
ਸੜੇ ਹੋਏ ਬਰਤਨ ਵਿਚ ਨਮਕ ਅਤੇ ਪਾਣੀ ਪਾ ਕੇ, ਉਬਾਲ ਲਉ ਅਤੇ ਚਾਰ ਮਿੰਟ ਤਕ ਉਬਾਲੋ। ਫਿਰ ਦਾਗ਼ ਨੂੰ ਬੁਰਸ਼ ਨਾਲ ਸਾਫ਼ ਕਰ ਲਉ।
Clean burnt pots with easy methods Household Things News: ਰਸੋਈ ਵਿਚ ਚਮਕਦੇ ਬਰਤਨ ਰਖਣ ਨਾਲ ਰਸੋਈ ਘਰ ਬੜਾ ਹੀ ਸੁੰਦਰ ਲਗਦਾ ਹੈ ਪਰ ਗੰਦੇ, ਟੇਢੇ-ਮੇਢੇ ਬਰਤਨ ਰਸੋਈ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰ ਦਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਖਾਣਾ ਬਣਾਉਣ ਸਮੇਂ ਧਿਆਨ ਭਟਕ ਜਾਂਦਾ ਹੈ ਜਿਸ ਨਾਲ ਬਰਤਨ ਸੜ ਜਾਂਦੇ ਹਨ। ਆਉ ਜਾਣਦੇ ਹਾਂ ਘਰੇਲੂ ਨੁਸਖ਼ਿਆਂ ਨਾਲ ਬਰਤਨ ਸਾਫ਼ ਕਰਨ ਦੇ ਤਰੀਕੇ:
ਇਕ ਚਮਚ ਬੇਕਿੰਗ ਸੋਡਾ, ਦੋ ਨਿੰਬੂਆਂ ਦੇ ਰਸ ਨੂੰ 2 ਕੱਪ ਗਰਮ ਪਾਣੀ ਵਿਚ ਮਿਲਾਉ। ਇਸ ਮਿਸ਼ਰਣ ਦਾ ਘੋਲ ਅਤੇ ਸਟੀਲ ਸਕ੍ਰਬਰ ਲੈ ਕੇ ਸੜੇ ਹੋਏ ਬਰਤਨ ’ਤੇ ਰਗੜੋ। ਬਰਤਨ ਸਾਫ਼ ਹੋ ਜਾਵੇਗਾ।
ਸੜੇ ਹੋਏ ਬਰਤਨ ਵਿਚ ਨਮਕ ਅਤੇ ਪਾਣੀ ਪਾ ਕੇ, ਉਬਾਲ ਲਉ ਅਤੇ ਚਾਰ ਮਿੰਟ ਤਕ ਉਬਾਲੋ। ਫਿਰ ਦਾਗ਼ ਨੂੰ ਬੁਰਸ਼ ਨਾਲ ਸਾਫ਼ ਕਰ ਲਉ। ਸੜੇ ਹੋਏ ਬਰਤਨਾਂ ਨੂੰ ਸਾਫ਼ ਕਰਨ ਲਈ ਟਮਾਟਰ ਦਾ ਰਸ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਸੜੇ ਹੋਏ ਬਰਤਨ ਵਿਚ ਟਮਾਟਰ ਦਾ ਰਸ ਅਤੇ ਪਾਣੀ ਮਿਲਾ ਕੇ ਗਰਮ ਕਰੋ ਅਤੇ ਬੁਰਸ਼ ਨਾਲ ਰਗੜ ਕੇ ਸਾਫ਼ ਕਰ ਲਉ।