
ਚਾਂਦੀ ਇਕਦਮ ਨਵੀਂ ਲੱਗਣ ਲਗੇਗੀ।
ਮੁਹਾਲੀ: ਲੰਮੇ ਸਮੇਂ ਤਕ ਚਾਂਦੀ ਦੇ ਬਰਤਨ ਜਾਂ ਗਹਿਣੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਚਮਕ ਗ਼ਾਇਬ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਉਨ੍ਹਾਂ ਨੂੰ ਪਾਲਿਸ਼ ਕਰਵਾਉਣ ਲਈ ਕਾਫ਼ੀ ਪੈਸੇ ਵੀ ਖ਼ਰਚ ਕਰ ਦਿੰਦੇ ਹਾਂ। ਜੇਕਰ ਚਾਂਦੀ ਚਮਕਾਉਣ ਦਾ ਤਰੀਕਾ ਘਰ ਵਿਚ ਮੌਜੂਦ ਹੋਵੇ ਤਾਂ ਬਾਹਰ ਜਾ ਕੇ ਪੈਸੇ ਖ਼ਰਚ ਕਿਉਂ ਕਰੀਏ? ਸਾਡੇ ਘਰ ਵਿਚ ਵੀ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਚਾਂਦੀ ਦੀ ਚਮਕ ਵਾਪਸ ਲਿਆਉਣ ਵਿਚ ਕਾਫ਼ੀ ਮਦਦ ਕਰਦੀਆਂ ਹਨ।
Silver utensil
ਟੁੱਥ ਪੇਸਟ ਨਾ ਕੇਵਲ ਦੰਦਾਂ ਨੂੰ ਚਮਕਾਉਣ ਦੇ ਕੰਮ ਆਉਂਦੀ ਹੈ, ਇਸ ਨਾਲ ਫਿੱਕੀ ਪੈ ਚੁੱਕੀ ਚਮਕ ਚਾਂਦੀ ਦੇ ਬਰਤਨ ਜਾਂ ਗਹਿਣਿਆਂ ਨੂੰ ਵੀ ਚਮਕਾਇਆ ਜਾ ਸਕਦਾ ਹੈ। ਕਪੜੇ ਉਤੇ ਥੋੜ੍ਹੀ ਟੁੱਥ ਪੇਸਟ ਲੈ ਕੇ ਉਸ ਨੂੰ ਚਾਂਦੀ ’ਤੇ ਰਗੜੋ। ਇਸ ਦੇ ਥੋੜ੍ਹੀ ਦੇਰ ਬਾਅਦ ਸਿਲਵਰ ਨੂੰ ਧੋ ਲਉ। ਚਾਂਦੀ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਮਸ਼ਹੂਰ ਹੈ।
Silver utensil
ਇਕ ਭਾਂਡੇ ਨੂੰ ਐਲੂਮੀਨੀਅਮ ਫ਼ਾਈਲ ਨਾਲ ਕਵਰ ਕਰੋ ਅਤੇ ਉਸ ਵਿਚ ਚਾਂਦੀ ਦੀਆਂ ਚੀਜ਼ਾਂ ਪਾ ਦਿਉ, ਫਿਰ ਇਸ ਵਿਚ ਗਰਮ ਪਾਣੀ ਅਤੇ ਡਿਟਰਜੈਂਟ ਪਾਊਡਰ ਪਾਉ। ਚਾਂਦੀ ਦੀਆਂ ਚੀਜ਼ਾਂ ਨੂੰ ਕੁੱਝ ਦੇਰ ਤਕ ਇਸ ਵਿਚ ਡੁਬਿਆ ਰਹਿਣ ਦਿਉ। ਫਿਰ ਬਾਹਰ ਕੱਢ ਕੇ ਬੁਰਸ਼ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਰਗੜੋ। ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕਰ ਲਉ।
Silver utensil
ਚਾਂਦੀ ਨੂੰ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਆਸਾਨ ਹੈ। ਇਕ ਨਿੰਬੂ ਨੂੰ ਕੱਟ ਕੇ ਉਸ ਉਤੇ ਲੂਣ ਲਗਾ ਕੇ ਸਿਲਵਰ ਦੀਆਂ ਚੀਜ਼ਾਂ ’ਤੇ ਰਗੜੋ। ਕੁੱਝ ਦੇਰ ਬਾਅਦ ਇਸ ਨੂੰ ਧੋ ਲਉ। ਇਸ ਨਾਲ ਚਾਂਦੀ ਇਕਦਮ ਨਵੀਂ ਲੱਗਣ ਲਗੇਗੀ।