ਸਿਹਤ ਲਈ ਬਹੁਤ ਗੁਣਕਾਰੀ ਹੈ ਕਾਲੀ ਮਿਰਚ ਦਾ ਸੇਵਨ, ਜਾਣੋ ਕੀ ਨੇ ਫਾਇਦੇ
Published : Oct 3, 2022, 5:59 pm IST
Updated : Oct 3, 2022, 6:43 pm IST
SHARE ARTICLE
Black Pepper Benefits For Health
Black Pepper Benefits For Health

ਆਓ ਜਾਣਦੇ ਹਾਂ ਕਾਲੀ ਮਿਰਚ ਖਾਣ ਨਾਲ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ

 

ਸਬਜ਼ੀ ਬਣਾਉਣ ਲਈ ਕਾਲੀ ਮਿਰਚ ਦੀ ਵਰਤੋਂ ਮਸਾਲਿਆਂ ਵਿਚ ਆਮ ਤੌਰ 'ਤੇ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਕਾਲੀ ਮਿਰਚ ਦੇ ਫਾਇਦਿਆਂ ਬਾਰੇ ਜਾਣਕਾਰੀ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਅੱਜ ਕਾਲੀ ਮਿਰਚ ਤੋਂ ਹੋਣ ਵਾਲੇ ਸਰੀਰਕ ਫਾਇਦਿਆਂ ਬਾਰੇ ਜਾਣਕਾਰੀ ਦੇਵਾਂਗੇ। ਕਾਲੀ ਮਿਰਚ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਸੁਆਦ ਤੋਂ ਇਲਾਵਾ ਕਾਲੀ ਮਿਰਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ।

ਸਿਹਤ ਅਤੇ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਾਲੀ ਮਿਰਚ ਖਾਣ ਨਾਲ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਕਾਲੀ ਮਿਰਚ ਦੇ ਪਾਊਡਰ ਨੂੰ ਗੁੜ ਵਿਚ ਮਿਲਾ ਕੇ ਖਾਣ ਨਾਲ ਸਰਦੀ ਜੁਕਾਮ ਤੋਂ ਰਾਹਤ ਮਿਲਦੀ ਹੈ।

ਇਸ ਤੋਂ ਇਲਾਵਾ ਕਾਲੀ ਮਿਰਚ ਦੇ ਪਾਊਡਰ ਨੂੰ ਸੁੰਘਣ ਨਾਲ ਵਾਰ-ਵਾਰ ਛਿੱਕਣ ਅਤੇ ਸਿਰਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਰੋਜ਼ਾਨਾ ਕਾਲੀ ਮਿਰਚ ਨੂੰ ਘਿਓ ਅਤੇ ਸ਼ੱਕਰ ਵਿਚ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ, ਨਾਲ ਹੀ ਇਸ ਨਾਲ ਜੁੜੇ ਰੋਗ ਵੀ ਦੂਰ ਹੋ ਜਾਂਦੇ ਹਨ। ਨਕਸੀਰ ਦੇ ਫੁੱਟਣ 'ਤੇ ਇਸ ਨੂੰ ਰੋਕਣ ਲਈ ਕਾਲੀ ਮਿਰਚ ਨੂੰ ਪੀਸ ਕੇ ਦਹੀਂ ਅਤੇ ਗੁੜ ਮਿਲਾ ਕੇ ਖਾਓ।

ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ। ਰੋਜ਼ਾਨਾ ਸਵੇਰੇ ਕਾਲੀ ਮਿਰਚ ਵਿਚ ਮੱਖਣ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ 1 ਗ੍ਰਾਮ ਕਾਲੀ ਮਿਰਚ ਵਿਚ ਪਾਊਡਰ ਨੂੰ ਨਿੰਬੂ ਅਤੇ ਅਦਰਕ ਦੇ ਰਸ ਵਿਚ ਮਿਲਾ ਕੇ ਪੀਓ। ਸਰਦੀ ਵਿਚ ਸਰੀਰ ਨੂੰ ਗਰਮ, ਕਫ ਅਤੇ ਛਾਤੀ ਨੂੰ ਠੀਕ ਕਰਨ ਲਈ ਕਾਲੀ ਮਿਰਚ ਨੂੰ ਚਾਹ ਜਾਂ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ।

ਸਰਦੀ ਵਿਚ ਕਾਲੀ ਮਿਰਚ ਦੀ ਗਰਮ ਪਾਣੀ ਨਾਲ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਇਹ ਸਰੀਰ ਦੀ ਪ੍ਰਤਿਰੋਧਕ ਦੀ ਮਾਤਰਾ ਨੂੰ ਵਧਾਉਂਦੀ ਹੈ। ਐਸੀਡਿਟੀ, ਖਾਂਸੀ, ਖੱਟੇ ਡਕਾਰ, ਗਲੇ ਵਿਚ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਕ ਕੱਪ ਪਾਣੀ ਵਿਚ ਕਾਲੀ ਮਿਰਚ, ਨਿੰਬੂ ਦਾ ਰਸ, ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਪੀ ਲਓ।

ਦਿਨ ਵਿਚ 2 ਵਾਰ ਕਾਲੀ ਮਿਰਚ ਨੂੰ 21 ਸੌਗੀ ਦੇ ਦਾਣਿਆਂ ਨਾਲ ਭੁੰਨ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਚ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਲੀ ਮਿਰਚ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ।

ਢਿੱਡ ਦਰਦ ਦਾ ਕਾਰਨ ਸਿਰਫ਼ ਖ਼ਰਾਬ ਖਾਣ-ਪਾਣ ਹੀ ਨਹੀਂ ਹੁੰਦਾ, ਬਲਕਿ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸ ਨਾਲ ਭੁੱਖ ਘੱਟ ਲਗਦੀ ਹੈ ਅਤੇ ਭਾਰ ਤੇਜ਼ੀ ਨਾਲ ਡਿੱਗਣ ਲੱਗਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲੱਸੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੌਗੀ ਦੇ ਨਾਲ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਦੂਰ ਹੁੰਦੇ ਹਨ।

ਉਮਰ ਵਧਣ ਦੇ ਨਾਲ ਹੀ ਹੋਣ ਵਾਲੇ ਜੋੜਾਂ ਦੇ ਦਰਦ 'ਚ ਕਾਲੀ ਮਿਰਚ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲ਼ਾਂ ਦੇ ਤੇਲ 'ਚ ਜਲਨ ਤੱਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ 'ਤੇ ਉਸ ਨੂੰ ਹੱਥਾਂ ਪੈਰਾਂ 'ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ। ਕਾਲੀ ਮਿਰਚ ਉਸਾਰੂ ਪ੍ਰਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਮੋਟਾਪੇ ਨੂੰ ਘਟਾਉਣ ਦੇ ਨਾਲ ਹੀ ਪੇਟ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ।

ਮੋਟਾਪੇ ਦੀ ਸਮੱਸਿਆ 'ਚ ਤਾਂ ਕਾਲੀ ਮਿਰਚ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਪੇਟ ਸੰਬੰਧੀ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਜ਼ੁਕਾਮ ਹੋਣ 'ਤੇ ਕਾਲੀ ਮਿਰਚ ਮਿਲਾ ਕੇ ਹਲਕਾ ਗਰਮ ਦੁੱਧ ਪੀਓ। ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਖਾਂਸੀ ਹੋਣ 'ਤੇ ਵੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ, ਦਿਨ 'ਚ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਨਾਲ ਖਾਂਸੀ ਤੁਰੰਤ ਠੀਕ ਹੋ ਜਾਵੇਗੀ। ਇਸ ਦਾ ਚਟਪਟਾ ਸੁਆਦ ਜ਼ੁਕਾਮ 'ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ।

ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਾਲ ਹੀ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪ੍ਰੇਸ਼ਾਨ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ, ਜ਼ੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਕਰ ਕੇ ਇਕੱਠਾ ਮਿਲਾ ਲਓ। ਸਵੇਰੇ-ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨੂੰ ਬਵਾਸੀਰ ਤੋਂ ਰਾਹਤ ਮਿਲਦੀ ਹੈ।

ਕਾਲੀ ਮਿਰਚ ਦੀ ਵਰਤੋਂ ਦੰਦਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਖ਼ਤਮ ਹੁੰਦੀ ਹੈ। ਦੰਦਾਂ ਦੇ ਦਰਦ 'ਚ ਨਾਲ ਵੀ ਕਾਲੀ ਮਿਰਚ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੈ। ਇਹ ਚਮੜੀ ਨੂੰ ਵੀ ਸਿਹਤਮੰਦ ਬਣਾਉਂਦੀ ਹੈ। ਅਜਿਹੇ ਭੋਜਨ ਨਾਲ ਸਿਹਤ ਸੰਬੰਧੀ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂ 'ਚ ਮਿਲਾਓ ਅਤੇ ਇਸ ਦਾ ਰਸ ਹੌਲੀ-ਹੌਲੀ ਪੀਓ।

ਇਸ ਨਾਲ ਪੇਟ ਦੀ ਗੈਸ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਹੈ। ਇੱਕ ਕੱਪ ਗਰਮ ਪਾਣੀ 'ਚ ਪਿਸੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਦੀ ਸ਼ਿਕਾਇਤ ਦੂਰ ਹੁੰਦੀ ਹੈ। ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਵੀ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇ ਸਮੱਸਿਆ ਵਧ ਰਹੀ ਹੈ ਤਾਂ ਅੱਧਾ ਗਿਲਾਸ ਪਾਣੀ 'ਚ ਇੱਕ ਨਿੱਕਾ ਚਮਚ ਕਾਲੀ ਮਿਰਚ ਪਾਊਡਰ ਪਾ ਲਓ, ਛੇਤੀ ਆਰਾਮ ਮਿਲੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement