ਕਿਹੜੀਆਂ ਚੀਜ਼ਾਂ ਖਾਣ ਨਾਲ ਕਮਜ਼ੋਰ ਹੁੰਦੀ ਹੈ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ
Published : Jun 5, 2023, 1:28 pm IST
Updated : Jun 5, 2023, 1:29 pm IST
SHARE ARTICLE
photo
photo

ਆਉ ਜ਼ਿਕਰ ਕਰਦੇ ਹਾਂ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਦਾ ਜੋ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ:

 

ਸਿਹਤਮੰਦ ਖ਼ੁਰਾਕ ਨਾਲ ਸਿਹਤਮੰਦ ਜੀਵਨ ਸ਼ੈਲੀ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਪਰ ਸਮੱਸਿਆ ਇਹ ਹੈ ਕਿ ਲੋਕ ਅਪਣੀ ਖ਼ੁਰਾਕ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਦੇ ਹਨ, ਜੋ ਸਾਡੀ ਪ੍ਰਤੀਰੋਧਕਤਾ ਨੂੰ ਕਮਜ਼ੋਰ ਕਰਦੇ ਹਨ। ਆਉ ਜ਼ਿਕਰ ਕਰਦੇ ਹਾਂ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਦਾ ਜੋ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ:

ਸੌਣ ਤੋਂ ਪਹਿਲਾਂ ਕੈਫ਼ੀਨ : ਕੈਫ਼ੀਨ ਦਾ ਸੇਵਨ ਕਰਨਾ ਇਮਿਊਨਟੀ ਸਿਸਟਮ ਲਈ ਮਾੜਾ ਹੈ। ਇਹ ਜ਼ਰੂਰੀ ਨਹੀਂ ਹੈ ਪਰ ਕੈਫ਼ੀਨ ਦੇ ਸੇਵਨ ਨਾਲ ਨੀਂਦ ਘੱਟ ਆਉਂਦੀ ਹੈ। ਜੇਕਰ ਸਾਨੂੰ ਨੀਂਦ ਘੱਟ ਆਵੇਗੀ ਤਾਂ ਇਹ ਇਮਊਨਿਟੀ ਦੀ ਸਮੱਸਿਆ ਬਣ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਮਿਊਨਟੀ ਸਿਸਟਮ ਦੇ ਵਧੀਆ ਢੰਗ ਨਾਲ ਕੰਮ ਕਰਨ ਲਈ ਲੋੜੀਂਦੀ ਨੀਂਦ ਆਉਣੀ ਬਹੁਤ ਜ਼ਰੂਰੀ ਹੈ। ਲੋੜੀਂਦੀ ਨੀਂਦ ਇਹ ਸੁਨਿਸ਼ਚਿਤ ਕਰਦੀ ਹੈ ਕਿ ਹਾਰਮੋਨ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਸਰੀਰ ਵਿਚ ਘੱਟ ਸੋਜਸ਼ ਹੁੰਦੀ ਹੈ, ਜੋ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦੀ ਹੈ। ਕੌਫ਼ੀ ਨੂੰ ਸੌਣ ਤੋਂ ਪਹਿਲਾਂ ਨਹੀਂ ਪੀਣਾ ਚਾਹੀਦਾ। ਸੌਣ ਤੋਂ ਪਹਿਲਾਂ ਕੈਫ਼ੀਨ ਨਾਲ ਭਰਪੂਰ ਖਾਧ ਪਦਾਰਥਾਂ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਵਿਚ ਕੈਫ਼ੀਨੇਟਡ ਚਾਹ, ਚਾਕਲੇਟ ਅਤੇ ਕੁੱਝ ਪ੍ਰੋਟੀਨ ਬਾਰ ਸ਼ਾਮਲ ਹਨ।

ਫ਼ਾਸਟ ਫ਼ੂਡ : ਫ਼ਾਸਟ ਫੂਡ ਵਧੇਰੇ ਮਾਤਰਾ ਵਿਚ ਕੈਲੋਰੀ, ਚਰਬੀ ਅਤੇ ਸੋਡੀਅਮ ਪ੍ਰਦਾਨ ਕਰਦਾ ਹੈ। ਇਨ੍ਹਾਂ ਵਿਚ ਵਿਟਾਮਿਨ ਅਤੇ ਖਣਿਜ ਵਰਗੇ ਪੌਸ਼ਟਿਕ ਤੱਤ ਘੱਟ ਹੁੰਦੇ ਹਨ। ਦੂਜੇ ਪਾਸੇ ਐਂਟੀਆਕਸੀਡੈਂਟ ਨਾਲ ਭਰਪੂਰ ਭੋਜਨ, ਜਿਵੇਂ ਕਿ ਤਾਜ਼ੇ ਫ਼ੱਲ ਅਤੇ ਸਬਜ਼ੀਆਂ, ਜੋ ਵਿਟਾਮਿਨ-ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ, ਇਹ ਇਮਿਊਨ ਸਿਸਟਮ ਨੂੰ ਸਮਰਥਨ ਦੇਣ ਵਿਚ ਸਹਾਇਤਾ ਕਰਦੀਆਂ ਹਨ।

ਪ੍ਰੋਸੈਸਡ ਫੂਡਜ਼ : ਕੁੱਝ ਪ੍ਰੋਸੈਸਡ ਫ਼ੂਡ ਕੁਦਰਤੀ ਹੋਣ ਦਾ ਦਾਅਵਾ ਕਰਦੇ ਹਨ ਪਰ ਇਨ੍ਹਾਂ ਵਿਚ ਜ਼ਿਆਦਾ ਮਾਤਰਾ ਵਿਚ ਚੀਨੀ, ਰਿਫਾਈਂਡ ਕਾਰਬਸ ਅਤੇ ਐਡੀਟਿਵਸ ਅਤੇ ਪ੍ਰੈਜ਼ਰਵੇਟਿਵ ਹੁੰਦੇ ਹਨ ਜੋ ਸੋਜ਼ਸ਼ ਨਾਲ ਸਬੰਧਤ ਹਨ। ਉਚ ਪੱਧਰ ਦੀ ਸੋਜ਼ਸ਼ ਇਮਊਨ ਸਿਸਟਮ ਨੂੰ ਕਮਜ਼ੋਰ ਕਰ ਸਕਦੀ ਹੈ।

ਰਿਫ਼ਾਈਂਡ ਭੋਜਨ : ਰਿਫ਼ਾਈਂਡ ਭੋਜਨ ਖਾਣ ਦਾ ਮਤਲਬ ਇਮਿਊਨਟੀ ਸਿਸਟਮ ਨਾਲ ਸਮਝੌਤਾ ਹੋਇਆ ਅਤੇ ਅੰਤੜੀਆਂ ਦੇ ਸੂਖਮ ਜੀਵਾਂ ਅਤੇ ਮਹੱਤਵਪੂਰਣ ਕੋਲੇਜਨ ਬੈਕਟਰੀਆ ਵਿਚ ਅਸੰਤੁਲਨ ਪੈਦਾ ਕਰ ਸਕਦਾ ਹੈ। ਰਿਫ਼ਾਈਂਡ ਭੋਜਨ ਵਿਚ ਮੈਦਾ, ਸਫ਼ੇਦ ਬਰੈਡ, ਚੀਨੀ ਆਦਿ ਸ਼ਾਮਲ ਹਨ।

ਸ਼ਰਾਬ ਅਤੇ ਤਮਾਕੂਨੋਸ਼ੀ : ਸ਼ਰਾਬ ਅਤੇ ਤਮਾਕੂਨੋਸ਼ੀ ਦੇ ਸੇਵਨ ਨਾਲ ਸਾਡੇ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਭਾਵਤ ਹੁੰਦੀ ਹੈੈ। ਇਸ ਲਈ ਜਿੰਨਾ ਹੋ ਸਕੇ, ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉ।

ਰਿਫ਼ਾਇਨਰੀ ਤੇਲ : ਜੇ ਤੁਸੀ ਖਾਣਾ ਬਣਾਉਣ ਵੇਲੇ ਵਾਰ-ਵਾਰ ਇਕ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਕਿਸਮ ਦਾ ਤੇਲ ਇਮਿਊਨ ਸਿਸਟਮ ਨੂੰ ਖ਼ਰਾਬ ਕਰਦਾ ਹੈ।

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement