
ਸੋਡਾ, ਬੋਤਲਬੰਦ ਜੂਸ ਜਾਂ ਮਿੱਠੇ ਪਦਾਰਥਾਂ ਵਿਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਸੋਡਾ, ਬੋਤਲਬੰਦ ਜੂਸ ਜਾਂ ਮਿੱਠੇ ਪਦਾਰਥਾਂ ਵਿਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਕਈ ਅਧਿਐਨਾਂ ਵਿਚ ਇਹ ਦਸਿਆ ਗਿਆ ਹੈ ਕਿ ਜ਼ਿਆਦਾ ਖੰਡ ਖਾਣ ਨਾਲ ਤੁਹਾਨੂੰ ਸ਼ੂਗਰ, ਮੋਟਾਪਾ ਅਤੇ ਦਿਲ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ ਪਰ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਬੱਚਾ ਖੰਡ ਜਾਂ ਸੋਡੇ ਵਰਗੇ ਪਦਾਰਥਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਸੋਚਣ ਦੀ ਸ਼ਕਤੀ ਅਤੇ ਦਿਮਾਗ਼ੀ ਸ਼ਕਤੀ ਦੂਜੇ ਬੱਚਿਆਂ ਮੁਕਾਬਲੇ ਕਮਜ਼ੋਰ ਹੁੰਦੀ ਹੈ।
File Photo
ਇਸ ਨਾਲ ਹੀ ਗਰਭ ਅਵਸਥਾ ਦੌਰਾਨ ਜ਼ਿਆਦਾ ਖੰਡ ਜਾਂ ਬੋਤਲਬੰਦ ਜੂਸ ਪੀਣ ਵਾਲੀਆਂ ਔਰਤਾਂ ਦੇ ਬੱਚਿਆਂ ਨੂੰ ਵੀ ਇਹੀ ਸਮੱਸਿਆ ਹੁੰਦੀ ਹੈ। ਅਮਰੀਕੀ ਸੰਸਥਾ ਮੁਤਾਬਕ ਰੋਜ਼ 10 ਚੱਮਚ ਖੰਡ ਜਾਂ 15 ਗ੍ਰਾਮ ਖੰਡ (159 ਕੈਲੋਰੀ) ਦਾ ਸੇਵਨ ਕਰਨਾ ਠੀਕ ਮੰਨਿਆ ਜਾਂਦਾ ਹੈ ਪਰ ਇਸ ਤੋਂ ਜ਼ਿਆਦਾ ਖੰਡ ਦਾ ਸੇਵਨ ਕਰਨਾ ਤੁਹਾਡੇ ਸਰੀਰ ਅਤੇ ਦਿਮਾਗ਼ ਨੂੰ ਨੁਕਸਾਨ ਪਹੁੰਚਾਉਂਦਾ ਹੈ। ਖੋਜਕਾਰਾਂ ਨੇ ਸਾਲ 1999 ਤੋਂ 2002 ਵਿਚ 1,000 ਤੋਂ ਜ਼ਿਆਦਾ ਗਰਭਵਤੀ ਔਰਤਾਂ ਦੇ ਅੰਕੜੇ ਇਕੱਠੇ ਕੀਤੇ।
File Photo
ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ 3 ਸਾਲ ਅਤੇ 7 ਸਾਲ ਦੇ ਹੁੰਦੇ ਹੀ ਜਾਂਚ ਕਰਵਾਈ ਗਈ ਜਿਸ ਵਿਚ ਸ਼ਬਦਕੋਸ਼, ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਸਬੰਧੀ ਸਵਾਲ ਦਿਤੇ ਗਏ ਸਨ। ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਔਸਤਨ ਔਰਤਾਂ ਰੋਜ਼ ਕਰੀਬ 50 ਗ੍ਰਾਮ ਖੰਡ ਦਾ ਸੇਵਨ ਕਰਦੀਆਂ ਹਨ ਜੋ ਆਮ ਸੇਵਨ ਤੋਂ ਤਿੰਨ ਗੁਣਾ ਜ਼ਿਆਦਾ ਹੈ। ਨਾਲ ਹੀ ਜਨਮ ਤੋਂ ਬਾਅਦ ਬੱਚਿਆਂ ਨੂੰ ਵੀ ਰੋਜ਼ 30 ਗ੍ਰਾਮ ਖੰਡ ਦਾ ਸੇਵਨ ਕਰਦਾ ਹੋਇਆ ਪਾਇਆ ਗਿਆ।
File Photo
ਇਨ੍ਹਾਂ ਦੁਆਰਾ ਸੇਵਨ ਕੀਤੀ ਗਈ ਖੰਡ ਦਾ ਸੱਭ ਤੋਂ ਵੱਡਾ ਚੱਮਚ ਸੋਡਾ, ਬੋਤਲਬੰਦ ਜੂਸ ਅਤੇ ਖਾਣਾ ਸੀ। ਇਨ੍ਹਾਂ ਸਾਰੇ ਬੱਚਿਆਂ ਵਿਚ 3 ਸਾਲ ਅਤੇ 7 ਸਾਲ 'ਤੇ ਹੋਈ ਜਾਂਚ ਵਿਚ ਸੋਚਣ ਦੀ ਸ਼ਕਤੀ, ਦਿਮਾਗ਼ੀ ਸ਼ਕਤੀ ਅਤੇ ਵਿਕਾਸ ਨੂੰ ਕਮਜ਼ੋਰ ਪਾਇਆ ਗਿਆ। ਇਸ ਦੇ ਉਲਟ ਜਿਨ੍ਹਾਂ ਔਰਤਾਂ ਨੇ ਗਰਭ ਅਵਸਥਾ ਦੌਰਾਨ ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕੀਤਾ, ਉਨ੍ਹਾਂ ਦੇ ਬੱਚਿਆਂ ਵਿਚ ਦਿਮਾਗ਼ੀ ਵਿਕਾਸ ਜ਼ਿਆਦਾ ਵੇਖਿਆ ਗਿਆ।