ਪੀਜ਼ਾ - ਬਰਗਰ ਦੀ ਆਦਤ ਮਾਂ ਬਣਨ ਦੀ ਖੁਸ਼ੀ ਖੋਹ ਸਕਦੀ ਹੈ
Published : May 5, 2018, 1:39 pm IST
Updated : May 5, 2018, 1:39 pm IST
SHARE ARTICLE
Pizza Burger
Pizza Burger

ਫਾਸਟ ਫ਼ੂਡ ਦੀ ਸ਼ੌਕੀਨ ਔਰਤਾਂ ਲਈ ਇਕ ਧਿਆਨ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪੀਜ਼ਾ - ਬਰਗਰ ਦਾ ਬਹੁਤ ਜ਼ਿਆਦਾ ਸੇਵਨ ਕਰਨਾ ਤੁਹਾਡੀ ਮਾਂ ਬਣਨ ਦੀ ਖ਼ੁਸ਼ੀ ਨੂੰ ਖੋਹ ਸਕਦਾ...

ਐਡੀਲੇਡ : ਫਾਸਟ ਫ਼ੂਡ ਦੀ ਸ਼ੌਕੀਨ ਔਰਤਾਂ ਲਈ ਇਕ ਧਿਆਨ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਪੀਜ਼ਾ - ਬਰਗਰ ਦਾ ਬਹੁਤ ਜ਼ਿਆਦਾ ਸੇਵਨ ਕਰਨਾ ਤੁਹਾਡੀ ਮਾਂ ਬਣਨ ਦੀ ਖ਼ੁਸ਼ੀ ਨੂੰ ਖੋਹ ਸਕਦਾ ਹੈ। ਐਡੀਲੇਡ ਯੂਨੀਵਰਸਿਟੀ ਦੇ ਖੋਜਕਾਰ ਬ੍ਰੀਟੇਨ, ਆਇਰਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ 5,598 ਗਰਭਵਤੀ ਔਰਤਾਂ ਦੀ ਡਾਈਟ - ਹਿਸਟਰੀ (ਖਾਣ-ਪੀਣ ਦੇ ਇਤਿਹਾਸ) ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚੇ ਹਨ।

Pizza BurgerPizza Burger

ਉਨ੍ਹਾਂ ਨੇ ਪਾਇਆ ਕਿ ਭੁੱਖ ਸ਼ਾਂਤ ਕਰਨ ਲਈ ਹਫ਼ਤੇ 'ਚ ਚਾਰ ਵਾਰ ਫਾਸਟਫ਼ੂਡ ਦਾ ਸਹਾਰਾ ਲੈਣ ਵਾਲੀਆਂ 39 ਫ਼ੀ ਸਦੀ ਔਰਤਾਂ ਨੂੰ ਗਰਭਧਾਰਣ 'ਚ ਔਸਤਨ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਲਗਿਆ।  ਉਥੇ ਹੀ, 8 ਫ਼ੀ ਸਦੀ ਨੂੰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਰਭਵਤੀ ਹੋਣ ਲਈ ਲਗਭਗ ਇਕ ਸਾਲ ਇੰਤਜ਼ਾਰ ਕਰਨਾ ਪਿਆ। ਇਹਨਾਂ 'ਚੋਂ ਜ਼ਿਆਦਾਤਰ ਔਰਤਾਂ ਔਲਾਦ ਸਬੰਧੀ ਇਲਾਜ 'ਚੋਂ ਵੀ ਗੁਜ਼ਰੀਆਂ।

Pizza BurgerPizza Burger

ਖੋਜਕਾਰਾਂ ਨੇ ਇਹ ਵੀ ਦੇਖਿਆ ਕਿ ਫ਼ਾਸਟਫ਼ੂਡ ਦੀ ਮਾੜੀ ਆਦਤ ਬਾਂਝਪਣ ਦਾ ਖ਼ਤਰਾ 8 ਤੋਂ ਵਧਾ ਕੇ 16 ਫ਼ੀ ਸਦੀ ਤਕ ਕਰ ਦਿੰਦਾ ਹੈ।  ਉਨ੍ਹਾਂ ਨੇ ਪਰਵਾਰ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਲਗੀਆਂ ਔਰਤਾਂ ਨੂੰ ਮਿੱਠਾ ਖਾਣ 'ਤੇ ਵੀ ਰੋਕ ਲਗਾਉਣ ਦੀ ਸਲਾਹ ਦਿਤੀ। ਮੁੱਖ ਖੋਜਕਾਰ ਮੁਤਾਬਕ ਫ਼ਾਸਟਫ਼ੂਡ ਸੈਚੁਰੇਟਿਡ ਫ਼ੈਟ, ਸੋਡੀਅਮ ਅਤੇ ਸ਼ਕਰ ਤੋਂ ਲੈਸ ਹੁੰਦੇ ਹਨ। ਸਰੀਰ 'ਚ ਇਸ ਰਸਾਇਣਾਂ ਦੀ ਬਹੁਤਾਤ ਗਰਭਧਾਰਣ 'ਚ ਸਹਾਇਕ ‘ਊਸਾਇਟ’ ਕੋਸ਼ਿਕਾਵਾਂ ਦੀ ਮਾਤਰਾ ਘਟਾਉਂਦੀ ਹੈ।

Pizza BurgerPizza Burger

ਅਧਿਐਨ 'ਚ ਖੋਜਕਾਰਾਂ ਨੇ ਗਰਭਧਾਰਣ ਦੀਆਂ ਸੰਭਾਵਨਾਵਾਂ 'ਚ ਫਲ, ਹਰੀ ਸਬਜ਼ੀਆਂ ਅਤੇ ਅੰਡੇ - ਮੱਛੀ ਨਾਲ ਭਰਪੂਰ ਖਾਣ ਦਾ ਵੀ ਅਸਰ ਮਾਪਿਆ ਹੈ। ਇਸ ਦੌਰਾਨ ਪਤਾ ਚਲਿਆ ਹੈ ਕਿ ਫਲ ਔਲਾਦ ਸੁਖ਼ ਹਾਸਲ ਕਰਨ ਦੀਆਂ ਉਮੀਦਾਂ ਵਧਾਉਂਦੇ ਹਨ।  ਦਿਨ ਭਰ 'ਚ ਤਿੰਨ ਵਾਰ ਫਲ ਖਾਣ ਵਾਲੀ ਔਰਤਾਂ 'ਚ ਕੁੱਖ ਜਲਦੀ ਠਹਿਰਦੀ ਹੈ। ਉਥੇ ਹੀ, ਹਰੀ ਸਬਜ਼ੀਆਂ ਅਤੇ ਅੰਡੇ ਗਰਭਧਾਰਣ ਦੀਆਂ ਸੰਭਾਵਨਾਵਾਂ 'ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement