
ਗਰਮੀਆਂ ਵਿੱਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੱਥਰੀ ਨਾ ਹੋਵੇ
ਅੱਜ-ਕੱਲ੍ਹ ਪੱਥਰੀ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਕਿ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਅਜਿਹੇ ‘ਚ ਆਮ ਤੌਰ ‘ਤੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਕਿਸੇ ਵੀ ਉਮਰ–ਵਰਗ ਦੇ ਵਿਅਕਤੀ ਦੇ ਸਰੀਰ ਵਿਚ ਹੋ ਸਕਦੀ ਹੈ।
File Photo
ਇਸ ਨਾਲ ਢਿੱਡ ਜਾਂ ਪਿੱਠ ਵਿੱਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਪੱਥਰੀ ਕੋਈ ਬੀਮਾਰੀ ਨਹੀਂ, ਸਗੋਂ ਸਾਡੀ ਗ਼ਲਤ ਜੀਵਨ–ਸ਼ੈਲੀ ਕਰਕੇ ਹੁੰਦੀ ਹੈ। ਜਿਸ ਕਾਰਨ ਪੱਥਰੀ ਜਿਹੀ ਸਮੱਸਿਆ ਕਿਸੇ ਨੂੰ ਵੀ ਝੱਲਣੀ ਪੈ ਸਕਦੀ ਹੈ। ਬੇਕਾਰ ਕਿਸਮ ਦਾ ਖਾਣਾ ਖਾਣ ਦੀ ਆਦਤ, ਪਾਣੀ ਘੱਟ ਪੀਣਾ ਇਸ ਦੇ ਮੁੱਖ ਕਾਰਨ ਹੈ। ਡੀਹਾਈਡ੍ਰੇਸ਼ਨ ਕਾਰਨ ਪਿਸ਼ਾਬ ਕੁਝ ਗੂੜ੍ਹੇ ਰੰਗ ਦਾ ਬਣਦਾ ਹੈ, ਜਿਸ ਵਿੱਚ ਕੈਲਸ਼ੀਅਮ ਸਾਲਟ ਵਧਣਾ ਹੈ ਤੇ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।
File photo
ਗਰਮੀਆਂ ਵਿੱਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੱਥਰੀ ਨਾ ਹੋਵੇ, ਤਾਂ ਕੁਝ ਬੁਰੀਆਂ ਆਦਤਾਂ ਤੋਂ ਦੂਰ ਰਹੋ। ਦਾਲ–ਸਬਜ਼ੀ ਵਿਚ ਲੂਣ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ।
Kidney stone
ਬਣੀ ਹੋਈ ਸਬਜ਼ੀ ਵਿਚ ਬਾਅਦ ’ਚ ਲੂਣ ਪਾਉਣਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਉਸ ਨਾਲ ਪਿਸ਼ਾਬ ਵਿੱਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤੇ ਉਹ ਕੈਲਸ਼ੀਅਮ ਵੀ ਆਪਣੇ ਨਾਲ ਬਾਹਰ ਸੁੱਟਦਾ ਹੈ ਤੇ ਇੰਝ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।
File photo
ਇਸ ਤੋਂ ਇਲਾਵਾ ਕਦੇ ਵੀ ਡਾਕਟਰੀ ਸਲਾਹ ਤੋਂ ਬਗ਼ੈਰ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲ਼ੀਆਂ ਜਾਂ ਹੋਰ ਦਵਾਈਆਂ ਖਾਣ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਪੱਥਰੀ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਮਾਸਾਹਾਰੀ ਭੋਜਨ ਤੋਂ ਬਚਣਾ ਚਾਹੀਦਾ ਹੈ।