2017, 4:01 pm IST
SHARE ARTICLE

ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਪਰ ਅੱਜ ਅਸੀ ਤੁਹਾਡੇ ਲਈ ਇਸ ਤਰ੍ਹਾਂ ਦੇ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਵੱਧਦੀ ਚਰਬੀ ਅਤੇ ਫਾਲਤੂ ਭਾਰ ਨੂੰ ਚਮਤਕਾਰੀ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ।
ਭਾਰ ਘਟਾਉਣ ਦੇ ਘਰੇਲੂ ਨੁਸਖੇ

1. ਪੁਦੀਨੇ
ਪੁਦੀਨੇ ਦੀ ਚਟਨੀ ਬਣਾ ਕੇ ਰੱਖ ਲਵੋ ਅਤੇ ਰੋਜ਼ਾਨਾ ਇਸ ਚਟਨੀ ਨੂੰ ਰੋਟੀ ਨਾਲ ਖਾਓ। ਇਸ ਇਲਾਵਾ ਪੁਦੀਨੇ ਦੀ ਚਾਹ ਪੀਣ ਨਾਲ ਵੀ ਭਾਰ ਘੱਟਦਾ ਹੈ।
2. ਗਾਜਰ
ਭੋਜਨ ਖਾਣ ਤੋਂ ਪਹਿਲਾਂ ਗਾਜਰ ਖਾਓ। ਗਾਜਰ ਦਾ ਜੂਸ ਵੀ ਭਾਰ ਘੱਟ ਕਰਨ ਲਈ ਸਹਾਇਕ     ਹੁੰਦਾ ਹੈ। ਇਹ ਘਰੇਲੂ ਨੁਸਖਾ ਵਿਗਿਆਨਕ ਤੌਰ 'ਤੇ ਵੀ ਪ੍ਰਵਾਨਿਤ ਹੈ।
3. ਸੌਂਫ
ਅੱਧਾ ਚਮਚ ਸੌਂਫ ਨੂੰ ਇੱਕ ਕੱਪ ਪਾਣੀ 'ਚ ਉਬਾਲੋ ਅਤੇ ਫਿਰ ਕਰੀਬ 10 ਮਿੰਟ ਇਸ ਨੂੰ ਢੱਕ ਕੇ ਰੱਖ ਦਿਓ। ਇਸ ਤੋਂ ਬਾਅਦ ਪਾਣੀ ਪੀਓ । ਲਗਾਤਾਰ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗ।
4. ਪਪੀਤਾ
ਪਪੀਤੇ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ। ਇਹ ਹਰ ਮੌਸਮ 'ਚ ਮਿਲਦਾ ਹੈ। ਲੰਬੇ ਸਮੇਂ ਤੱਕ ਪਪੀਤੇ ਦੀ ਵਰਤੋਂ ਪੇਟ ਦੀ ਚਰਬੀ ਘੱਟ ਕਰਦਾ ਹੈ।
5. ਦਹੀਂ
ਨਾਸ਼ਤੇ 'ਚ ਦਹੀਂ ਅਤੇ ਲੱਸੀ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ।
6. ਫਲ ਅਤੇ ਸਬਜ਼ੀਆਂ
ਫਲਾਂ ਅਤੇ ਸਬਜ਼ੀਆਂ 'ਚ ਕੈਲੋਰੀ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ ਪਰ ਅੰਬ, ਚੀਕੂ ਅਤੇ ਕੇਲੇ ਤੋਂ ਪ੍ਰਹੇਜ਼ ਕਰੋ।
7. ਕਾਰਬੋਹਾਈਡੇਟ
ਭੋਜਨ 'ਚ ਕਾਰਬੋਹਾਈਡੇਟ ਦੀ ਮਾਤਰਾ ਘੱਟ ਕਰੋ, ਇਹ ਭਾਰ ਵਧਾਉਂਦੀ ਹੈ। ਸ਼ੱਕਰ, ਚਾਵਲ ਅਤੇ ਆਲੂ ਖਾਣ ਤੋਂ ਬਚੋ ।
8. ਆਂਵਲਾ ਅਤੇ ਹਲਦੀ
ਆਂਵਲਾ ਅਤੇ ਹਲਦੀ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਇਸਦਾ ਚੂਰਨ ਬਣਾ ਲਵੋ ਅਤੇ ਇਸ ਨੂੰ ਰੋਜ਼ਾਨਾ ਲੱਸੀ ਨਾਲ ਪੀਓ । ਪੇਟ ਦੀ ਚਰਬੀ ਘੱਟ ਹੋਣ ਲੱਗੇਗੀ ।
9. ਹਰੀ ਮਿਰਚ
ਖੋਜਕਾਰੀਆਂ ਦੇ ਅਨੁਸਾਰ ਹਰੀ ਮਿਰਚ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ। ਜੋ ਲੋਕ ਤਿੱਖਾ ਖਾਣ ਤੋਂ ਨਹੀਂ ਘਬਰਾਉਂਦੇ ਉਹਨਾ ਨੂੰ ਆਪਣੇ ਭੋਜਨ 'ਚ ਕੱਚੀ ਹਰੀ ਮਿਰਚ ਜਰੂਰ ਸ਼ਾਮਲ ਕਰਨੀ ਚਾਹੀਦੀ ।
10. ਮੂਲੀ ਦਾ ਰਸ ਅਤੇ ਸ਼ਹਿਦ
ਮੂਲੀ ਦਾ ਰਸ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਇੱਕ ਮਹੀਨੇ 'ਚ ਭਾਰ ਘੱਟ ਹੋ ਜਾਵੇਗਾ।
11. ਟਮਾਟਰ ਅਤੇ ਪਿਆਜ਼
ਭੋਜਨ 'ਚ ਟਮਾਟਰ ਨਾਲ ਪਿਆਜ਼ ਜ਼ਰੂਰ ਖਾਓ। ਟਮਾਟਰ ਅਤੇ ਪਿਆਜ਼ 'ਚ ਕਾਲੀ ਮਿਰਚ ਅਤੇ ਨਮਕ ਪਾ ਕੇ ਖਾਣ ਨਾਲ ਮੋਟਾਪਾ ਘੱਟਦਾ ਹੈ।
12. ਸ਼ਹਿਦ
ਰੋਜ਼ਾਨਾ ਸ਼ਹਿਦ ਨੂੰ ਪਾਣੀ 'ਚ ਪਾ ਕੇ ਪੀਣ ਨਾਲ ਭਾਰ ਘੱਟਦਾ ਹੈ।
13. ਕਰੇਲੇ ਦੀ ਸਬਜ਼ੀ
ਕਰੇਲੇ ਦੀ ਸਬਜ਼ੀ ਵੀ ਭਾਰ ਘਟਾਉਣ 'ਚ ਸਹਾਈ ਹੁੰਦੀ ।ਕਰੇਲਿਆਂ ਨੂੰ ਘੱਟ ਤੇਲ 'ਚ ਤਲ ਕੇ ਸਬਜ਼ੀ ਬਣਾ ਕੇ ਖਾਓ ।
14. ਗਰੀਨ ਟੀ
ਦੁੱਧ ਅਤੇ ਖੰਡ ਵਾਲੀ ਚਾਹ ਦੀ ਥਾਂ ਗਰੀਨ ਟੀ ਦੀ ਵਰਤੋਂ ਕਰੋ । ਇਸ 'ਚ ਮੌਜੂਦ ਐਂਟੀ ਆਕਸੀਡੈਂਟਸ ਚਿਹਰੇ ਦੀ ਝੁਰੜੀਆਂ ਨੂੰ ਵੀ ਹਟਾਉਂਦੇ ਹਨ ਅਤੇ ਨਾਲ ਹੀ ਭਾਰ ਨੂੰ ਵੱਧਣ ਤੋਂ ਵੀ ਰੋਕਦੇ ਹਨ।
15. ਕੱਦੂ ਦਾ ਜੂਸ
ਕੱਦੂ ਦਾ ਜੂਸ ਵੀ ਭਾਰ ਘਟਾਉਣ ਲਈ ਮਦਦਗਾਰ ਹੈ।ਇਸ ਨਾਲ ਪੇਟ ਵੀ ਭਰਿਆ ਰਹਿੰਦਾ ਅਤੇ ਫਾਈਬਰ ਵੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ।
16. ਐਪਲ ਵਿਨੇਗਰ
ਐਪਲ ਵਿਨੇਗਰ ਦੀ ਵਰਤੋਂ ਵੀ ਭਾਰ ਘਟਾਉਂਦਾ ਹੈ। ਪਾਣੀ ਜਾਂ ਜੂਸ ਨਾਲ ਇਸ ਨੂੰ ਪੀਤਾ ਜਾ ਸਕਦਾ।
17. ਹਰੇ ਧਨੀਏ ਦਾ ਜੂਸ
ਹਰੇ ਧਨੀਏ ਦਾ ਜੂਸ ਵੀ ਮੋਟਾਪੇ ਨੂੰ ਘੱਟ ਕਰਦਾ ਹੈ ਅਤੇ ਕਿਡਨੀ ਵੀ ਸਾਫ ਰੱਖਦਾ ਹੈ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement