Beauty News: ਫਟੀਆਂ ਅੱਡੀਆਂ ਲਈ ਅਪਣਾਉ ਘਰੇਲੂ ਨੁਸਖ਼ੇ

By : GAGANDEEP

Published : Dec 2, 2023, 7:13 am IST
Updated : Dec 2, 2023, 8:04 am IST
SHARE ARTICLE
Follow home remedies for cracked heels
Follow home remedies for cracked heels

Follow home remedies for cracked heels: ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ

Follow home remedies for cracked heels: ਅੱਡੀਆਂ ਦਾ ਸਰਦੀਆਂ ਵਿਚ ਫਟਣਾ ਜਾਂ ਗਰਮੀਆਂ ਵਿਚ ਫਟਣਾ ਹੋਵੇ, ਦੋਵੇਂ ਸੂਰਤਾਂ ਵਿਚ ਇਹ ਸਾਡੀ ਖ਼ੂਬਸੂਰਤੀ ਨੂੰ ਘਟਾਉਂਦੀਆਂ ਹਨ। ਗਰਮੀਆਂ ਵਿਚ ਅਕਸਰ ਜ਼ਿਆਦਾਤਰ ਲੋਕਾਂ ਦੀਆਂ ਪੈਰਾਂ ਦੀਆਂ ਅੱਡੀਆਂ ਫਟਣ ਲਗਦੀਆਂ ਹਨ। ਫਟੀਆਂ ਅੱਡੀਆਂ ਕਾਰਨ ਕਈ ਵਾਰ ਦੂਜੇ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਇਸ ਵਜ੍ਹਾ ਨਾਲ ਲੜਕੀਆਂ ਅਪਣੀ ਮਨਪਸੰਦ  ਸੈਂਡਲ ਵੀ ਨਹੀਂ ਪਾ ਸਕਦੀਆਂ। ਪੈਰਾਂ ਦੀ ਖ਼ੂਬਸੂਰਤੀ ਵਾਪਸ ਪਾਉਣ ਅਤੇ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਇਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਵਿਚ ਤੁਸੀਂ ਘਰੇਲੂ ਨੁਸਖ਼ੇ ਅਪਣਾ ਕੇ ਫਟੀ ਅੱਡੀਆਂ ਤੋਂ ਰਾਹਤ ਪਾ ਸਕਦੇ ਹੋ। ਅੱਡੀਆਂ ਫਟਣ ਦੇ ਕਾਰਨ ਖਾਣ-ਪੀਣ ਸਹੀ ਨਾ ਹੋਣਾ, ਵਿਟਾਮਿਨ ਈ ਦੀ ਕਮੀ, ਕੈਲਸ਼ੀਅਮ ,ਆਇਰਨ ਦੀ ਕਮੀ, ਪੈਰਾਂ ਉਤੇ ਬਹੁਤ ਜ਼ਿਆਦਾ ਦਬਾਅ। 

ਇਹ ਵੀ ਪੜ੍ਹੋ: Heath News: ਸਰਦੀਆਂ ਵਿਚ ਜੇਕਰ ਤੁਸੀਂ ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਉ ਇਹ ਨੁਸਖ਼ੇ

ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਲਈ ਇਕ ਵੱਡਾ ਚਮਚ ਨਾਰੀਅਲ ਤੇਲ ਲਉ। ਇਸ ਨੂੰ ਹਲਕਾ ਜਿਹਾ ਗਰਮ ਕਰੋ। ਹੁਣ ਤਕਰੀਬਨ 5 ਮਿੰਟ ਲਈ ਮਾਲਿਸ਼ ਕਰੋ। ਲਗਾਤਾਰ 10 ਦਿਨਾਂ ਤਕ ਇਸ ਤੇਲ ਨੂੰ ਲਗਾਉਣ ਨਾਲ ਅੱਡੀਆਂ ਮੁਲਾਇਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜੇਕਰ ਤੁਹਾਡੀਆਂ ਅੱਡੀਆਂ ਬਹੁਤ ਜ਼ਿਆਦਾ ਫਟ ਗਈਆਂ ਹਨ ਤਾਂ ਉਸ ਉਤੇ ਗੁਲਾਬ ਜਲ ਅਤੇ ਗਲਿਸਰੀਨ ਨੂੰ ਮਿਲਾ ਕੇ ਲਗਾਉ। ਕੁੱਝ ਸਮੇਂ ਤਕ ਇਸ ਪੇਸਟ ਨੂੰ ਅੱਡੀਆਂ ਉਤੇ ਲਗਾ ਰਹਿਣ ਦਿਉ। ਉਸ ਤੋਂ ਬਾਅਦ ਇਸ ਨੂੰ ਘੱਟ ਗਰਮ ਪਾਣੀ ਨਾਲ ਧੋ ਲਉ। ਕੁੱਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (02 ਦਸੰਬਰ 2023)

ਪੈਰਾਂ ਨੂੰ ਹਾਈਡਰੇਟ ਰੱਖਣ ਲਈ ਪੋਸ਼ਣ ਦੀ ਬਹੁਤ ਲੋੜ ਹੁੰਦੀ ਹੈ। ਸ਼ਹਿਦ ਪੈਰਾਂ ਨੂੰ ਨਮੀ ਪ੍ਰਦਾਨ ਕਰਦਾ ਹੈ। ਲਗਭਗ 20 ਮਿੰਟ ਲਈ ਸ਼ਹਿਦ ਨੂੰ ਪੈਰਾਂ ਉਤੇ ਲਗਾਉ। ਫਿਰ ਘੱਟ ਗਰਮ ਪਾਣੀ ਨਾਲ ਪੈਰਾਂ ਨੂੰ ਧੋ ਲਉ। ਤੁਹਾਡੇ ਪੈਰ ਕੋਮਲ ਹੋ ਜਾਣਗੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM

MSP ਦੀ ਕਾਨੂੰਨੀ ਗਾਰੰਟੀ ਦਾ ਕਿਵੇਂ ਹੋਵੇਗਾ Punjab ਦੇ ਕਿਸਾਨਾਂ ਨੂੰ ਨੁਕਸਾਨ ? Sunil Jakhar ਦੇ ਬਿਆਨ 'ਤੇ ਜਵਾਬ

12 Jan 2025 12:14 PM

ਪਤੀ -ਪਤਨੀ ਲੁੱਟ ਰਹੇ ਸੀ ATM, ਲੋਕਾਂ ਨੇ ਸ਼ਟਰ ਕਰ ਦਿੱਤਾ ਬੰਦ, ਉੱਪਰੋਂ ਬੁਲਾ ਲਈ ਪੁਲਿਸ, ਦੇਖੋ ਕਿੰਝ ਕੀਤਾ ਕਾਬੂ

09 Jan 2025 12:27 PM

shambhu border 'ਤੇ ਵਾਪਰਿਆ ਵੱਡਾ ਭਾਣਾ, ਇੱਕ ਕਿਸਾਨ ਨੇ ਖੁ/ਦ/ਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

09 Jan 2025 12:24 PM

Jagjit Dallewal ਦਾ ਮਰਨ ਵਰਤ 44ਵੇਂ ਦਿਨ 'ਚ ਦਾਖ਼ਲ, ਹਾਲਤ ਨਾਜ਼ੁਕ

08 Jan 2025 12:25 PM
Advertisement