
ਇਹ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦੇ ਹਨ। ਸਫੈਦ ਮੱਖਣ ’ਚ ਨਮਕ ਬਿਲਕੁੱਲ ਨਹੀਂ ਹੁੰਦਾ ਅਤੇ ਇਸ ’ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ....
ਨਵੀਂ ਦਿੱਲੀ - ਮੱਖਣ ਪੰਜਾਬੀਆਂ ਦੇ ਖਾਣੇ ਦਾ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਪੰਜਾਬੀਆਂ ਨੂੰ ਆਪਣਾ ਖਾਣਾ ਅਧੂਰਾ ਲਗਦਾ ਹੈ। ਆਖਰ ਲੱਗੇ ਵੀ ਕਿਉਂ ਨਾ, ਕਿਉਂਕਿ ਮੱਖਣ ਖਾਣ ’ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਇਹ ਸਰੀਰ ਲਈ ਫਾਇਦੇਮੰਦ ਵੀ ਹੁੰਦਾ ਹੈ। ਫਾਇਦੇਮੰਦ ਹੋਣ ਕਾਰਨ ਮੱਖਣ ਨੂੰ ਨਾਸ਼ਤੇ ’ਚ ਪਹਿਲ ਦੇਣੀ ਚਾਹੀਦੀ ਹੈ।
File Photo
ਬਹੁਤ ਸਾਰੇ ਲੋਕ ਨਾਸ਼ਤੇ 'ਚ ਬਰੈੱਡ ਬਟਰ ਖਾਣਾ ਪਸੰਦ ਕਰਦੇ ਹਨ, ਜੋ ਸਹੀ ਹੈ। ਲੋਕ ਬਾਜ਼ਾਰ ਤੋਂ ਮਿਲਣ ਵਾਲੇ ਮੱਖਣ ਦੀ ਵਰਤੋਂ ਜ਼ਿਆਦਾ ਮਾਤਰਾ ’ਚ ਕਰਦੇ ਹਨ, ਕਿਉਂਕਿ ਬੱਚਿਆਂ ਅਤੇ ਵੱਡਿਆਂ ਨੂੰ ਘਰੋਂ ਕੱਢਿਆ ਮੱਖਣ ਚੰਗਾ ਨਹੀਂ ਲੱਗਦਾ। ਪੀਲੇ ਮੱਖਣ ਨਾਲੋਂ ਸਫੇਦ ਮੱਖਣ ਸਿਹਤ ਲਈ ਬਹੁਤ ਫਾਇਦੇਮੰਦ ਹੈ,
File Photo
ਜਿਸ ’ਚ ਵਿਟਾਮਿਨ-ਏ, ਈ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦੇ ਹਨ। ਸਫੈਦ ਮੱਖਣ ’ਚ ਨਮਕ ਬਿਲਕੁੱਲ ਨਹੀਂ ਹੁੰਦਾ ਅਤੇ ਇਸ ’ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ਹੁੰਦੀ ਹੈ।
ਮੱਖਣ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ-
1. ਥਾਈਰਾਈਡ- ਥਾਈਰਾਈਡ ਦੀ ਵਜ੍ਹਾ ਨਾਲ ਗਲੇ ਵਿਚ ਸੋਜ ਹੋ ਜਾਂਦੀ ਹੈ। ਅਜਿਹੇ ਵਿਚ ਸਫੈਦ ਮੱਖਣ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਆਇਓਡੀਨ ਥਾਈਰਾਈਡ ਗ੍ਰੰਥੀਆਂ ਨੂੰ ਮਜ਼ਬੂਤ ਬਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ।
File Photo
2. ਦਿਲ ਦਾ ਰੋਗ- ਜ਼ਿਆਦਾਤਰ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੁੰਦੀ ਹੈ, ਜਿਸ ਵਜ੍ਹਾ ਨਾਲ ਦਿਲ ਦੇ ਕਈ ਰੋਗ ਹੋ ਜਾਂਦੇ ਹਨ। ਅਜਿਹੇ ਵਿਚ ਵਿਟਾਮਿਨ ਅਤੇ ਸੇਲੇਨਿਯਮ ਨਾਲ ਭਰਪੂਰ ਸਫੈਦ ਮੱਖਣ ਖਾਣ ਨਾਲ ਦਿਲ ਹਲਕਾ ਰਹਿੰਦਾ ਹੈ।
File Photo
3. ਸਿਹਤਮੰਦ ਦਿਮਾਗ - ਸਫੇਦ ਮੱਖਣ ਬੱਚਿਆਂ ਨੂੰ ਜ਼ਰੂਰ ਖਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਦਿਮਾਗ ਸਿਹਤਮੰਦ ਹੁੰਦਾ ਹੈ ਤੇ ਯਾਦ ਰੱਖਣ ਦੀ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਮੱਖਣ ਦੀ ਵਰਤੋਂ ਕਰਨ ਨਾਲ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ।
File Photo
4. ਕਮਜ਼ੋਰ ਹੱਡੀਆਂ- ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਸਫੈਦ ਮੱਖਣ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
File Photo
5. ਕੈਂਸਰ- ਸਫੈਦ ਮੱਖਣ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਮਦਦ ਮਿਲਦੀ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਦੀ ਫ੍ਰੀ ਰੈਡਿਕਲਸ ਤੋਂ ਸੁਰੱਖਿਆ ਕਰਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮਦਦ ਕਰਦੇ ਹਨ।
File Photo
6. ਅੱਖਾਂ ਦੀ ਜਲਨ- ਅੱਖਾਂ ਦੀ ਜਲਨ ਦੀ ਸਮੱਸਿਆ ਹੋਣ ’ਤੇ ਗਾਂ ਦੇ ਦੁੱਧ ਦਾ ਮੱਖਣ ਬਣਾ ਕੇ ਅੱਖਾਂ ’ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ। ਕਿਸੇ ਕਾਰਨ ਅੱਖਾਂ ’ਚ ਹੋਣ ਵਾਲੀ ਜਲਨ ’ਤੇ ਮੱਖਣ ਦੀ ਵਰਤੋਂ ਕਰਨਾ ਫਾਇਦੇਮੰਦ ਹੈ।