ਅਚਾਨਕ ਬੇਹੋਸ਼ ਹੋਣ ਤੇ ਕਿਵੇਂ ਦੇਣੀ ਚਾਹੀਦੀ ਹੈ ਮੁਢਲੀ ਸਹਾਇਤਾ?
Published : Nov 6, 2020, 9:56 am IST
Updated : Nov 6, 2020, 9:56 am IST
SHARE ARTICLE
First aid
First aid

ਮੁੱਢਲੀ ਸਹਾਇਤਾ ਬਾਰੇ ਪੂਰੀ ਜਾਣਕਾਰੀ

ਮੈਂ  ਅਪਣੇ ਸਕੂਟਰ ਤੇ ਜਾ ਰਿਹਾ ਸੀ ਕਿ ਮੋਬਾਈਲ ਦੀ ਘੰਟੀ ਸੁਣ ਕੇ ਮੈਂ ਸਕੂਟਰ ਰੋਕ ਕੇ ਵੇਖਿਆ। ਮੇਰੀ ਬੇਟੀ ਦਾ ਫ਼ੋਨ ਸੀ। ਉਸ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਇਕ ਅਧਿਆਪਕਾ ਅਚਾਨਕ ਬੇਹੋਸ਼ ਹੋ ਕੇ ਜਮਾਤ ਵਿਚ ਡਿੱਗ ਪਈ। ਮੈਂ ਬੇਟੀ ਨੂੰ ਸਮਝਾਇਆ ਕਿ ਇਕ ਉਸ ਅਧਿਆਪਕ ਨੂੰ ਪਾਣੀ ਜਾ ਕੋਈ ਤਰਲ ਪਦਾਰਥ ਨਹੀਂ ਪਿਲਾਉਣਾ, ਦੂਜਾ ਹੱਥ ਪੈਰ ਨਹੀਂ ਮਲਣੇ, ਤੀਜਾ ਪਿਠ ਭਾਰ ਸਿਧਾ ਨਾ ਪੈਣ ਦਿਉ ਤੇ ਚੌਥਾ ਭੀੜ ਤੇ ਸ਼ੋਰ ਹਟਾ ਦਿਉ। ਫਿਰ ਮੈਂ ਸਮਝਾਇਆ ਕਿ ਉਸ ਅਧਿਆਪਕ ਨੂੰ ਖੱਬੀ ਵੱਖੀ ਭਾਰ ਟੇਢਾ ਲਿਟਾ ਦਿਉ ਤੇ ਉਸ ਦੀ ਖੱਬੀ ਬਾਂਹ ਸਿਰ ਦੇ ਹੇਠ ਕਰ ਦਿਉ ਤੇ ਸੱਜੀ ਨੂੰ ਅੱਗੇ ਵਲੋਂ ਲਿਆ ਕੇ ਜ਼ਮੀਨ ਤੇ ਰੱਖ ਦਿਉ।

 How to give first aid in case of sudden fainting?How to give first aid in case of sudden fainting?

ਇਸ ਨੂੰ ਰਿਕਵਰੀ ਪੋਜੀਸ਼ਨ ਕਹਿੰਦੇ ਹਨ। ਟੀਚਰ ਨੂੰ ਚੁੱਕ ਕੇ ਮੰਜੇ ਜਾ ਸੋਫ਼ੇ ਜਾਂ ਟੇਬਲ ਤੇ ਪਾਉਣ ਦੀ ਕੋਸ਼ਿਸ਼ ਨਾ ਕਰਨਾ। ਉਸ ਦੀਆਂ ਦੋਵੇਂ ਲੱਤਾਂ ਤੇ ਪੈਰ ਉਚੀਆਂ ਕਰ ਕੇ ਕੁਰਸੀ ਤੇ ਰੱਖ ਦਿਉ।  ਉਸ ਨੂੰ ਕਿਸੇ ਕਾਪੀ, ਗੱਤੇ ਜਾਂ ਅਖ਼ਬਾਰ ਨਾਲ ਹਵਾ ਦਿੰਦੇ ਰਹੋ। ਕਿਸੇ ਨੂੰ ਭੇਜ ਕੇ ਕੰਟੀਨ ਵਿਚੋਂ 5-6 ਚਮਚ ਚੀਨੀ ਜਾ ਮੈਡੀਕਲ ਰੂਮ ਵਿਚੋਂ 5-6 ਚਮਚ ਗੁਲੂਕੋਜ਼ ਮੰਗਵਾ ਲਉ ਤੇ ਉਸ ਚੀਨੀ ਜਾ ਗੁਲੂਕੋਜ਼ ਦੀ ਚੁਟਕੀ ਭਰ ਕੇ ਹਰ 20 ਸੈਕਿੰਡ ਮਗਰੋਂ ਅਧਿਆਪਕ ਦੇ ਮੂੰਹ ਵਿਚ ਪਾਈ ਜਾਉ ਪਰ ਉਸ ਦਾ ਨੱਕ ਬੰਦ ਨਹੀਂ ਕਰਨਾ। ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰਨੀ।

ਇਹ ਵੀ ਸਮਝਾਇਆ ਕਿ ਇਸ ਦੀ ਏ.ਬੀ.ਸੀ.ਡੀ ਕਰੋ। (ਏ) (ਏਅਰ ਵੈਜ਼ ਭਾਵ ਸਾਹ ਦੇ ਰਸਤੇ) ਭਾਵ ਮੂੰਹ ਨੱਕ ਬੰਦ ਨਾ ਹੋਣ ਦਿÀ। (ਬੀ) ਭਾਵ ਬਰਥਿੰਗ ਭਾਵ ਸਾਹ ਚੈੱਕ ਕਰਦੇ ਰਹੋ ਕਿ ਸਾਹ ਨਾਲ ਘਰਾੜਿਆ ਜਾ ਕੋਈ ਹੋਰ ਆਵਾਜ਼ ਨਾ ਆਵੇ ਜੇਕਰ ਸਾਂਹ ਲੈਣ ਜਾਂ ਬਾਹਰ ਕੱਢਣ ਨਾਲ ਆਵਾਜ਼ ਆਉਂਦੀ ਹੈ ਤਾਂ ਪੀੜਤ ਨੂੰ ਪੇਟ ਭਾਰ ਲਿਟਾ ਲਉ ਜਾ ਰਿਕਵਰੀ ਪੋਜ਼ੀਸ਼ਨ ਵਿਚ ਰਖਿਆ ਜਾਵੇ।

Pulse Pulse

(ਸੀ) ਭਾਵ ਸਰਕੂਲੇਸ਼ਨ ਆਫ਼ ਬਲੱਡ ਭਾਵ ਨਬਜ਼ ਦੀ ਚਾਲ, ਰਫ਼ਤਾਰ ਤੇ ਤਾਲ ਚੈੱਕ ਕਰਦੇ ਰਹੋ, ਨਬਜ਼ ਦੀ ਸਪੀਡ ਪ੍ਰਤੀ 10 ਸੈਕਿੰਡ ਵਿਚ 10 ਤੋਂ 18 ਵਾਰ ਹੋਣੀ ਚਾਹੀਦੀ ਹੈ। ਜੇਕਰ ਘੱਟ ਹੈ (ਭਾਵ ਬੀ.ਸੀ. ਘਟ ਗਿਆ) ਤਾਂ ਪੈਰ ਲੱਤਾਂ ਉਚੀਆਂ ਰਖੋ ਤੇ ਜੇਕਰ ਪ੍ਰਤੀ 10 ਸੈਕਿੰਡ 25 ਤੋਂ ਵੱਧ ਹੋਵੇ (ਭਾਵ ਬੀ.ਸੀ. ਵਧਿਆ ਹੈ) ਤਾਂ ਸਿਰ ਗਰਦਨ ਸਰੀਰ ਤੋਂ ਉੱਚਾ ਕਰ ਕੇ ਰੱਖੋ ਪਰ ਅਧਿਆਪਕ ਨੂੰ ਹੋਸ਼ ਵਿਚ ਆਉਣ ਤਕ ਰਿਕਵਰੀ ਪੋਜ਼ੀਸ਼ਨ ਵਿਚ ਹੀ ਰਖਣਾ ਜ਼ਰੂਰੀ ਹੁੰਦਾ ਹੈ। ਕਰੀਬ ਪੰਜ ਮਿੰਟ ਮਗਰੋਂ ਫੇਰ ਫ਼ੋਨ ਆਇਆ ਕਿ ਅਧਿਆਪਕ ਠੀਕ ਹੋ ਗਈ ਹੈ ਤੇ ਬੈਠ ਗਈ ਹੈ ਤੇ ਦੱਸਿਆ ਕਿ ਉਸ ਦਾ ਬੀਸੀ ਘਟਦਾ ਹੈ।

ਅੱਜ ਸਵੇਰੇ ਉਸ ਨੇ ਨਾਸ਼ਤਾ ਵੀ ਨਹੀਂ ਸੀ ਕੀਤਾ। ਮੈਂ ਕਿਹਾ ਕਿ ਇਸ ਨੂੰ ਹਲਕਾ ਜਿਹਾ ਨਾਸ਼ਤਾ ਕਰਵਾ ਦਿਉ ਤੇ 30-40 ਮਿੰਟ ਮਗਰੋਂ ਵੱਧ ਮਿੱਠਾ ਪਾ ਕੇ ਚਾਹ ਜਾਂ ਕਾਫ਼ੀ ਪੀਣ ਲਈ ਦੇ ਦਿਉ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਰ ਰੋਜ਼ ਘਰਾਂ ਦਫ਼ਤਰਾਂ ਸਿਖਿਆ ਸੰਸਥਾਵਾਂ ਵਿਖੇ ਆਉਂਦੀਆਂ ਰਹਿੰਦੀਆਂ ਹਨ। ਬੇਹੋਸ਼ੀ ਦਾ ਸਬੰਧ ਸਾਡੇ ਦਿਮਾਗ਼ ਨਾਲ ਹੈ ਜਦੋਂ ਦਿਮਾਗ਼ ਨੂੰ ਖ਼ੁਰਾਕ ਭਾਵ ਆਕਸੀਜਨ ਜਾਂ ਗੁਲੂਕੋਜ਼ ਜਾਂ ਸ਼ੂਗਰ ਤੇ ਜਾਂ ਪਾਣੀ ਦੀ ਕਮੀ ਹੋ ਜਾਵੇ ਤਾਂ ਦਿਮਾਗ਼ ਸੁਸਤ ਹੋਣ ਕਾਰਨ ਚੱਕਰ ਤੇ ਫਿਰ ਬੇਹੋਸ਼ੀ ਆਉਂਦੇ ਹਨ। ਸਿਰ ਦੀ ਸੱਟ ਕਾਰਨ ਵੀ ਬੇਹੋਸ਼ੀ ਹੋ ਸਕਦੀ ਹੈ, ਬਹੁਤ ਜ਼ਿਆਦਾ ਡਰ, ਤੇਜ਼ ਦਰਦ, ਘਬਰਾਹਟ, ਵੀ ਬੇਹੋਸ਼ੀ ਹੋ ਸਕਦੀ ਹੈ,

SugarSugar

ਮਿਰਗੀ ਦੇ ਦੌਰੇ ਸਮੇਂ ਵੀ ਬੇਹੋਸ਼ੀ ਹੁੰਦੀ ਹੈ, ਸ੍ਰੀਰ ਵਿਚ ਖ਼ੂਨ ਜਾਂ ਪਾਣੀ ਜਾਂ ਸ਼ੁੱਧ ਆਕਸੀਜਨ ਦੀ ਕਮੀ ਕਰ ਕੇ ਬੇਹੋਸ਼ੀ ਹੋ ਸਕਦੀ ਹੈ। ਦਿਮਾਗ਼ ਦੀਆਂ ਬਿਮਾਰੀਆਂ ਕਾਰਨ ਵੀ ਬੇਹੋਸ਼ੀ ਦੀ ਹਾਲਤ ਹੋ ਸਕਦੀ ਹੈ। ਬੇਹੋਸ਼ੀ ਭਾਵ ਹੋਸ਼ ਤੋਂ ਬਿਨਾਂ, ਅਧੂਰੀ ਬੇਹੋਸ਼ੀ ਵਿਚ ਪੀੜਤ ਕੁੱਝ ਬੋਲਣ ਦੀ ਕੋਸ਼ਿਸ਼ ਕਰਦਾ, ਦਰਦ ਮਹਿਸੂਸ ਕਰਦਾ, ਅੱਖਾਂ ਤੇ ਛਿੱਟੇ ਮਾਰਨ ਤੇ ਅੱਖਾ ਝਪਕਦਾ ਤੇ ਕੁੱਝ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ। ਪੂਰੀ ਤਰ੍ਹਾਂ ਬੇਹੋਸ਼ੀ ਵਾਲੀ ਹਾਲਤ ਵਿਚ ਪੀੜਤ ਬੋਲਦਾ ਨਹੀਂ, ਸੁਣਦਾ ਨਹੀਂ, ਦਰਦ ਮਹਿਸੂਸ ਨਹੀਂ ਕਰਦਾ, ਅੱਖਾਂ ਨਹੀਂ ਝਪਕਦਾ, ਹਿਲਜੁਲ ਬੰਦ ਹੋ ਜਾਂਦੀ ਹੈ।

ਬੇਹੋਸ਼ੀ ਮਗਰੋਂ ਜਾਂ ਲੰਮਾ ਸਮਾਂ ਬੇਹੋਸ਼ ਰਹਿਣ ਤੇ ਪੀੜਤ ਕੌਮਾਂ ਵਿਚ ਜਾ ਸਕਦਾ ਹੈ ਤੇ ਉਹ ਕੁੱਝ ਮਹੀਨੇ ਜਾਂ ਸਾਲ ਵੀ ਕੌਮਾਂ ਵਾਲੀ ਬੇਹੋਸ਼ੀ ਵਿਚ ਰਹਿ ਸਕਦਾ। ਜਦੋਂ ਤਕ ਉਸ ਦੀ ਏ.ਬੀ.ਸੀ.ਡੀ ਠੀਕ ਰੱਖਣ ਦਾ ਧਿਆਨ ਰਖਿਆ ਜਾਵੇਗਾ ਤੇ ਪੀੜਤ ਦੇ ਸ੍ਰੀਰ ਉਤੇ ਪਲੰਘ ਫੋੜੇ (ਬੈੱਡ ਸੋਰ) ਨਾ ਹੋਣ, ਤਾਂ ਪੀੜਤ ਨਹੀਂ ਮਰਦਾ ਪਰ ਸਾਹ ਬੰਦ ਹੋਣ, ਨਬਜ਼ ਤੇ ਦਿਲ ਦੀ ਧੜਕਣ ਬੰਦ ਹੋਣ ਜਾ ਦਿਮਾਗ਼ ਦੇ ਮਰ ਜਾਣ ਕਾਰਨ ਜਾਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਬਹੁਤ ਜ਼ਿਆਦਾ ਘੱਟ ਜਾਣ ਕਾਰਨ ਪੀੜਤ ਦੀ ਮੌਤ ਹੋ ਸਕਦੀ ਹੈ।

Heart Patients In ChandigHeart Patients

ਅਪਣੇ ਬਲੱਡ ਪ੍ਰੈਸ਼ਰ, ਸ਼ੂਗਰ, ਤਣਾਉ, ਗੁੱਸੇ, ਆਕੜ, ਹੰਕਾਰ, ਹੇਰਾ ਫੇਰੀ, ਜ਼ਿੱਦ, ਝਗੜਿਆਂ, ਲਾਲਚ, ਚਲਾਕੀਆਂ, ਲੁੱਟਮਾਰ ਬੇਈਮਾਨੀ ਤੋਂ ਬੱਚ ਕੇ ਰਹੋ। ਸ਼ੂਗਰ ਭਾਵ ਚੀਨੀ, ਸਮੋਕਿੰਗ ਭਾਵ ਹਰ ਪ੍ਰਕਾਰ ਦੇ ਹਵਾ ਪ੍ਰਦੂਸ਼ਣ, ਚਿੱਟੇ ਨਮਕ, ਚਿੱਟਾ ਕਣਕ ਦਾ ਆਟਾ, ਮੈਦਾ, ਘੱਟ ਕਰੋ, ਤਾਜ਼ੇ ਫੱਲ ਸਬਜ਼ੀਆਂ ਦਾਲਾਂ ਘਰ ਤਿਆਰ ਕੀਤੇ ਦਹੀ, ਮੱਖਣ, ਪਨੀਰ, ਵੱਧ ਵਰਤੋ ਪਰ ਫ਼ਾਸਟ ਫ਼ੂਡ, ਜੰਕ ਫ਼ੂਡ ਬਾਜ਼ਾਰੂ ਖਾਣੇ, ਮਿਠਾਈਆਂ, ਸਮੋਸੇ, ਪੂਰੀਆਂ, ਬੰਦ ਲਿਫ਼ਾਫ਼ੇ ਵਾਲੇ ਦੁਧ, ਦਹੀਂ, ਪਨੀਰ ਨਾ ਵਰਤੋ।

ਸਵੇਰੇ-ਸਵੇਰੇ 30-40 ਮਿੰਟ ਖੁਲ੍ਹੀ ਹਵਾ, ਪਾਰਕ ਜਾ ਅਪਣੇ ਮਕਾਨ ਦੀ ਛੱਤ ਤੇ ਕਸਰਤ, ਦੌੜ ਭੱਜ, ਯੋਗਾ, ਉੱਚੀ-ਉੱਚੀ ਹਸਣਾ, ਤਾਲੀਆਂ ਵਜਾਉਣ ਦੀ ਕੋਸ਼ਿਸ਼ ਜ਼ਰੂਰ ਕਰੋ। 20 ਮਿੰਟ ਧੁੱਪ ਵਿਚ ਬੈਠਣਾ ਚਾਹੀਦਾ ਹੈ। ਰਾਤ ਨੂੰ ਸੌਣ ਵਾਲੇ ਕਮਰੇ ਦੀ ਆਹਮਣੇ-ਸਾਹਮਣੇ ਦੀ ਖਿੜਕੀਆਂ ਜਾਂ ਦਰਵਾਜ਼ੇ ਜ਼ਰੂਰ ਖੁਲ੍ਹੇ ਰਖੋ ਤਾਕਿ ਕਮਰਿਆਂ ਵਿਚ ਤਾਜ਼ੀ ਹਵਾ ਆ ਸਕੇ ਤੇ ਗੰਦੀ ਹਵਾ ਬਾਹਰ ਨਿਕਲ ਸਕੇ। ਸਰਦੀ ਤੋਂ ਬਚਣ ਲਈ ਚਾਹੇ ਕੰਬਲ ਇਕ ਦੀ ਥਾਂ ਦੋ ਲੈ ਲਉ ਪਰ ਰਾਤ ਨੂੰ ਤਾਜ਼ੀ ਹਵਾ ਕਮਰੇ ਵਿਚ ਜ਼ਰੂਰ ਕਰਾਸ ਕਰਨੀ ਚਾਹੀਦੀ ਹੈ।             ਸੰਪਰਕ : 9878611620

SHARE ARTICLE

ਏਜੰਸੀ

Advertisement

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM
Advertisement