ਰੋਜ਼ ਆਪਣੇ ਆਪ ਨੂੰ ਸਿਰਫ 15 ਮਿੰਟ ਦੇ ਕੇ ਇਸ ਤਰ੍ਹਾਂ ਵਧਾ ਸਕਦੇ ਹੋ ਆਪਣਾ ਕੱਦ
Published : Feb 26, 2018, 11:32 am IST
Updated : Mar 20, 2018, 1:26 pm IST
SHARE ARTICLE
ਕੱਦ ਵਧਾਉਣ 'ਚ ਮਦਦਗਾਰ 6 ਯੋਗ ਆਸਣ।
ਕੱਦ ਵਧਾਉਣ 'ਚ ਮਦਦਗਾਰ 6 ਯੋਗ ਆਸਣ।

ਕੁਝ ਅਜਿਹੇ ਯੋਗ ਆਸਣ ਹਨ ਜੋ ਸਾਡੇ ਸਰੀਰ ਨੂੰ ਸਟ੍ਰੈਚ ਕਰਦੇ ਹਨ।

ਕੱਦ ਨਾ ਵਧਣ ਦੀ ਸਮੱਸਿਆ ਕਈ ਲੋਕਾਂ ਨੂੰ ਰਹਿੰਦੀ ਹੈ। ਜ਼ਿਆਦਾਤਰ ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਫਿਜ਼ੀਕਲੀ ਐਕਟਿਵ ਨਹੀਂ ਰਹਿੰਦੇ ਹਨ। ਜੇਕਰ ਫਿਜ਼ੀਕਲੀ ਐਕਟਿਵ ਰਿਹਾ ਜਾਵੇ ਅਤੇ ਕੁਝ ਯੋਗ ਆਸਣਾਂ ਨੂੰ ਰੋਜ਼ ਕੀਤਾ ਜਾਵੇ ਤਾਂ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਹਰ ਪਰੇਸ਼ਾਨੀ ਨੂੰ ਦੂਰ ਕਰਨ 'ਚ ਵੱਖ - ਵੱਖ ਯੋਗ ਆਸਣ ਮਦਦਗਾਰ ਹੁੰਦੇ ਹਨ। ਇਨ੍ਹਾਂ 'ਚੋਂ ਕੁਝ ਅਜਿਹੇ ਯੋਗ ਆਸਣ ਹਨ ਜੋ ਸਾਡੇ ਸਰੀਰ ਨੂੰ ਸਟ੍ਰੈਚ ਕਰਦੇ ਹਨ। ਇਨ੍ਹਾਂ ਨਾਲ ਸਾਡੇ ਸਰੀਰ 'ਚ ਖਿਚਾਅ ਹੁੰਦਾ ਹੈ ਜਿਸਦੇ ਨਾਲ ਕੱਦ ਵਧਾਉਣ 'ਚ ਮਦਦ ਮਿਲਦੀ ਹੈ। ਕੁਝ ਯੋਗ ਇੰਸਟਰਕਟਰ ਅਜਿਹੇ 6 ਯੋਗ ਦੱਸਦੇ ਹਨ। ਜਿਨ੍ਹਾਂ ਨੂੰ ਰੋਜ਼ ਕਰਨ ਨਾਲ ਕੱਦ ਵਧਾਇਆ ਜਾ ਸਕਦਾ ਹੈ। ਇਨ੍ਹਾਂ ਯੋਗ ਆਸਣਾਂ ਨੂੰ ਰੋਜ਼ 10 ਤੋਂ15 ਮਿੰਟ ਕਰਨਾ ਕਾਫ਼ੀ ਜ਼ਰੂਰੀ ਹੁੰਦਾ ਹੈ ਉਦੋਂ ਇਹ ਸਰੀਰ 'ਤੇ ਅਸਰ ਕਰਦੇ ਹਨ।


ਤਾੜ ਆਸਣ : ਸਿੱਧੇ ਖੜੇ ਹੋ ਜਾਓ। ਹੁਣ ਸਾਹ ਲੈਂਦੇ ਹੋਏ ਦੋਵੇਂ ਹੱਥਾਂ ਨੂੰ ਉੱਤੇ ਚੱਕੋ ਅਤੇ ਪੈਰਾਂ ਦੀਆਂ ਉਂਗਲੀਆਂ 'ਤੇ ਖੜੇ ਹੋ ਜਾਓ। 30 ਸੈਕਿੰਡ ਤੱਕ ਰੁਕੋ। ਅਜਿਹਾ10 ਵਾਰ ਕਰੋ।



ਵੀਰ ਭਦਰ ਆਸਣ : ਇਕ ਪੈਰ ਨੂੰ ਪਿੱਛੇ ਦੇ ਵੱਲ ਖਿੱਚੋ। ਦੂਜੇ ਪੈਰ ਨੂੰ ਅੱਗੇ 90 ਡਿਗਰੀ ਦੇ ਐਂਗਲ ਤੱਕ ਮੋੜੋ। ਹੁਣ ਮੂੰਹ ਉੱਤੇ ਕਰੋ ਅਤੇ ਦੋਵੇਂ ਹੱਥਾਂ ਨੂੰ ਜੋੜ ਕੇ ਸਿਰ ਦੇ ਉੱਤੇ ਤੱਕ ਲੈ ਜਾਓ। 10 ਤੋਂ 15 ਵਾਰ ਸਾਹ ਲਵੋ ਅਤੇ ਛੱਡੋ। ਅਜਿਹੇ 10 ਵਾਰ ਕਰੋ।



ਟ੍ਰੀ ਸਟੈਂਡ ਪੋਜ਼ : ਸਿੱਧੇ ਖੜੇ ਹੋ ਜਾਓ। ਹੱਥਾਂ ਨੂੰ ਉੱਤੇ ਚੁੱਕ ਕੇ ਜੋੜ ਲਵੋ। ਹੁਣ ਖੱਬੇ ਪੈਰ ਨੂੰ ਗੋਡੇ ਨਾਲ ਮੋੜ ਕੇ ਸੱਜਾ ਪੈਰ ਦੀ ਪੱਟ 'ਤੇ ਰੱਖੋ। ਅੱਖਾਂ ਬੰਦ ਕਰੋ ਅਤੇ 8 ਮਿੰਟ ਤੱਕ ਧਿਆਨ ਕਰੋ।



ਤ੍ਰਿਕੋਣ ਆਸਣ : ਸਿੱਧੇ ਖੜੇ ਹੋ ਜਾਓ। ਪੈਰਾਂ ਦੇ ਵਿੱਚ 2 ਫੁੱਟ ਦਾ ਗੈਪ ਰੱਖੋ। ਦੋਵਾਂ ਹੱਥਾਂ ਨੂੰ ਸਾਇਡ 'ਚ ਲਿਜਾ ਕੇ ਸੱਜੇ ਹੱਥ ਤੋਂ ਸੱਜੇ ਪੈਰ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਖੱਬੇ ਹੱਥ ਨੂੰ ਇੱਕ ਦਮ ਉੱਤੇ ਦੀ ਤਰਫ ਸਿੱਧਾ ਰੱਖੋ। ਕੁਝ ਦੇਰ ਰੁਕੋ ਅਤੇ ਫਿਰ ਸਧਾਰਨ ਸਥਿਤੀ 'ਚ ਆ ਜਾਓ। ਇਹੀ ਕ੍ਰਿਆ ਦੂਜੇ ਹੱਥ ਨਾਲ ਵੀ ਦੁਹਰਾਓ।



ਪਾਦਹਸਤ ਆਸਣ : ਪੈਰਾਂ ਨੂੰ ਚਿਪਕਾ ਕੇ ਸਿੱਧੇ ਖੜੇ ਹੋ ਜਾਓ। ਗੋਡੀਆਂ ਨੂੰ ਸਿੱਧਾ ਰੱਖੋ ਅਤੇ ਸਾਹ ਛੱਡਦੇ ਹੋਏ ਅੱਗੇ ਦੇ ਵੱਲ ਝੁਕੋ। ਹੁਣ ਹੱਥਾਂ ਨੂੰ ਪੈਰਾਂ ਦੇ ਪੰਜਿਆਂ ਦੇ ਹੇਠਾਂ ਰੱਖੋ। ਕੁੱਝ ਸੈਕਿੰਡਸ ਇਸ ਸਥਿਤੀ 'ਚ ਰਹੋ। ਅਜਿਹਾ 8 ਤੋਂ 10 ਵਾਰ ਕਰੋ।



ਪਸ਼ਚਿਮੋੱਤਾਨਾਸਨ : ਪੈਰਾਂ ਨੂੰ ਸਾਹਮਣੇ ਫੈਲਾਕੇ ਬੈਠ ਜਾਓ। ਲੰਮੇ ਸਾਹ ਲਵੋ ਅਤੇ ਸਰੀਰ ਨੂੰ ਪਿੱਛੇ ਝੁਕਾਓ। ਹੁਣ ਸਾਹ ਛਡਦੇ ਹੋਏ ਅੱਗੇ ਦੇ ਵੱਲ ਝੁਕੋ। ਹੱਥਾਂ ਤੋਂ ਪੈਰਾਂ ਦੇ ਅੰਗੂਠੇ ਫੜੋ ਅਤੇ ਮੱਥੇ ਨੂੰ ਗੋਡੀਆਂ ਨਾਲ ਲਗਾਉਣ ਦੀ ਕੋਸ਼ਿਸ਼ ਕਰੋ। ਕੁੱਝ ਸੈਕਿੰਡਸ ਰੁਕੋ, ਫਿਰ ਪਹਿਲਾਂ ਵਾਲੀ ਸਥਿਤੀ 'ਚ ਆ ਜਾਓ। ਅਜਿਹਾ 8 - 10 ਵਾਰ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement