
ਪਿਛਲੇ ਕੁੱਝ ਦਿਨਾਂ ਤੋਂ ਅਪਣੀ ਸਿਹਤ ਨੂੰ ਲੈ ਕੇ ਪੀਜੀਆਈ ਦੇ ਚੱਕਰ ਲਗਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ...
ਚੰਡੀਗੜ੍ਹ (ਸਸਸ) : ਪਿਛਲੇ ਕੁੱਝ ਦਿਨਾਂ ਤੋਂ ਅਪਣੀ ਸਿਹਤ ਨੂੰ ਲੈ ਕੇ ਪੀਜੀਆਈ ਦੇ ਚੱਕਰ ਲਗਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਪੀਜੀਆਈ ਵਿਚ ਐਡਮਿਟ ਹੋਏ ਹਨ। ਜਾਣਕਾਰੀ ਦੇ ਮੁਤਾਬਕ, ਉਨ੍ਹਾਂ ਦੀ ਕਿਡਨੀ ਵਿਚ ਪੱਥਰੀ ਹੈ ਅਤੇ ਸੋਮਵਾਰ ਨੂੰ ਡਾਕਟਰ ਲੇਜ਼ਰ ਤਕਨੀਕ ਨਾਲ ਆਪਰੇਸ਼ਨ ਕਰ ਕੇ ਪੱਥਰੀ ਨੂੰ ਬਾਹਰ ਕੱਢਣਗੇ।
ਇਹ ਜਾਣਕਾਰੀ ਖ਼ੁਦ ਮੁੱਖ ਮੰਤਰੀ ਨੇ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਛੋਟੇ ਜਿਹੇ ਆਪਰੇਸ਼ਨ ਤੋਂ ਬਾਅਦ ਮੰਗਲਵਾਰ ਨੂੰ ਫਿਰ ਤੋਂ ਅਪਣੇ ਕੰਮ ਵਿਚ ਜੁੱਟ ਜਾਵਾਂਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਬੁਖ਼ਾਰ ਦੇ ਕਾਰਨ ਪੀਜੀਆਈ ਵਿਚ ਦਾਖ਼ਲ ਕਰਵਾਏ ਗਏ ਸਨ। ਡਾਕਟਰਾਂ ਨੇ ਉਨ੍ਹਾਂ ਦੇ ਕੁੱਝ ਟੈਸਟ ਕੀਤੇ ਸਨ ਜੋ ਕਿ ਦਰੁੱਸਤ ਪਾਏ ਗਏ ਸਨ।