'ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹੁੰਦੀਆਂ ਹਨ ਕਈ ਮੌਤਾਂ'
Published : Apr 4, 2019, 7:44 pm IST
Updated : Apr 4, 2019, 7:44 pm IST
SHARE ARTICLE
Lack of food
Lack of food

ਲੈਂਸੇਟ ਮੈਗਜ਼ੀਨ ਵਲੋਂ ਕਰਵਾਏ ਅਧਿਐਨ 'ਚ ਹੋਇਆ ਪ੍ਰਗਟਾਵਾ

ਵਾਸ਼ਿੰਗਟਨ : ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਆਲਮੀ ਪੱਧਰ 'ਤੇ ਇਹ ਅੰਕੜਾ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਦਾ ਹੈ। ਇਹ ਪ੍ਰਗਟਾਵਾ ਲੈਂਸੇਟ ਮੈਗਜ਼ੀਨ ਵਲੋਂ ਕਰਵਾਏ ਗਏ ਇਕ ਅਧਿਐਨ ਵਿਚ ਕਹੀ ਗਈ ਹੈ। ਅਧਿਐਨ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 195 ਦੇਸ਼ਾਂ ਵਿਚ 1900 ਤੋਂ 2017 ਤਕ 15 ਖਾਣੇ ਦੇ ਕਾਰਕਾਂ ਨੂੰ ਵੇਖਿਆ ਗਿਆ। ਇਸ ਤੋਂ ਪਤਾ ਲੱਗਾ ਕਿ ਵਿਸ਼ਵ ਦੇ ਲਗਭਗ ਹਰ ਹਿੱਸੇ ਵਿਚ ਲੋਕ ਅਪਣੇ ਖਾਣ-ਪਾਨ ਨੂੰ ਠੀਕ ਕਰ ਕੇ ਫ਼ਾਇਦੇ ਉਠਾ ਸਕਦੇ ਹਨ।

Lack of food-1Lack of food-1

ਅਧਿਐਨ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਵਿਚ ਅੰਦਾਜ਼ਨ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਲੋੜੀਂਦੇ ਖਾਣੇ ਅਤੇ ਪੋਸ਼ਟਿਕ ਤੱਤਾਂ ਦੀ ਘਾਟ ਨਾਲ ਜੁੜੀ ਹੁੰਦੀ ਹੈ ਅਤੇ ਇਹ ਅੰਕੜਾ ਲਗਭਗ ਇਕ ਕਰੋੜ 10 ਲੱਖ ਮੌਤਾਂ ਦੇ ਬਰਾਬਰ ਹੈ। ਇਹੋ ਕਾਰਨ ਸਾਰੀ ਦੁਨੀਆਂ ਵਿਚ ਲੰਮੇਂ ਸਮੇਂ ਤਕ ਚੱਲਣ ਵਾਲੀਆਂ ਬੀਮਾਰੀਆਂ ਲਈ ਵੀ ਜ਼ਿੰਮੇਵਾਰ ਹੈ। ਖਾਣੇ ਸਬੰਧੀ ਮਾਮਲਿਆਂ ਵਿਚ ਸਾਲ 2017 ਵਿਚ ਸਾਬਤ ਅਨਾਜ, ਫਲ, ਮੇਵਾ ਵਰਗੇ ਖਾਣੇ ਦੀ ਕਾਫ਼ੀ ਘੱਟ ਖ਼ੁਰਾਕ ਜ਼ਿਆਦਾ ਮੌਤਾਂ ਲਈ ਜ਼ਿੰਮੇਵਾਰ ਰਹੀ ਸੀ।

Lack of food-2Lack of food-2

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਤ ਅਨਾਜ ਦੀ ਘੱਟ ਖ਼ੁਰਾਕ ਰੋਜ਼ਾਨਾ 125 ਗ੍ਰਾਮ ਤੋਂ ਹੇਠਾਂ ਭਾਰਤ, ਅਮਰੀਕਾ, ਬ੍ਰਾਜ਼ੀਲ, ਪਾਕਿਸਤਾਨ, ਨਾਈਜੀਰੀਆ, ਰੂਸ, ਮਿਸਰ, ਜਰਮਨੀ, ਈਰਾਨ ਤੇ ਤੁਰਕੀ ਵਿਚ ਮੌਤਾਂ ਅਤੇ ਬੀਮਾਰੀਆਂ ਲਈ ਇਕ ਮੁੱਖ ਘਾਟ ਰਿਹਾ ਹੈ। ਬੰਗਲਾਦੇਸ਼ ਵਿਚ ਫਲਾਂ ਦੀ ਘਾਟ ਖ਼ੁਰਾਕ ਪ੍ਰਤੀਦਿਨ 250 ਗ੍ਰਾਮ ਤੋਂ ਹੇਠਾਂ ਮੁੱਖ ਘਾਟ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2017 ਵਿਚ ਖਾਣੇ ਦੀ ਘਾਟ ਸਬੰਧੀ ਮੌਤਾਂ ਦੀ ਸੱਭ ਤੋਂ ਘੱਟ ਦਰ ਇਜ਼ਰਾਈਲ, ਫ਼ਰਾਂਸ, ਸਪੇਨ, ਜਾਪਾਨ ਅਤੇ ਅੰਡੋਰਾ ਵਿਚ ਰਹੀ।

Lack of food-3Lack of food-3

ਭਾਰਤ ਵਿਚ ਸੂਚੀ ਵਿਚ 118ਵੇਂ ਸਥਾਨ 'ਤੇ ਰਿਹਾ ਜਿਥੇ ਪ੍ਰਤੀ ਇਕ ਲੱਖ ਲੋਕਾਂ 'ਤੇ 310 ਮੌਤਾਂ ਦਰਜ ਕੀਤੀਆਂ ਗਈਆਂ। ਚੀਨ ਪ੍ਰਤੀ ਇਕ ਲੱਖ ਲੋਕਾਂ 'ਤੇ 350 ਮੌਤਾਂ ਨਾਲ 140ਵੇਂ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਬਰਤਾਨੀਆ 23ਵੇਂ ਸਥਾਨ 'ਤੇ ਰਿਹਾ ਜਿਥੇ ਪ੍ਰਤੀ ਇਕ ਲੱਖ ਲੋਕਾਂ 'ਤੇ 127 ਮੌਤਾਂ ਦਰਜ ਕੀਤੀਆਂ ਗਈਆਂ। ਅਮਰੀਕਾ ਦਾ 43ਵਾਂ ਸਥਾਨ ਰਿਹਾ ਜਿਥੇ ਪ੍ਰਤੀ ਇਕ ਲੱਖ 'ਤੇ 171 ਲੋਕਾਂ ਦੀ ਮੌਤਾਂ ਹੋਈਆਂ।  (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement