ਬੀਮਾਰੀਆਂ ਤੋਂ ਰੱਖੇਗਾ ਦੂਰ ਫਲਾਂ ਦਾ ਜੂਸ
Published : Apr 2, 2021, 10:42 am IST
Updated : Apr 2, 2021, 10:42 am IST
SHARE ARTICLE
fruit juice
fruit juice

ਜੂਸ ਪੀਣ ਨਾਲ ਚਮੜੀ 'ਤੇ ਵੀ ਆਉਂਦਾ ਹੈ ਨਿਖਾਰ

ਮੁਹਾਲੀ: ਸਿਹਤ ਲਈ ਫਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਹਨ। 

juicejuice

ਗਾਜਰ ਦਾ ਜੂਸ : ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਫ਼ੈਲਕੇਰੀਨਾਲ ਨਾਂ ਦਾ ਤੱਤ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ ਰੋਕਦਾ ਹੈ। ਇਹ ਸਰੀਰ ਵਿਚ ਬੀਮਾਰੀਆਂ ਨੂੰ ਰੋਕਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਅੱਖਾਂ ਲਈ ਵੀ ਗੁਣਕਾਰੀ ਹੈ। ਇਸ ਵਿਚ ਵਿਟਾਮਿਨ ‘ਏ’ ਅਤੇ ‘ਸੀ’ ਹੁੰਦੇ ਹਨ। 

Carrot JuiceCarrot Juice

ਸੇਬ ਦਾ ਜੂਸ : ਇਹ ਜੂਸ ਅਸੇਟਾਲਕੋਲੀਨ ਨਾਂ ਦੇ ਬਰੇਨ ਕੈਮੀਕਲ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਹੁੰਦਾ ਹੈ। ਇਹ ਯਾਦ-ਸ਼ਕਤੀ ਨੂੰ ਤੇਜ਼ ਕਰਦਾ ਹੈ ਅਤੇ ਦਿਮਾਗ਼ ਦੀ ਕਾਰਜ-ਪ੍ਰਣਾਲੀ ਨੂੰ ਵੀ ਸਹੀ ਰਖਦਾ ਹੈ। ਚੂਹਿਆਂ ’ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਭੁੱਲਣ ਦੀ ਬੀਮਾਰੀ ਦੀ ਸੰਭਾਵਨਾ ਵੀ ਘਟਦੀ ਹੈ। ਰੋਜ਼ਾਨਾ ਦੋ ਗਲਾਸ ਸੇਬ ਦਾ ਜੂਸ (500 ਐਮ.ਐਲ.) ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਸ ਵਿਚਲੇ ਫ਼ਾਈਬਰ, ਕੋਲੇਸਟ੍ਰੋਲ ਦੇ ਪੱਧਰ ’ਤੇ ਕੰਟਰੋਲ ਰਖਦੇ ਹਨ। 

Apple JuiceApple Juice

ਨਾਰੀਅਲ ਪਾਣੀ : ਇਸ ਨੂੰ ਨੈਚੁਰਲ ਸਪੋਰਟਸ ਡਰਿੰਕ ਵੀ ਕਹਿੰਦੇ ਹਨ। ਕੰਮ ਦੀ ਥਕਾਵਟ ਪਿੱਛੋਂ ਨਾਰੀਅਲ ਪੀਣਾ ਐਨਰਜੀ ਡਰਿੰਕ ਦੇ ਬਰਾਬਰ ਹੈ। ਸਖ਼ਤ ਮਿਹਨਤ ਕਾਰਨ ਪਸੀਨੇ ਦੀ ਵਧੇਰੇ ਮਾਤਰਾ ਨਾਲ ਸਰੀਰ ਵਿਚ ਹੋਣ ਵਾਲੀ ਕਮੀ ਨੂੰ ਵੀ ਇਹ ਦੂਰ ਕਰਦਾ ਹੈ। 

Coconut WaterCoconut Water

ਅਨਾਰ ਦਾ ਜੂਸ : ਅਨਾਰ ਵਿਚ ਸ਼ਾਮਲ ਰਸਾਇਣ, ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਰ ਤਰ੍ਹਾਂ  ਦੇ ਨੁਕਸਾਨ ਤੋਂ ਬਚਾਉੁਂਦੇ ਹਨ। ਅਨਾਰ ਦਾ ਜੂਸ ਕੈਂਸਰ-ਗ੍ਰਸਤ ਕੋਸ਼ਿਕਾਵਾਂ ਨੂੰ ਨਸ਼ਟ ਕਰਦਾ ਹੈ। ਇਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਬਹੁਤ ਉਪਯੋਗੀ ਸਮਝਿਆ ਜਾਂਦਾ ਹੈ। 

Orange juiceOrange juice

ਸੰਤਰੇ ਦਾ ਰਸ : ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟਦੀ ਹੈ। ਅਮਰੀਕੀ ਖੋਜੀਆਂ ਅਨੁਸਾਰ ਜਿਹੜੇ ਲੋਕ ਰੋਜ਼ਾਨਾ 500 ਐਮ.ਐਲ. ਸੰਤਰੇ ਦਾ ਜੂਸ ਪੀਂਦੇ ਹਨ, ਉਨ੍ਹਾਂ ਦੇ ਸਰੀਰ ਵਿਚ 292 ਐਮ.ਜੀ. ਹੇਸਪੇਰੀਡਿਨ ਮਿਲਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement