ਅੱਖਾਂ ਲਈ ਵਰਦਾਨ ਹੈ ਕੇਸਰ, ਦਵਾਉਂਦਾ ਹੈ ਹੋਰ ਬਿਮਾਰੀਆਂ ਤੋਂ ਵੀ ਨਿਜਾਤ  
Published : Oct 5, 2020, 3:50 pm IST
Updated : Oct 5, 2020, 3:50 pm IST
SHARE ARTICLE
Saffron Benefits
Saffron Benefits

ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ

ਭਾਰਤੀ ਰਸੋਈ ‘ਚ ਕੇਸਰ ਦਾ ਇਸਤੇਮਾਲ ਕਈ ਪਕਵਾਨਾਂ ਵਿਚ ਖੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੇਸਰ ਗੁਣਾਂ ਨਾਲ ਭਰਪੂਰ ਅਤੇ ਖੂਬਸੂਰਤੀ ਲਈ ਵੀ ਵਧੀਆ ਹੈ। ਕੇਸਰ ‘ਚ ਵਿਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ, ਲੋਹਾਂ, ਸੇਲੇਨਿਯਮ, ਜਿੰਕ ਅਤੇ ਹੋਰ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਲਾਈਕੋਪਿਨ, ਅਲਫਾ, ਕੈਰਟਿਨ ਅਤੇ ਬੀਟਾ ਕੈਰੋਟਿਨ ਦੇ ਗੁਣ ਮੌਜੂਦ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹੋਣ ਕਰਕੇ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਦੇ ਮੌਸਮ ‘ਚ ਇਸ ਦੀ ਵਰਤੋਂ ਕਰਨਾ ਵਧੀਆ ਹੁੰਦਾ ਹੈ।  

SaffronSaffron

ਕੇਸਰ ਦੇ ਫਾਇਦੇ
ਕੇਸਰ ਦੇ ਨਾਲ ਚੰਦਨ ਨੂੰ ਮਿਲਾ ਕੇ ਮੱਥੇ ‘ਤੇ ਲਗਾਉਣ ਨਾਲ ਅੱਖਾਂ ਤੇ ਦਿਮਾਗ ਨੂੰ ਊਰਜਾ ਮਿਲਦੀ ਹੈ। ਇਸ ਪੇਸਟ ਦੀ ਵਰਤੋਂ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੇਸਰ ਦੀ ਵਰਤੋਂ ਕਰੋ। ਕੇਸਰ ਵਿਚ ਮੌਜੂਦ ਗੁਣ ਦਿਮਾਗ ਨੂੰ ਸ਼ਾਂਤ ਕਰਦੇ ਹਨ। ਇਸ ਨਾਲ ਤੁਹਾਨੂੰ ਤਣਾਅ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲਦੀ ਹੈ।

SaffronSaffron

ਕੇਸਰ ‘ਚ ਚੰਦਨ ਅਤੇ ਦੁੱਧ ਮਿਲਾ ਕੇ ਫੇਸ ਪੈਕ ਤਿਆਰ ਕਰੋ। ਪੈਕ ਨੂੰ 20 ਮਿੰਟ ਲਈ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਹਫਤੇ ‘ਚ 1-2 ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ‘ਚ ਫਰਕ ਦਿਖਾਈ ਦੇਣ ਲੱਗੇਗਾ।
ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕੋਲੇਸਟਰਾਲ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

Treat cure diseases with use of SaffronSaffron

ਅੱਜਕਲ੍ਹ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਘੱਟ ਦਿਖਾਈ ਦੇਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਰੋਜ਼ਾਨਾ ਕੇਸਰ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ ਸਗੋਂ ਇਸ ਨਾਲ ਚਸ਼ਮਾ ਉੱਤਰ ਜਾਂਦਾ ਹੈ।
ਪੇਟ ਦਰਦ, ਗੈਸ, ਐਸੀਡਿਟੀ ਜਾਂ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਤੁਸੀਂ ਕੇਸਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ 1 ਕੱਪ ਪਾਣੀ ਵਿਚ ਕੇਸਰ ਨੂੰ ਚੰਗੀ ਤਰ੍ਹਾਂ ਉੱਬਾਲ ਲਓ। ਇਸ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ।

Saffron BenefitsSaffron Benefits

ਬਦਲਦੇ ਮੌਸਮ ਵਿਚ ਅਸਥਮਾ ਦੇ ਰੋਗ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਕੇਸਰ ਵਾਲਾ ਦੁੱਧ ਪੀਣ ਨਾਲ ਅਸਥਮਾ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।
ਇਕ ਅਧਿਐਨ ਅਨੁਸਾਰ ਰੋਜ਼ਾਨਾ ਕੇਸਰ ਵਾਲਾ ਦੁੱਧ ਜਾਂ ਚਾਹ ਦਾ ਸੇਵਨ ਯਾਦਾਸ਼ਤ ਸ਼ਕਤੀ ਤੇਜ਼ ਕਰਦਾ ਹੈ।

Saffron Saffron

ਕੇਸਰ ਬੁਖਾਰ, ਸਰਦੀ, ਜੁਕਾਮ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। ਇਕ ਗਲਾਸ ਦੁੱਧ ‘ਚ ਚੁਟਕੀ ਇਕ ਕੇਸਰ ਤੇ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਕੇਸਰ ‘ਚ ਪਾਣੀ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਗਰਦਨ, ਛਾਤੀ ‘ਤੇ ਲਗਾਉਣ ਨਾਲ ਸਰਦੀਆਂ ‘ਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਕੁਝ ਔਰਤਾਂ ਨੂੰ ਮਾਹਾਵਾਰੀ ਦੇ ਦੌਰਾਨ ਚਿੜਚਿੜਾਪਨ, ਥਕਾਵਟ, ਸੋਜ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹਰ ਦਿਨ ਕੇਸਰ ਵਾਲਾ ਦੁੱਧ ਜਾਂ ਚਾਹ ਪੀਣ ਨਾਲ ਫਾਇਦਾ ਹੁੰਦਾ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement