Navdeep Singh Jalbera: ਵਾਟਰ ਕੈਨਨ ਬੁਆਏ ਨਵਦੀਪ ਦੀ ਗ੍ਰਿਫਤਾਰੀ 'ਤੇ ਭੜਕੇ ਕਿਸਾਨ, ਰੇਲਵੇ ਟਰੈਕ ਕਰਨਗੇ ਜਾਮ
Published : Apr 3, 2024, 1:23 pm IST
Updated : Apr 3, 2024, 1:24 pm IST
SHARE ARTICLE
Farmers will stop trains against the arrest of water cannon boy Navdeep Singh Jalbera
Farmers will stop trains against the arrest of water cannon boy Navdeep Singh Jalbera

Navdeep Singh Jalbera: ਨਵਦੀਪ 40 ਕਿੱਲਿਆਂ ਦਾ ਮਾਲਕ ਹੈ ਪਰ ਅਸੀਂ ਜ਼ਮਾਨਤ ਨਹੀਂ ਕਰਵਾਵਾਂਗੇ- ਨਵਦੀਪ ਦੇ ਪਿਤਾ

Farmers will stop trains against the arrest of water cannon boy Navdeep Singh Jalbera: ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਕਦਮ ਚੁੱਕਣ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 9 ਅਪ੍ਰੈਲ ਨੂੰ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਨ ਦੀ ਚਿਤਾਵਨੀ ਦਿਤੀ ਗਈ ਹੈ।

ਇਹ ਵੀ ਪੜ੍ਹੋ: Punjab News : ਮੋਗਾ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ  

ਜਿਸ ਕਾਰਨ ਦਿੱਲੀ ਤੋਂ ਪੰਜਾਬ ਜਾਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਸਬੰਧ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿਚ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਦੂਜੇ ਪਾਸੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਬੇੜਾ ਦੇ ਪਿਤਾ ਜੈ ਸਿੰਘ ਜਲਬੇੜਾ ਨੇ ਕਿਹਾ ਕਿ ਉਹ ਨਵਦੀਪ ਦੀ ਜ਼ਮਾਨਤ ਨਹੀਂ ਕਰਵਾਉਣਗੇ। ਭਾਵੇਂ ਸਾਰੀ ਉਮਰ ਜੇਲ ਵਿੱਚ ਹੀ ਰਹਿਣਾ ਪਵੇ। ਜੇਕਰ ਰਿਹਾਅ ਕਰਵਾਉਣਾ ਤਾਂ ਬਿਨਾਂ ਜ਼ਮਾਨਤ ਦੇ ਰਿਹਾਅ ਕਰਵਾਉਣਾ ਹੈ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਨਵਦੀਪ ਨੂੰ ਕਦੋਂ ਤੱਕ ਜੇਲ ਵਿੱਚ ਰੱਖਣਾ ਹੈ। ਵਿਦੇਸ਼ ਤੋਂ ਫੰਡਿੰਗ ਦੇ ਮਾਮਲੇ 'ਤੇ ਜੈ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਫੰਡਿੰਗ ਦਾ ਸਵਾਲ ਹੈ, ਨਵਦੀਪ 40 ਕਿੱਲਿਆਂ ਦਾ ਮਾਲਕ ਹੈ। ਜੇਕਰ ਕਿਸੇ ਨੂੰ ਕੋਈ ਭੁਲੇਖਾ ਹੋਵੇ ਤਾਂ ਇੱਕ ਕਿਲੇ ਦੀ ਕੀਮਤ ਇੱਕ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: ਚਾਕਲੇਟ ਦੀ ਬਜਾਏ ਘਰ ਪਹੁੰਚੀਆਂ ਲਾਸ਼ਾਂ ,ਤਿੰਨ ਭਰਾਵਾਂ ਨੂੰ ਡੰਪਰ ਨੇ ਕੁਚਲਿਆ

ਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਤੋਂ ਫੰਡ ਮਿਲਿਆ ਹੈ ਅਤੇ ਨਾ ਹੀ ਲੈਣਗੇ। ਖਾਤੇ ਵਿੱਚ ਨਾ ਤਾਂ ਇੱਕ ਰੁਪਿਆ ਆਇਆ ਹੈ ਅਤੇ ਨਾ ਹੀ ਕਦੇ ਆਵੇਗਾ। ਉਨ੍ਹਾਂ ਦੱਸਿਆ ਕਿ ਨਵਦੀਪ ਨੇ ਪਤਾ ਨਹੀਂ ਕੀ ਅਪਰਾਧ ਕੀਤਾ ਹੈ ਅਤੇ ਪੁਲਿਸ ਨੇ ਉਸ ਦਾ 3 ਦਿਨ ਦਾ ਰਿਮਾਂਡ ਲੈ ਲਿਆ ਹੈ। ਸਵਾਲ ਉਠਾਇਆ ਗਿਆ ਸੀ ਕਿ ਦੱਸੋ ਨਵਦੀਪ ਨੇ ਇਹ ਕਾਤਲਾਨਾ ਹਮਲਾ ਕਿਸ 'ਤੇ ਕੀਤਾ ਹੈ? ਕਿ ਕੋਈ ਲੁੱਟ ਖੋਹ ਕੀਤੀ?

ਜੇਕਰ ਨਵਦੀਪ ਦੋਸ਼ੀ ਹੈ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਅਤੇ ਜੇਕਰ ਸਰਕਾਰ ਝੂਠੀ ਹੈ ਤਾਂ ਸਰਕਾਰ ਖ਼ਿਲਾਫ਼ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਆਮ ਲੋਕਾਂ ਖ਼ਿਲਾਫ਼ ਕੀਤੀ ਜਾਂਦੀ ਹੈ। ਜਲਬੇੜਾ ਨੇ ਕਿਹਾ ਕਿ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ 13 ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 10 ਫਰਵਰੀ ਤੋਂ ਲੈ ਕੇ ਹੁਣ ਤੱਕ ਹਰਿਆਣਾ ਵਿੱਚ ਪੁਲਿਸ ਵੱਲੋਂ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 5 ਕਿਸਾਨ ਆਗੂ ਅਜੇ ਵੀ ਜੇਲ੍ਹ ਵਿੱਚ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਵਿੰਦਰ ਸਿੰਘ ਅਤੇ ਅਮਰਜੀਤ ਸਿੰਘ 13 ਫਰਵਰੀ ਤੋਂ, ਅਨੀਸ਼ ਖਟਕੜ 19 ਮਾਰਚ ਤੋਂ ਜੀਂਦ ਜੇਲ ਵਿੱਚ ਬੰਦ ਹਨ। 28 ਮਾਰਚ ਨੂੰ ਅੰਬਾਲਾ ਪੁਲਿਸ ਨੇ ਨੌਜਵਾਨ ਕਿਸਾਨ ਆਗੂਆਂ ਵਾਟਰ ਕੈਨਨ ਬੁਆਏ ਨਵਦੀਪ ਸਿੰਘ ਅਤੇ ਗੁਰਕੀਰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 3 ਦਿਨ ਦੇ ਰਿਮਾਂਡ ਤੋਂ ਬਾਅਦ ਅੰਬਾਲਾ ਸੈਂਟਰਲ ਜੇਲ ਵਿੱਚ ਹੈ।

(For more Punjabi news apart from Farmers will stop trains against the arrest of water cannon boy Navdeep Singh Jalbera, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement