
ਜਦ ਵੀ ਤੁਸੀਂ ਬਾਜ਼ਾਰ ਵਿਚੋਂ ਤਾਜ਼ਾ ਧਨੀਆ ਲਿਆਉਗੇ ਤਾਂ ਇਸ ਦੇ ਪੱਤੇ ਤੋੜ ਲਉ ਅਤੇ ਜੜ੍ਹਾਂ ਨੂੰ ਵੱਖ ਕਰ ਦਿਉ
ਹਰਾ ਧਨੀਆ ਕਿਸੇ ਵੀ ਸਬਜ਼ੀ ਦੇ ਸਵਾਦ ਨੂੰ ਵਧਾਉਂਦਾ ਹੈ। ਖ਼ਾਸਕਰ ਧਨੀਏ ਦੀ ਵਰਤੋਂ ਨਾਲ ਸਬਜ਼ੀਆਂ ਦਾ ਸਵਾਦ ਵੱਧ ਜਾਂਦਾ ਹੈ ਪਰ ਧਨੀਏ ਦੀ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੀ ਤਾਜ਼ਗੀ ਫ਼ਰਿਜ ਵਿਚ ਰਖਣ ਦੇ ਬਾਅਦ ਵੀ 2-3 ਘੰਟਿਆਂ ਬਾਅਦ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਬਜ਼ੀਆਂ ਵਿਚ ਸੁੱਕੇ ਧਨੀਏ ਨੂੰ ਮਿਲਾਉਣਾ ਲੋਕ ਪਸੰਦ ਨਹੀਂ ਕਰਦੇ।
Coriander
ਅਜਿਹੀ ਸਥਿਤੀ ਵਿਚ ਅਸੀ ਤੁਹਾਨੂੰ ਕਈ ਦਿਨਾਂ ਤਕ ਧਨੀਆ ਬਚਾਉਣ ਲਈ ਕੁੱਝ ਸੁਝਾਅ ਦੇ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਧਨੀਏ ਨੂੰ ਕਈ ਹਫ਼ਤਿਆਂ ਲਈ ਤਾਜ਼ਾ ਰੱਖ ਸਕਦੇ ਹੋ। ਜਦ ਵੀ ਤੁਸੀਂ ਬਾਜ਼ਾਰ ਵਿਚੋਂ ਤਾਜ਼ਾ ਧਨੀਆ ਲਿਆਉਗੇ ਤਾਂ ਇਸ ਦੇ ਪੱਤੇ ਤੋੜ ਲਉ ਅਤੇ ਜੜ੍ਹਾਂ ਨੂੰ ਵੱਖ ਕਰ ਦਿਉ। ਹੁਣ ਤੁਸੀ ਇਕ ਕੰਟੇਨਰ ਲੈਣਾ ਹੈ, ਥੋੜ੍ਹਾ ਜਿਹਾ ਪਾਣੀ ਅਤੇ ਇਕ ਚਮਚ ਹਲਦੀ ਪਾਊਡਰ ਮਿਲਾਉ।
Coriander
ਇਸ ਵਿਚ ਧਨੀਏ ਦੇ ਪੱਤਿਆਂ ਨੂੰ ਲਗਭਗ 30 ਮਿੰਟ ਲਈ ਭਿਉ ਦਿਉ। ਇਸ ਤੋਂ ਬਾਅਦ ਪੱਤਿਆਂ ਨੂੰ ਪਾਣੀ ਨਾਲ ਧੋ ਲਉ ਅਤੇ ਸੁੱਕਾ ਲਉ। ਕਾਗ਼ਜ਼ ਤੋਲੀਏ ਨਾਲ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਉੇ। ਹੁਣ ਇਕ ਦੂਜਾ ਕੰਟੇਨਰ ਲਉ, ਇਸ ਵਿਚ ਇਕ ਕਾਗ਼ਜ਼ ਦਾ ਤੋਲੀਆ ਰੱਖੋ। ਇਸ ਵਿਚ ਪੱਤੇ ਪਾ ਦਿਉ। ਹੁਣ ਪੱਤਿਆਂ ਨੂੰ ਇਕ ਹੋਰ ਕਾਗ਼ਜ਼ ਦੇ ਤੋਲੀਏ ਨਾਲ ਢੱਕ ਦਿਉ।
Coriander
ਧਿਆਨ ਰੱਖੋ ਕਿ ਧਨੀਏ ਵਿਚ ਪਾਣੀ ਨਾ ਬਚਿਆ ਹੋਵੇ। ਕੰਟੇਨਰ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ। ਧਨੀਆ ਇਸ ਤਰੀਕੇ ਨਾਲ ਰਖਿਆ ਜਾਂਦਾ ਹੈ, ਤੁਸੀਂ ਇਸ ਨੂੰ ਇਕ ਤੋਂ ਦੋ ਹਫ਼ਤਿਆਂ ਲਈ ਰੱਖ ਸਕਦੇ ਹੋ। ਹਰੇ ਧਨੀਏ ਦੇ ਲਾਭ: ਸ਼ੂਗਰ ਵਿਚ ਲਾਭਕਾਰੀ, ਪਾਚਨ ਸ਼ਕਤੀ ਨੂੰ ਵਧਾਉਂਦਾ ਹੈ, ਗੁਰਦੇ ਦੀਆਂ ਬੀਮਾਰੀਆਂ ਵਿਚ ਪ੍ਰਭਾਵਸ਼ਾਲੀ, ਕੈਲੇਸਟੋਰਲ ਨੂੰ ਘਟਾਉਂਦਾ ਹੈ, ਨਜ਼ਰ ਵਧਾਉਂਦਾ ਹੈ, ਅਨੀਮੀਆ ਤੋਂ ਰਾਹਤ ਦਿੰਦਾ ਹੈ।