
ਨਹੁੰ ਸਰੀਰ ਦੀ ਤੰਦਰੁਸਤੀ ਬਾਰੇ ਦੱਸਦੇ ਹਨ।
ਨਹੁੰ ਸਿਰਫ ਹੱਥਾਂ ਅਤੇ ਪੈਰਾਂ ਦੀ ਖੂਬਸੂਰਤੀ ਹੀ ਨਹੀਂ ਵਧਾਉਂਦੇ ਬਲਕਿ ਸਾਡੇ ਸਰੀਰ ਦੀ ਤੰਦਰੁਸਤੀ ਬਾਰੇ ਵੀ ਦੱਸਦੇ ਹਨ। ਪੁਰਾਣੇ ਜ਼ਮਾਨੇ ‘ਚ ਬਹੁਤ ਸਾਰੇ ਹਕੀਮ ਜਾਂ ਵੈਦ ਨਹੁੰ ਦੇਖ ਕੇ ਸਰੀਰ ਦੇ ਅੰਦਰ ਦੇ ਰੋਗਾਂ ਬਾਰੇ ਦੱਸ ਦਿੰਦੇ ਸਨ। ਕੁੱਝ ਮਾਹਰ ਕਹਿੰਦੇ ਹਨ ਕਿ ਨਹੁੰ ਇਨਸਾਨ ਦੇ ਅੰਦਰ ਦੀ ਬਿਮਾਰੀ ਬਾਰੇ ਇਸ਼ਾਰਾ ਕਰਦੇ ਹਨ। ਅੱਜ ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਛੋਟੇ- ਵੱਡੇ ਬੱਚੇ ਸਾਰਾ ਦਿਨ ਮੂੰਹ ਵਿੱਚ ਨਹੁੰ ਪਾ ਕੇ ਰੱਖਦੇ ਹਨ। ਸਾਡੇ ਹੱਥ ਰੋਜ਼ ਬਹੁਤ ਚੰਗੀਆਂ- ਗੰਦੀਆਂ ਥਾਵਾਂ ‘ਤੇ ਰੱਖਦੇ ਹਨ। ਜਿਸ ਕਰ ਕੇ ਸਾਡੇ ਸਰੀਰ ਵਿੱਚ ਸਾਰੀ ਗੰਦਗੀ ਅੰਦਰ ਜਾਂਦੀ ਹੈ।
ਇਹ ਤਾਂ ਸਭ ਨੂੰ ਪਤਾ ਹੈ ਕਿ ਨਹੁੰ ਖਾਣੇ ਇਕ ਬੁਰੀ ਆਦਤ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਹ ਦੇਖਣ ਨੂੰ ਤਾਂ ਬੁਰੀ ਲਗਦੀ ਹੀ ਹੈ ਅਤੇ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ। ਸੋ ਜੇਕਰ ਤੁਹਾਡੇ ਆਸ-ਪਾਸ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਇਸ ਨੂੰ ਠੀਕ ਕਰਨ ਲਈ ਕਹੋ। ਨਹੁੰ ਚਬਾਉਂਦੇ ਰਹਿਣ ਨਾਲ ਜੇ ਨਹੁੰ ਦੇ ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਮੂੰਹ ਦੇ ਬੈਕਟੀਰੀਆ ਵੀ ਸਾਡੇ ਨਹੁੰ ‘ਤੇ ਲਗਦੇ ਹਨ। ਜਿਸ ਕਾਰਨ ਕੋਈ ਕੰਮ ਕਰਦੇ ਸਮੇਂ ਇਹ ਬੈਕਟੀਰੀਆ ਫੈਲਦੇ ਹਨ। ਇਹ ਬਿਮਾਰੀ ਵਧਾਉਂਦੇ ਹਨ। ਜਿੰਨੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲ ਲਓ।
ਨਹੁੰ ਚਬਾਉਂਦੇ ਰਹਿਣ ਨਾਲ ਨਹੁੰ ‘ਚ ਜੋ ਬੈਕਟੀਰੀਆ ਹੁੰਦੇ ਹਨ ਉਹ ਸਾਡੀਆਂ ਆਂਤੜੀਆਂ ‘ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਕੈਂਸਰ ਦਾ ਕਾਰਨ ਬਣਦੇ ਹਨ। ਨਹੁੰ ਚਬਾਉਂਦੇ ਰਹਿਣ ਨਾਲ ਉਂਗਲੀਆਂ ‘ਤੇ ਵੀ ਜ਼ਖਮ ਹੋ ਜਾਂਦੇ ਹਨ। ਕਿਸੇ ਨੂੰ ਨਹੁੰ ਚਬਾਉਂਦੇ ਦੇਖ ਕੇ ਹਰ ਕੋਈ ਇਹੀ ਸੋਚਦਾ ਹੈ ਕਿ ਇਹ ਕਿਸੇ ਤਣਾਓ ਦੇ ਕਾਰਨ ਹੀ ਨਹੁੰ ਚਬਾ ਰਿਹਾ ਹੈ। ਨਹੁੰ ਚਬਾਉਂਦੇ ਰਹਿਣ ਨਾਲ ਇਸ ਦਾ ਅਸਰ ਦੰਦਾਂ ‘ਤੇ ਵੀ ਹੋ ਜਾਂਦਾ ਹੈ। ਨਹੁੰ ਦੀ ਗੰਦਗੀ ਕਾਰਨ ਦੰਦ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ।
ਨਹੁੰ ਚਬਾਉਂਦੇ ਰਹਿਣ ਨਾਲ ਪੇਟ ਦਾ ਇਨਫੈਕਸ਼ਨ ਵੀ ਹੋ ਜਾਂਦਾ ਹੈ। ਜਿਸ ਕਿਸੇ ਨੂੰ ਵੀ ਇਹ ਆਦਤ ਹੁੰਦੀ ਹੈ ਉਹ ਕਦੇ ਵੀ, ‘ਹੱਥ ਧੋ ਕੇ ਤੇ ਨਹੀਂ ਨਹੁੰ ਚਬਾਏਗਾ’। ਸੋ ਜੋ ਵੀ ਹੱਥਾਂ ‘ਤੇ ਲੱਗਾ ਹੁੰਦਾ ਹੈ ਉਹ ਪੇਟ ‘ਚ ਜਾਂਦਾ ਹੈ ਅਤੇ ਇਸ ਨਾਲ ਪੇਟ ਦਾ ਇਨਫੈਕਸ਼ਨ ਹੋਣ ਦਾ ਖ਼ਤਰਾ 75% ਵੱਧ ਜਾਂਦਾ ਹੈ।
ਨਹੁੰਆਂ ਦਾ ਇਨਫ਼ੈਕਸ਼ਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਹ ਗੰਦਗੀ, ਪ੍ਰਦੂਸ਼ਣ, ਸਾਫ਼-ਸਫ਼ਾਈ ਦੀ ਕਮੀ, ਸਿੰਥੈਟਿਕ ਜਰਾਬਾਂ ਅਤੇ ਪੈਰਾਂ ‘ਚ ਜ਼ਿਆਦਾ ਦੇਰ ਪਸੀਨੇ ਦੇ ਕਾਰਨ ਹੁੰਦਾ ਹੈ।
ਕਈ ਵਾਰ ਨਹੁੰਆਂ ‘ਚ ਇਨਫ਼ੈਕਸ਼ਨ ਦਾ ਕਾਰਨ ਸਰੀਰ ਪੀ ਐਚ ਦੇ ਪੱਧਰ ਸਹੀ ਨਾ ਹੋਣ ਕਾਰਨ ਵੀ ਹੋ ਸਕਦਾ ਹੈ ਜਿਸ ਕਾਰਨ ਸਰੀਰ ‘ਚ ਰੋਗਾਂ ਨਾਲ ਲੜਣ ਦੀ ਸ਼ਕਤੀ ਘੱਟ ਹੋ ਜਾਂਦੀ ਹੈਸ਼ ਜੇਕਰ ਇਸ ਦਾ ਇਲਾਜ ਸਹੀ ਸਮੇਂ ਨਾ ਕੀਤਾ ਜਾਵੇ ਤਾਂ ਨਹੁੰ ਮੋਟੇ ਹੋ ਜਾਂਦੇ ਹਨ ਅਤੇ ਦਰਦ ਦਾ ਕਾਰਨ ਬਣਦੇ ਹਨ।