
ਆਉ ਜਾਣਦੇ ਹਾਂ ਘਰ ਅੰਦਰ ਮੱਛਰਾਂ ਨੂੰ ਆਉਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ:
ਮੀਂਹ ਦੇ ਮੌਸਮ ’ਚ ਮੱਛਰਾਂ ਦਾ ਦਹਿਸ਼ਤ ਕੁੱਝ ਜ਼ਿਆਦਾ ਹੀ ਵਧ ਜਾਂਦੀ ਹੈ। ਇਹ ਮੱਛਰ ਡੇਂਗੂ, ਮਲੇਰੀਆ, ਜੀਕਾ, ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦੀ ਵਜ੍ਹਾ ਬਣ ਸਕਦੇ ਹਨ। ਜੇ ਸਹੀ ਸਮੇਂ ’ਤੇ ਇਲਾਜ ਨਾ ਮਿਲਿਆ ਤਾਂ ਇਹ ਸਾਰੀਆਂ ਬੀਮਾਰੀਆਂ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਇਸ ਵਜ੍ਹਾ ਨਾਲ ਇਸ ਮੌਸਮ ’ਚ ਜਿੰਨਾ ਹੋ ਸਕੇ ਮੱਛਰਾਂ ਤੋਂ ਬਚ ਕੇ ਰਹੋ। ਆਉ ਜਾਣਦੇ ਹਾਂ ਘਰ ਅੰਦਰ ਮੱਛਰਾਂ ਨੂੰ ਆਉਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ:
ਪੁਦੀਨੇ ਦੀ ਖ਼ੂਸ਼ਬੂ ਬਹੁਤ ਤੇਜ਼ ਹੁੰਦੀ ਹੈ ਜਿਸ ਦੀ ਖ਼ੁਸ਼ਬੂ ਨਾਲ ਮੱਛਰ ਦੂਰ ਭੱਜਦੇ ਹਨ ਤਾਂ ਤੁਸੀਂ ਪੁਦੀਨੇ ਦੀਆਂ ਜਾਂ ਇਸ ਦੇ ਤੇਲ ਨੂੰ ਘਰ ’ਚ ਅਲੱਗ-ਅਲੱਗ ਥਾਂ ’ਤੇ ਰੱਖੋ। ਪੁਦੀਨੇ ਦੇ ਪੌਦੇ ਲਗਾਉਣ ਨਾਲ ਵੀ ਮੱਛਰਾਂ ਤੋਂ ਬਚਣ ਲਈ ਮਦਦ ਮਿਲਦੀ ਹੈ। ਮੱਛਰਾਂ ਨੂੰ ਭਜਾਉਣ ਲਈ ਕਾਰਗਰ ਉਪਾਅ ’ਚ ਇਕ ਲੈਵੇਡਰ ਤੇਲ ਵੀ ਹੈ ਜਿਸ ਦੀ ਖ਼ੁਸ਼ਬੂ ਨਾਲ ਮੱਛਰ ਦੂਰ ਭੱਜਦੇ ਹਨ। ਸਿਰਫ਼ ਮੱਛਰ ਹੀ ਨਹੀਂ ਹੋਰ ਵੀ ਦੂਸਰੇ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਲੈਵੈਂਡਰ ਤੇਲ ਵਧੀਆ ਹੈ। ਇਸ ਤੇਲ ਨੂੰ ਤੁਸੀਂ ਅਪਣੀ ਚਮੜੀ ’ਤੇ ਲਗਾ ਸਕਦੇ ਹੋ। ਥੋੜ੍ਹਾ ਜਿਹਾ ਲੈਵੈਂਡਰ ਦਾ ਤੇਲ ਕੱਟਣ ਵਾਲੀ ਥਾਂ ’ਤੇ ਲਗਾਉਣ ਨਾਲ ਰਾਹਤ ਮਿਲਦੀ ਹੈ।
ਮੱਛਰ ਪਾਣੀ ਦੇ ਕੋਲ ਰਹਿਣਾ ਪਸੰਦ ਕਰਦੇ ਹਨ। ਮਾਨਸੂਨ ’ਚ ਥਾਂ ਥਾਂ ਪਾਣੀ ਇਕੱਠਾ ਹੋ ਜਾਂਦਾ ਹੈ, ਜੋ ਉਨ੍ਹਾਂ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ, ਪਰ ਸਾਬਣ ਵਾਲਾ ਪਾਣੀ ਉਨ੍ਹਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਘਰ ਦੇ ਅਲੱਗ-ਅਲੱਗ ਹਿੱਸਿਆਂ ’ਚ ਕਿਸੇ ਬਰਤਨ ਵਿਚ ਸਾਬਣ ਦਾ ਪਾਣੀ ਰੱਖ ਸਕਦੇ ਹੋ। ਇਹ ਮੱਛਰਾਂ ਨੂੰ ਦੂਰ ਰੱਖਣ ਦਾ ਬੇਹਤਰੀਨ ਉਪਾਅ ਹੈ, ਜਿਵੇਂ ਹੀ ਮੱਛਰ ਸਾਬਣ ਦੇ ਪਾਣੀ ਦੇ ਕੋਲ ਆਉਂਦਾ ਹੈ, ਉਹ ਝੱਗ ’ਚ ਫਸ ਜਾਂਦਾ ਹੈ ਤੇ ਮਰ ਜਾਂਦਾ ਹੈ।