ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਰੋਏ ਬਿਨਾਂ ਕੱਟ ਸਕਦੈ ਹੋ ਪਿਆਜ਼
Published : Oct 4, 2023, 3:36 pm IST
Updated : Oct 4, 2023, 3:36 pm IST
SHARE ARTICLE
How to Cut an Onion 3 Ways
How to Cut an Onion 3 Ways

ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕੁੱਝ ਸਾਧਾਰਣ ਤਰੀਕੇ ਅਪਣਾ ਕੇ ਰੋਏ ਬਿਨਾਂ ਪਿਆਜ਼ ਨੂੰ ਕੱਟ ਸਕਦੇ ਹੋ।

 

ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਪਿਆਜ਼ ਤੁਹਾਡੇ ਸਵਾਦ ਦਾ ਇਕ ਮਹੱਤਵਪੂਰਣ ਹਿੱਸਾ ਹੈ ਤਾਂ ਤੁਸੀਂ ਪਿਆਜ਼ ਨੂੰ ਕਟਦੇ ਹੋਏ ਬਹੁਤ ਵਾਰ ਹੰਝੂ ਵਹਾਏ ਹੋਣਗੇ। ਪਿਆਜ਼ ਜਿੰਨਾ ਜ਼ਿਆਦਾ ਸਵਾਦ ਹੁੰਦਾ ਹੈ, ਕੱਟਣ ਵੇਲੇ ਇਹ ਤੁਹਾਨੂੰ ਉਨਾ ਹੀ ਰਵਾਉਂਦਾ ਹੈ। ਪਰ ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕੁੱਝ ਸਾਧਾਰਣ ਤਰੀਕੇ ਅਪਣਾ ਕੇ ਰੋਏ ਬਿਨਾਂ ਪਿਆਜ਼ ਨੂੰ ਕੱਟ ਸਕਦੇ ਹੋ।

ਪਿਆਜ਼ ਕੱਟਣ ਵੇਲੇ ਇਕ ਰਸਾਇਣਕ ਕਿਰਿਆ ਹੁੰਦੀ ਹੈ ਅਤੇ ਗੈਸ ਬਾਹਰ ਆਉਂਦੀ ਹੈ। ਜਦੋਂ ਇਹ ਗੈਸ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਐਸਿਡ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੀਆਂ ਅੱਖਾਂ ਸੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਪਿਆਜ਼ ਕੱਟਣ ਤੋਂ ਪਹਿਲਾਂ ਕੱੁਝ ਛੋਟੇ ਉਪਾਅ ਕਰ ਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਪਿਆਜ਼ ਨੂੰ ਠੰਢਾ ਕਰ ਕੇ ਕੱਟੋ: ਪਿਆਜ਼ ਦੇ ਛਿਲਕੇ ਕੱਢ ਲਉ। ਇਸ ਤੋਂ ਬਾਅਦ ਇਸ ਨੂੰ ਕੁੱਝ ਸਮੇਂ ਲਈ ਪਾਣੀ ਵਿਚ ਡੁਬੋ ਕੇ ਛੱਡ ਦਿਉ। ਅੱਧੇ ਘੰਟੇ ਬਾਅਦ ਪਿਆਜ਼ ਨੂੰ ਕੱਟੋ। ਅਜਿਹਾ ਕਰਨ ਨਾਲ ਅੱਖਾਂ ਵਿਚ ਸੜਕਣ ਨਹੀਂ ਹੋਵੇਗੀ। ਪਰ ਪਿਆਜ਼ ਪਾਣੀ ਵਿਚ ਰੱਖਣ ਨਾਲ ਚਿਪਚਿਪਾ ਹੋ ਜਾਵੇਗਾ। ਇਸ ਸਥਿਤੀ ਵਿਚ ਪਿਆਜ਼ ਨੂੰ ਧਿਆਨ ਨਾਲ ਕੱਟੋ।

ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ: ਜੇ ਤੁਸੀਂ ਚਾਹੋ ਤਾਂ ਪਿਆਜ਼ ਨੂੰ ਛਿੱਲੋ ਅਤੇ ਇਸ ਨੂੰ ਕੁੱਝ ਸਮੇਂ ਲਈ ਸਿਰਕੇ ਅਤੇ ਪਾਣੀ ਦੇ ਘੋਲ ਵਿਚ ਰੱਖੋ। ਅਜਿਹਾ ਕਰਨ ਨਾਲ ਅੱਖਾਂ ਵਿਚ ਹੰਝੂ ਨਹੀਂ ਆਉਣਗੇ।

ਫ਼ਰਿਜ ਵਿਚ ਰੱਖਣ ਤੋਂ ਬਾਅਦ ਕਟਣਾ: ਪਿਆਜ਼ ਦੇ ਛਿਲਕੇ ਕੱਢ ਲਉ ਅਤੇ ਕੱੁਝ ਦੇਰ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਪਿਆਜ਼ ਕੱਟ ਲਉ। ਹਾਲਾਂਕਿ, ਇਹ ਵਿਧੀ ਬਹੁਤ ਮਸ਼ਹੂਰ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਫ਼ਰਿਜ ਵਿਚ ਬਦਬੂ ਆਉਂਦੀ ਹੈ।

ਪਿਆਜ਼ ਦੇ ਉਪਰੀ ਹਿੱਸੇ ਨੂੰ ਕੱਟੋ: ਪਿਆਜ਼ ਕੱਟਣ ਦਾ ਹਰ ਇਕ ਦਾ ਅਪਣਾ ਢੰਗ ਹੁੰਦਾ ਹੈ। ਪਰ ਪਿਆਜ਼ ਨੂੰ ਕੱਟਣ ਦਾ ਸੱਭ ਤੋਂ ਵਧੀਆ ਢੰਗ ਹੈ ਪਿਆਜ਼ ਦੇ ਉਪਰਲੇ ਹਿੱਸੇ ਨੂੰ ਪਹਿਲਾਂ ਕੱਟਣਾ। ਉਪਰਲੇ ਹਿੱਸੇ ਨੂੰ ਕੱਟਣ ਤੋਂ ਬਾਅਦ, ਪਿਆਜ਼ ਨੂੰ ਕਟਣਾ ਬਹੁਤ ਸੌਖਾ ਹੋ ਜਾਵੇਗਾ।

Tags: onion

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement