ਸਰੀਰਕ ਤੰਦਰੁਸਤੀ ਲਈ ਜ਼ਰੂਰ ਖਾਓ ਦਲੀਆ, ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ
Published : Oct 5, 2022, 8:22 pm IST
Updated : Oct 5, 2022, 8:22 pm IST
SHARE ARTICLE
Must eat porridge for good health
Must eat porridge for good health

ਦਲੀਆ ਜਿੰਨਾ ਖਾਣ ਵਿਚ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਸਰੀਰ ਦੀ ਤੰਦਰੁਸਤੀ ਲਈ ਚੰਗਾ ਸਮਝਿਆ ਜਾਂਦਾ ਹੈ।

 

ਦਲੀਏ ਦਾ ਮੁੱਖ ਸਰੋਤ ਕਣਕ ਹੈ ਅਰਥਾਤ ਦਲੀਆ ਕਣਕ ਤੋਂ ਹੀ ਤਿਆਰ ਹੁੰਦਾ ਹੈ, ਪਰ ਇਸ ਦੇ ਫ਼ਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਉਗੇ। ਸਰੀਰਕ ਤੰਦਰੁਸਤੀ, ਦਰੁਸਤੀ ਤੇ ਫੁਰਤੀ ਲਈ ਦਲੀਏ ਦਾ ਉਪਯੋਗ ਬੇਹੱਦ ਫ਼ਾਇਦੇਮੰਦ ਹੋ ਸਕਦਾ ਹੈ। ਇਸ ਦਾ ਕਾਰਨ ਇਸ ਵਿਚ ਪ੍ਰੋਟੀਨ, ਵਿਟਾਮਿਨ-ਬੀ1, ਬੀ2, ਫ਼ਾਈਬਰ ਸਮੇਤ ਕਈ ਹੋਰ ਤੱਤਾਂ ਦਾ ਭਰਪੂਰ ਮਾਤਰਾ ਵਿਚ ਮਿਲਦਾ ਹੈ।

ਦਲੀਆ ਜਿੰਨਾ ਖਾਣ ਵਿਚ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਸਰੀਰ ਦੀ ਤੰਦਰੁਸਤੀ ਲਈ ਚੰਗਾ ਸਮਝਿਆ ਜਾਂਦਾ ਹੈ। ਦਲੀਆ ਖਾਣ ਨਾਲ ਸਰੀਰ ਅੰਦਰ ਕੈਲੇਸਟਰੋਲ ਦਾ ਲੈਵਲ ਘੱਟ ਕਰਨ ਵਿਚ ਮਦਦ ਮਿਲਦੀ ਹੈ। ਅਕਸਰ ਬੀਮਾਰ ਲੋਕਾਂ ਨੂੰ ਦਲੀਆ ਖਾਣ ਦੀ ਸਲਾਹ ਦਿਤੀ ਜਾਂਦੀ ਹੈ। ਪਰ ਇਸ ਦੀ ਵਰਤੋਂ ਸਿਹਤਮੰਦ ਲੋਕਾਂ ਨੂੰ ਵੀ ਤੰਦਰੁਸਤ ਰੱਖਣ ਵਿਚ ਮਦਦ ਕਰ ਸਕਦੀ ਹੈ।

ਸਵੇਰ ਸਮੇਂ ਦਲੀਏ ਦਾ ਸੇਵਨ ਕਰਨ ਨਾਲ ਸਾਰਾ ਦਿਨ ਸਰੀਰ ਅੰਦਰ ਊਰਜਾ ਦੀ ਕਮੀ ਮਹਿਸੂਸ ਨਹੀਂ ਹੁੰਦੀ। ਇਸੇ ਤਰ੍ਹਾਂ ਦਲੀਏ ਨੂੰ ਨਾਸ਼ਤੇ ਵਿਚ ਸ਼ਾਮਲ ਕਰਨ ਨਾਲ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਇਸ ਨਾਲ ਜਿਥੇ ਭਾਰ ਘਟਦਾ ਹੈ, ਉਥੇ ਹੀ ਦਲੀਏ ਵਿਚਲੇ ਪੋਸ਼ਕ ਤੱਤ ਸਰੀਰ ਵਿਚੋਂ ਵਾਧੂ ਚਰਬੀ ਘਟਾਉਣ ਵਿਚ ਮਦਦ ਕਰਦੇ ਹਨ। ਇਸ ਵਿਚ ਮੌਜੂਦ ਫ਼ਾਈਬਰ ਦੀ ਭਰਪੂਰ ਮਾਤਰਾ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ।

ਦਲੀਆ ਕਿਸੇ ਵੀ ਮਸਾਲੇਦਾਰ ਖਾਣੇ ਦੀ ਤੁਲਨਾ ਵਿਚ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਹ ਸਰੀਰ ਅੰਦਰ ਕੈਲੋਸਟਰੋਲ ਨੂੰ ਜੰਮਣ ਤੋਂ ਰੋਕਦਾ ਹੈ। ਸਰੀਰ ਅੰਦਰ ਹੋਮੋਗਲੋਬਿਨ ਦੀ ਕਮੀ ਨੂੰ ਦੂਰ ਕਰਨ ਲਈ ਦਲੀਏ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਦਲੀਆ ਖਾਣ ਨਾਲ ਸਾਰਾ ਦਿਨ ਪੇਟ ਭਰਿਆ ਰਹਿੰਦਾ ਹੈ। ਇਸ ਨਾਲ ਲੰਮੇ ਸਮੇਂ ਤਕ ਭੁੱਖ ਨਾ ਲੱਗਣ ਕਾਰਨ ਮੋਟਾਪਾ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਦਲੀਆ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦਲੀਏ ਦੇ ਸੇਵਨ ਨਾਲ ਡਾਇਬਟੀਜ਼ ਘੱਟਦੀ ਹੈ। ਦਲੀਆ ਵਿਟਾਮਿਨਜ਼ ਦਾ ਚੰਗਾ ਸਰੋਤ ਹੈ, ਇਸ ਕਾਰਨ ਇਹ ਸਰੀਰ ਨੂੰ ਉਰਜਾ ਪ੍ਰਦਾਨ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement