ਵਾਲਾਂ ਨੂੰ ਕਲਰ ਕਰਵਾਉਣ ਤੋਂ ਪਹਿਲਾਂ ਜਾਣ ਲਵੋ ਕੁਝ ਜ਼ਰੁਰੀ ਗੱਲਾਂ
Published : May 6, 2018, 6:59 pm IST
Updated : May 6, 2018, 6:59 pm IST
SHARE ARTICLE
Hair Colour
Hair Colour

ਇਸ 'ਚ ਕੋਈ ਸ਼ੱਕ ਨਹੀਂ ਕਿ ਵਾਲ ਕਟਵਾਉਣ ਤੋਂ ਇਲਾਵਾ ਹੇਅਰ ਕਲਰ ਤੋਂ ਵਾਲਾਂ ਨੂੰ ਮੇਕਓਵਰ ਦੇਣ ਦਾ ਤਰੀਕਾ ਅਜਕਲ ਕਾਫ਼ੀ ਮਸ਼ਹੂਰ ਹੋ ਚੁਕਿਆ ਹੈ। ਇਸ ਤੋਂ ਨਾ ਸਿਰਫ਼ ਤੁਹਾਡੇ...

ਇਸ 'ਚ ਕੋਈ ਸ਼ੱਕ ਨਹੀਂ ਕਿ ਵਾਲ ਕਟਵਾਉਣ ਤੋਂ ਇਲਾਵਾ ਹੇਅਰ ਕਲਰ ਤੋਂ ਵਾਲਾਂ ਨੂੰ ਮੇਕਓਵਰ ਦੇਣ ਦਾ ਤਰੀਕਾ ਅਜਕਲ ਕਾਫ਼ੀ ਮਸ਼ਹੂਰ ਹੋ ਚੁਕਿਆ ਹੈ। ਇਸ ਤੋਂ ਨਾ ਸਿਰਫ਼ ਤੁਹਾਡੇ ਚਿੱਟੇ ਵਾਲ ਲੁਕ ਜਾਂਦੇ ਹਨ ਸਗੋਂ ਇਸ ਤੋਂ ਤੁਹਾਨੂੰ ਉਥੇ ਹੀ ਪੁਰਾਣੇ ਕੁਦਰਤੀ ਹੇਅਰ ਕਲਰ ਨਾਲ ਥੋੜ੍ਹਾ ਬ੍ਰੇਕ ਮਿਲਦਾ ਹੈ। ਇਸ ਲਈ ਹੇਅਰ ਕਲਰ ਚਾਹੇ ਪਾਰਲਰ ਜਾ ਕੇ ਜਾਂ ਅਪਣੇ ਆਪ ਘਰ 'ਚ ਕਰਨਾ ਹੋਵੇ, ਇਸ ਨੂੰ ਕਰਾਉਣ ਜਾਂ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। 

Hair ColourHair Colour

ਜਦੋਂ ਵੀ ਵਾਲਾਂ ਨੂੰ ਕਲਰ ਕਰੋ ਤਾਂ ਸੰਵੇਦਨਸ਼ੀਲ ਜਿਹੀ ਜਗ੍ਹਾ ਹਰਬਲ ਕਲਰਜ਼ ਦੀ ਵਰਤੋਂ ਕਰੋ। ਸੰਵੇਦਨਸ਼ੀਲ ਕਲਰਜ਼ 'ਚ ਰਸਾਇਣ ਮੌਜੂਦ ਹੁੰਦੇ ਹਨ, ਜੋ ਵਾਲਾਂ ਨੂੰ ਡਰਾਈ ਅਤੇ ਚਿੱਟੇ ਕਰਦੇ ਹਨ। ਉਥੇ ਹੀ ਹਰਬਲ ਕਲਰਜ਼ ਤੁਹਾਡੇ ਵਾਲਾਂ ਨੂੰ ਕੁਦਰਤੀ ਲੁਕ ਅਤੇ ਚਮਕ ਦਿੰਦੇ ਹਨ। ਹਮੇਸ਼ਾ ਹੇਅਰ ਕਲਰ ਅਪਣੀ ਸਕਿਨ ਟੋਨ ਦਾ ਧਿਆਨ ਰੱਖਦੇ ਹੋਏ ਚੁਣੋ। ਨਾ ਹੀ ਜ਼ਿਆਦਾ ਚਮਕਦਾਰ ਅਤੇ ਨਾ ਜ਼ਿਆਦਾ ਫ਼ਿਕਾ ਕਲਰ ਚੁਣੋ।

Hair ColourHair Colour

ਬਾਜ਼ਾਰ 'ਚ ਤੁਹਾਨੂੰ ਬਲੈਕ ਨਾਲ ਬਰਗੰਡੀ ਅਤੇ ਬਰਾਉਨ ਕਈ ਵਿਕਲਪ ਮਿਲ ਜਾਣਗੇ। ਇਸ ਲਈ ਇਨ੍ਹਾਂ ਨੂੰ ਸਮਝਦਾਰੀ ਨਾਲ ਚੁਣੋ। ਹੇਅਰ ਕਲਰ ਲਗਾਉਣ ਤੋਂ ਬਾਅਦ ਸਮੇਂ ਦਾ ਪੂਰਾ ਧਿਆਨ ਰੱਖੋ।  ਲੇਬਲ 'ਤੇ ਇਸ ਨੂੰ ਜਿੰਨੀ ਦੇਰ ਲਗਾ ਕੇ ਰੱਖਣ ਦੀ ਸਲਾਹ ਦਿਤੀ ਗਈ ਹੋਵੇ ਉਨਾਂ ਸਮੇਂ ਲਈ ਹੀ ਲਗਾ ਕੇ ਰੱਖੋ।

Hair ColourHair Colour

ਜਿਥੇ ਦਸੇ ਹੋਏ ਸਮੇਂ ਤੋਂ ਜ਼ਿਆਦਾ ਲਗਾ ਕੇ ਰੱਖਣ 'ਤੇ ਤੁਹਾਨੂੰ ਉਸ ਸ਼ੇਡਸ ਤੋਂ ਜ਼ਿਆਦਾ ਡਾਰਕ ਲੁਕ ਮਿਲੇਗਾ ਉਥੇ ਹੀ, ਘੱਟ ਸਮੇਂ ਤਕ ਰੱਖਣ 'ਤੇ ਫ਼ਿਕਾ ਲੁੱਕ ਮਿਲੇਗਾ। ਇਸ ਲਈ ਸੰਪੂਰਨ ਹੇਅਰ ਕਲਰ ਪਾਉਣ ਲਈ ਦਸੇ ਹੋਏ ਸਮੇਂ ਤਕ ਇਸ ਨੂੰ ਵਾਲਾਂ 'ਚ ਲਗਾ ਕੇ ਰੱਖੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement