Health News: ਪੇਟ ਵਿਚੋਂ ਆ ਰਹੀ ਗੁੜਗੁੜ ਦੀ ਆਵਾਜ਼ ਹੋ ਸਕਦੀ ਹੈ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ, ਇਸ ਦੇ ਬਚਾਅ

By : GAGANDEEP

Published : May 6, 2024, 6:52 am IST
Updated : May 6, 2024, 8:37 am IST
SHARE ARTICLE
Stomach illness Health News
Stomach illness Health News

Health News: ਮਾਹਰਾਂ ਅਨੁਸਾਰ ਦੋ ਸਮੇਂ ਦੇ ਖਾਣੇ ਵਿਚ ਜ਼ਿਆਦਾ ਸਮਾਂ ਨਹੀਂ ਪਾਉਣਾ ਚਾਹੀਦਾ।

Stomach illness Health News: ਅੱਜ ਦੇ ਸਮੇਂ ਵਿਚ ਹਰ ਤੀਜਾ ਵਿਅਕਤੀ ਪੇਟ ਵਿਚ ਗੜਬੜੀ, ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ। ਅਜਿਹੇ ਵਿਚ ਪੇਟ ਦੇ ਖ਼ਰਾਬ ਹੋਣ ਜਾਂ ਬੇਵਜ੍ਹਾ ਗੁੜ-ਗੁੜ ਦੀ ਆਵਾਜ਼ ਹੋਣਾ ਵੀ ਆਮ ਗੱਲ ਹੈ ਜੋ ਸਹੀ ਸਮੇਂ ’ਤੇ ਭੋਜਨ ਨਾ ਖਾਣ ਕਾਰਨ ਹੁੰਦੀ ਹੈ। ਇਸ ਕਾਰਨ ਖ਼ਾਲੀ ਪੇਟ ਵਿਚ ਗੈਸ ਬਣਨ ਨਾਲ ਭਾਰੀਪਨ ਮਹਿਸੂਸ ਹੋਣ ਲਗਦਾ ਹੈ। ਪਰ ਜੇ ਇਹ ਸਮੱਸਿਆ ਲੰਮੇ ਸਮੇਂ ਤੋਂ ਹੈ ਤਾਂ ਇਸ ਨੂੰ ਨਜ਼ਰ-ਅੰਦਾਜ਼ ਨਾ ਕਰੋ ਕਿਉਂਕਿ ਇਹ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: Health News: ਜ਼ਿਆਦਾ ਉਮਰ ਵਾਲੀਆਂ ਔਰਤਾਂ ਜੇਕਰ ਦਿਖਣਾ ਚਾਹੁੰਦੀਆਂ ਹਨ ਖ਼ੂਬਸੂਰਤ ਤਾਂ ਇਹ ਨੁਸਖ਼ੇ ਅਪਣਾਉਣ

ਅੰਤੜੀਆਂ ਦੇ ਕੈਂਸਰ ਦਾ ਸੰਕੇਤ: ਇਸ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬਹੁਤ ਵਾਰ ਦਵਾਈ ਲੈਣ ਤੋਂ ਬਾਅਦ ਪੇਟ ਵਿਚ ਗੁੜ-ਗੁੜ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਡਾਕਟਰਾਂ ਦੁਆਰਾ ਅਲਟਰਾਸਾਉਂਡ ਅਤੇ ਐਕਸਰੇ ਕਰਾਉਣ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਪਿੱਛੇ ਦਾ ਕਾਰਨ ਆਂਤੜੀ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਕਿਸੇ ਵੀ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨ ਦੀ ਬਜਾਏ ਤੁਰਤ ਡਾਕਟਰ ਨਾਲ ਸੰਪਰਕ ਕਰੋ, ਤਾਂ ਜੋ ਸਮੇਂ ਸਿਰ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਮਈ 2024

ਖ਼ਾਸ ਤੌਰ ’ਤੇ ਲੋਕ ਭੋਜਨ ਨੂੰ ਜਲਦੀ ਅਤੇ ਸਹੀ ਤਰੀਕੇ ਨਾਲ ਚਬਾ ਕੇ ਨਹੀਂ ਖਾਂਦੇ। ਇਸ ਨਾਲ ਪੇਟ ਵਿਚ ਗੈਸ ਭਰ ਜਾਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਾਰਨ ਜਦੋਂ ਭੋਜਨ ਫ਼ੂਡ ਪਾਈਪ ਤੋਂ ਹੇਠਾਂ ਉਤਰਦਾ ਹੈ ਤਾਂ ਹਵਾ ਵੀ ਅੰਦਰ ਦਾਖ਼ਲ ਹੋ ਜਾਂਦੀ ਹੈ। ਇਸ ਕਾਰਨ ਪੇਟ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭੋਜਨ ਨੂੰ ਹਜ਼ਮ ਕਰਨ ਦੀ ਪ੍ਰਕਿਰਿਆ ਦੌਰਾਨ ਜਦੋਂ ਇੰਨਜ਼ਾਈਮ ਵਿਚ ਭੋਜਨ ਟੁਟਦਾ ਹੈ ਤਾਂ ਪੇਟ ਵਿਚ ਗੈਸ ਬਣਨ ਲਗਦੀ ਹੈ ਜਿਸ ਨਾਲ ਪੇਟ ਵਿਚੋਂ ਅਵਾਜ਼ਾਂ ਨਿਕਲਦੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਈ ਘੰਟਿਆਂ ਲਈ ਭੁੱਖੇ ਰਹਿਣ ਨਾਲ ਪੇਟ ਵਿਚ ਗੈਸ ਦੀ ਸ਼ਿਕਾਇਤ ਹੁੰਦੀ ਹੈ। ਇਸ ਕਾਰਨ ਪਾਚਨ ਤੰਤਰ ਕਮਜ਼ੋਰ ਹੋਣ ਨਾਲ ਗੈਸਟਰਿਕ ਵੀ ਸੁੰਗੜਨ ਲਗਦੇ ਹਨ। ਇਸ ਕਾਰਨ ਪੇਟ ਵਿਚੋਂ ਗੜਬੜ ਵਾਲੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਕਰੋ ਬਚਾਅ: ਮਾਹਰਾਂ ਅਨੁਸਾਰ ਦੋ ਸਮੇਂ ਦੇ ਖਾਣੇ ਵਿਚ ਜ਼ਿਆਦਾ ਸਮਾਂ ਨਹੀਂ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਪੇਟ ਵਿਚੋਂ ਗੁੜ-ਗੁੜ ਦੀ ਆਵਾਜ਼ ਆਉਣ ’ਤੇ ਤੁਰਤ ਭੋਜਨ ਦਾ ਸੇਵਨ ਕਰ ਲੈਣਾ ਚਾਹੀਦਾ ਹੈ। ਜ਼ਿਆਦਾ ਸਮੇਂ ਤਕ ਭੋਜਨ ਨਾ ਕਰਨ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ਵਿਚ ਭੋਜਨ ਨੂੰ ਹਜ਼ਮ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੈਸ ਦੀ ਸਮੱਸਿਆ ਹੋਣ ’ਤੇ ਇਹ ਪੇਟ ਦੀਆਂ ਕੰਧਾਂ ਨਾਲ ਟਕਰਾਉਂਦੀ ਹੈ। ਇਸ ਕਾਰਨ ਪੇਟ ਤੋਂ ਆਵਾਜ਼ਾਂ ਆਉਣ ਲਗਦੀਆਂ ਹਨ। ਨਾਲ ਹੀ ਪਾਚਨ ਤੰਤਰ ਕਮਜ਼ੋਰ ਹੋਣ ਲਗਦਾ ਹੈ।

ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿਚ ਰੱਖੋ:
ਭੋਜਨ ਵਿਚ ਫ਼ਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਹੀ ਅਪਣੀ ਰੋਜ਼ਾਨਾ ਡਾਈਟ ਵਿਚ ਅਦਰਕ ਨੂੰ ਸ਼ਾਮਲ ਕਰੋ। ਜ਼ਿਆਦਾ ਲੰਮੇ ਸਮੇਂ ਤਕ ਭੁੱਖੇ ਰਹਿਣ ਤੋਂ ਬਚੋ।
 ਭੁੱਖ ਲੱਗਣ ’ਤੇ ਤੁਰਤ ਭੋਜਨ ਨੂੰ ਚਬਾ-ਚਬਾ ਕੇ ਹੀ ਭੋਜਨ ਕਰੋ।
ਚਾਹ, ਕੌਫ਼ੀ ਆਦਿ ਦਾ ਸੇਵਨ ਨਾਂਮਾਤਰ ਹੀ ਕਰੋ।
 ਗੋਭੀ, ਬ੍ਰੋਕਲੀ, ਬੀਨਜ਼ ਆਦਿ ਦੇ ਸੇਵਨ ਕਾਰਨ ਗੈਸ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਅਜਿਹੇ ਵਿਚ ਇਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
 ਰੋਜ਼ਾਨਾ 8-10 ਗਲਾਸ ਪਾਣੀ ਪੀਉ।
 ਸਹੀ ਅਤੇ ਸਹੀ ਮਾਤਰਾ ਵਿਚ ਨੀਂਦ ਲਉ।
 ਸਵੇਰ ਅਤੇ ਸ਼ਾਮ ਦੇ ਸਮੇਂ ਸੈਰ ਅਤੇ ਯੋਗਾ ਕਰੋ।
ਜ਼ਿਆਦਾ ਤਲੇ-ਭੁੰਨੇ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪ੍ਰਹੇਜ਼ ਕਰੋ।

(For more Punjabi news apart from Stomach illness Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement