ਦਿਨ ਵੇਲੇ ਨਹਾਉਣ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਰਾਤ ਵਿਚ ਨਹਾਉਣਾ
Published : Nov 5, 2020, 10:46 am IST
Updated : Nov 5, 2020, 10:46 am IST
SHARE ARTICLE
 Bathing at night is much better than bathing during the day
Bathing at night is much better than bathing during the day

ਲਿਹਾਜ਼ਾ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡਾ ਸਰੀਰ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।

ਦਿਨ ਦੇ ਸਮੇਂ ਨਹਾਉਣ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਰਾਤ ਵਿਚ ਨਹਾਉਣਾ। ਜੇਕਰ ਤੁਸੀਂ ਵੀ ਰਾਤ ਦੇ ਸਮੇਂ ਨਹਾਉਂਦੇ ਹੋ ਤਾਂ ਤੁਸੀਂ ਬਿਲਕੁਲ ਠੀਕ ਕਰਦੇ ਹੋ। ਮਾਹਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡੀ ਚਮੜੀ ਠੀਕ ਰਹਿੰਦੀ ਹੈ ਖ਼ਾਸ ਤੌਰ 'ਤੇ ਗਰਮੀ ਅਤੇ ਬਸੰਤ ਰੁੱਤ ਦੇ ਮੌਸਮ ਵਿਚ। ਅਜਿਹਾ ਇਸ ਲਈ ਹੈ ਕਿਉਂਕਿ ਇਕ ਲੰਮਾ ਦਿਨ ਗੁਜ਼ਾਰਨ ਤੋਂ ਬਾਅਦ ਤੁਹਾਡੀ ਚਮੜੀ ਧੂਲ, ਮਿੱਟੀ, ਮੁੜ੍ਹਕਾ ਅਤੇ ਐਨਰਜੀ ਫੈਲਾਉਣ ਵਾਲੇ ਕੀਟਾਣੂ ਨਾਲ ਭਰੀ ਹੁੰਦੀ ਹੈ।

BathingBathing at night is much better than bathing during the day

ਲਿਹਾਜ਼ਾ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡਾ ਸਰੀਰ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਪਣੇ ਦਿਨ ਦੀ ਚੰਗੇਰੀ ਸ਼ੁਰੂਆਤ ਲਈ ਸਵੇਰੇ ਉਠ ਕੇ ਸੱਭ ਤੋਂ ਪਹਿਲਾਂ ਨਹਾਉਣਾ ਇਕ ਚੰਗੀ ਆਦਤ ਹੈ। ਖ਼ਾਸ ਤੌਰ 'ਤੇ ਉੁਸ ਸਮੇਂ ਜਦੋਂ ਤੁਹਾਨੂੰ ਸਵੇਰੇ ਉਠਣਾ ਪਸੰਦ ਵੀ ਨਹੀਂ। ਸਵੇਰੇ ਨਹਾਉਣ ਨਾਲ ਤੁਹਾਡੀ ਚੇਤੰਨਤਾ ਵਿਚ ਵਾਧਾ ਹੁੰਦਾ ਹੈ ਅਤੇ ਤੁਹਾਡਾ ਦਿਨ ਬਿਹਤਰ ਗੁਜ਼ਰਦਾ ਹੈ।

BathingBathing at night is much better than bathing during the day

ਨਾਲ ਹੀ ਸਵੇਰੇ ਨਹਾਉਣ ਨਾਲ ਤੁਹਾਡੀਆਂ ਇੰਦਰੀਆਂ ਤਰੋ ਤਾਜ਼ਾ ਹੋ ਜਾਂਦੀਆਂ ਹਨ ਅਤੇ ਸਰੀਰ ਦੀ ਅੰਤਰਿਕ ਘੜੀ ਸਰੀਰ ਦੇ ਤਾਪਮਾਨ ਨੂੰ ਵਧਾਉਣ ਵਿਚ ਮਦਦ ਕਰਦੀ ਹੈ। ਲਿਹਾਜ਼ਾ ਸਵੇਰੇ ਨਹਾਉਣਾ ਜਾਰੀ ਰੱਖੋ ਪਰ ਰਾਤ ਵਿਚ ਸੋਣ ਤੋਂ ਪਹਿਲਾਂ ਵੀ ਜ਼ਰੂਰ ਨਹਾਉ। ਰਾਤ ਦੇ ਸਮੇਂ ਨਹਾਉਣਾ ਸਵੇਰੇ ਦੇ ਨਹਾਉਣ ਤੋਂ ਜ਼ਿਆਦਾ ਬਿਹਤਰ ਹੈ ਕਿਉਂਕਿ ਸਾਫ਼- ਸਫ਼ਾਈ ਨਾਲ ਸੌਣਾ ਜ਼ਿਆਦਾ ਜ਼ਰੂਰੀ ਹੈ।

BathingBathing at night is much better than bathing during the day

ਰਾਤ ਵਿਚ ਨਹਾਉਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਚੰਗੀ ਨੀਂਦ ਆਉਂਦੀ ਹੈ ਜਿਸ ਨਾਲ ਤੁਸੀਂ ਅਗਲੇ ਦਿਨ ਲਈ ਅਪਣੇ ਸਰੀਰ ਨੂੰ ਤਿਆਰ ਕਰ ਸਕਦੇ ਹੋ। ਦਿਨ ਖ਼ਤਮ ਹੋਣ ਨਾਲ ਹੀ ਤੁਹਾਡੇ ਸਰੀਰ ਦਾ ਤਾਪਮਾਨ ਡਿੱਗਣ ਲਗਦਾ ਹੈ ਅਤੇ ਜਦੋਂ ਤੁਸੀਂ ਸੌ ਰਹੇ ਹੁੰਦੇ ਹੋ, ਉਸ ਸਮੇਂ ਸਰੀਰ ਦਾ ਤਾਪਮਾਨ ਸੱਭ ਤੋਂ ਘੱਟ ਹੁੰਦਾ ਹੈ।

Bathing at night is much better than bathing during the dayBathing at night is much better than bathing during the day

ਜਦੋਂ ਤੁਸੀਂ ਰਾਤ ਦੇ ਸਮੇਂ ਨਹਾਉਂਦੇ ਹੋ ਜੋ ਤੁਹਾਡੀ ਚਮੜੀ ਵਿਚ ਗਰਮੀ ਵਧਦੀ ਹੈ ਅਤੇ ਜਦੋਂ ਤੁਸੀਂ ਅਪਣਾ ਸਰੀਰ ਘਰੋੜਦੇ ਹੋ ਤਾਂ ਤੁਹਾਨੂੰ ਠੰਢ ਮਹਿਸੂਸ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚਮੜੀ ਨਮੀ ਦੇ ਨਿਕਲਣ ਤੋਂ ਸਾਨੂੰ ਸਰੀਰ ਵਿਚ ਠੰਢ ਲਗਣ ਲਗਦੀ ਹੈ। ਜਦੋਂ ਸਰੀਰ ਠੰਢਾ ਅਤੇ ਆਰਾਮਦੇਹ ਹੁੰਦਾ ਹੈ ਜੋ ਬਿਹਤਰ ਅਤੇ ਚੈਨ ਦੀ ਨੀਂਦ ਆਉਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement