ਪਹਿਲਾ ਕੁਲ ਭਾਰਤੀ ਆਯੁਰਵੇਦ ਸੰਸਥਾਨ ਦੇਸ਼ ਨੂੰ ਸਮਰਪਿਤ
Published : Oct 18, 2017, 12:03 am IST
Updated : Oct 17, 2017, 6:33 pm IST
SHARE ARTICLE

ਨਵੀਂ ਦਿੱਲੀ, 17 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲਾ ਕੁਲ ਭਾਰਤੀ ਆਯੁਰਵੇਦ ਸੰਸਥਾਨ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ 'ਚ ਆਯੁਰਵੇਦ ਨਾਲ ਜੁੜੇ ਹਸਪਤਾਲ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਸੁਝਾਅ ਦਿਤਾ ਕਿ ਆਯੁਰਵੇਦ ਮਾਹਰਾਂ ਨੂੰ ਅਜਿਹੀਆਂ ਦਵਾਈਆਂ ਖੋਜਣ ਦੀ ਜ਼ਰੂਰਤ ਹੈ ਜੋ ਮਰੀਜ਼ਾਂ ਨੂੰ ਤੁਰਤ ਆਰਾਮ ਦੇਣ ਨਾਲ ਉਨ੍ਹਾਂ ਨੂੰ ਦਵਾਈਆਂ ਦੇ ਬੁਰੇ ਅਸਰਾਂ ਨੂੰ ਦੂਰ ਰੱਖਣ।ਦੂਜੇ ਆਯੁਰਵੇਦ ਦਿਵਸ ਮੌਕੇ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਦੀ ਤਰਜ਼ 'ਤੇ ਬਣੇ ਸਰਿਤਾ ਵਿਹਾਰ ਏ.ਆਈ.ਆਈ.ਏ. ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਮੋਦੀ ਨੇ ਕਿਹਾ ਕਿ ਕੋਈ ਵੀ ਦੇਸ਼ ਵਿਕਾਸ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਉਹ ਉਦੋਂ ਤਕ ਅੱਗੇ ਨਹੀਂ ਵੱਧ ਸਕਦਾ ਜਦੋਂ ਤਕ ਉਹ ਅਪਣੇ ਇਤਿਹਾਸ, ਅਪਣੀ ਵਿਰਾਸਤ ਉਤੇ ਮਾਣ ਕਰਨਾ ਨਹੀਂ ਜਾਣਦਾ। ਅਪਣੀ ਵਿਰਾਸਤ ਨੂੰ ਛੱਡ ਕੇ ਅੱਗੇ ਵਧਣ ਵਾਲੇ ਦੇਸ਼ਾਂ ਦੀ ਪਛਾਣ ਖ਼ਤਮ ਹੋਣੀ ਤੈਅ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ 'ਚ ਦੁਨੀਆਂ ਨੇ ਆਈ.ਟੀ. ਕ੍ਰਾਂਤੀ ਵੇਖੀ ਹੈ ਹੁਣ ਆਯੁਰਵੇਦ ਦੀ ਅਗਵਾਈ 'ਚ ਸਿਹਤ ਕ੍ਰਾਂਤੀ ਹੋਣੀ ਚਾਹੀਦੀ ਹੈ। 


ਉਨ੍ਹਾਂ ਕਿਹਾ ਕਿ ਗ਼ੁਲਾਮੀ ਦੇ ਸਮੇਂ ਵਿਚ ਸਾਡੀ ਖੇਤੀਬਾੜੀ ਪਰੰਪਰਾ, ਸਾਡੇ ਆਚਾਰੀਆ, ਕਿਸਾਨ, ਵਿਗਿਆਨਕ ਗਿਆਨ, ਸਾਡੇ ਯੋਗ, ਸਾਡੇ ਆਯੁਰਵੇਦ, ਇਨ੍ਹਾਂ ਸਾਰਿਆਂ ਦੀ ਤਾਕਤ ਦਾ ਮਜ਼ਾਕ ਉਡਾਇਆ ਗਿਆ। ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਈ ਅਤੇ ਇਥੋਂ ਤਕ ਕਿ ਉਨ੍ਹਾਂ ਦੀਆਂ ਤਾਕਤਾਂ ਉਤੇ ਸਾਡੇ ਹੀ ਲੋਕਾਂ ਵਿਚਕਾਰ ਸ਼ਰਧਾ ਘੱਟ ਕਰਨ ਦੀ ਕੋਸ਼ਿਸ਼ ਵੀ ਹੋਈ। ਆਜ਼ਾਦੀ ਤੋਂ ਬਾਅਦ ਉਮੀਦ ਸੀ ਕਿ ਜੋ ਬਚਿਆ ਹੈ, ਉਸ ਨੂੰ ਸਾਂਭਿਆ ਜਾਵੇਗਾ ਅਤੇ ਅੱਗੇ ਵਧਾਇਆ ਜਾਵੇਗਾ। ਪਰ ਜੋ ਬਚਿਆ ਸੀ ਉਸ ਨੂੰ ਉਸ ਦੇ ਹਾਲ 'ਤੇ ਹੀ ਛੱਡ ਦਿਤਾ ਗਿਆ। ਇਸ ਕਰ ਕੇ ਸਾਡੀ ਦਾਦੀ ਮਾਂ ਦੇ ਨੁਸਖਿਆਂ ਨੂੰ ਦੂਜੇ ਦੇਸ਼ਾਂ ਨੇ ਪੇਟੈਂਟ ਕਰ ਲਿਆ। ਮੋਦੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਣ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਇਸ ਸਥਿਤੀ ਨੂੰ ਕਾਫ਼ੀ ਹੱਦ ਤਕ ਬਦਲ ਦਿਤਾ ਗਿਆ ਹੈ ਅਤੇ ਪਿਛਲੇ ਤਿੰਨ ਸਾਲਾਂ 'ਚ 65 ਤੋਂ ਜ਼ਿਆਦਾ ਸੰਸਥਾਨ ਸ਼ੁਰੂ ਹੋਏ ਹਨ।              (ਪੀਟੀਆਈ)

SHARE ARTICLE
Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement