Hariyali Teej 2025 : ਹਰਿਆਲੀ ਤੀਜ 'ਤੇ ਕਰੋ ਇਹ ਉਪਾਅ, ਖੁਸ਼ੀਆਂ ਨਾਲ ਭਰਿਆ ਰਹੇਗਾ ਵਿਆਹੁਤਾ ਜੀਵਨ
Published : Jul 25, 2025, 4:08 pm IST
Updated : Jul 25, 2025, 4:08 pm IST
SHARE ARTICLE
Hariyali Teej 2025: Do these remedies on Hariyali Teej, married life will be full of happiness
Hariyali Teej 2025: Do these remedies on Hariyali Teej, married life will be full of happiness

ਕਰੀਅਰ 'ਚ ਸਫਲਤਾ ਪ੍ਰਾਪਤ ਕਰਨ ਲਈ ਨੁਸਖਾ :

Hariyali Teej 2025 Upay : ਹਰਿਆਲੀ ਤੀਜ ਦੇ ਤਿਉਹਾਰ ਨੂੰ ਨਾ ਸਿਰਫ਼ ਇੱਕ ਤਿਉਹਾਰ ਮੰਨਿਆ ਜਾਂਦਾ ਹੈ ਬਲਕਿ ਇਸ ਨੂੰ ਭਾਗਾਂ ਵਾਲਾ ਵੀ ਦਿਨ ਵੀ ਮੰਨਿਆ ਜਾਂਦਾ ਹੈ। ਹਰਿਆਲੀ ਤੀਜ ਦਾ ਵਰਤ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਹਰਿਆਲੀ ਤੀਜ 'ਤੇ ਵਰਤ ਰੱਖ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਨੁਸਖਾ :

ਹਰਿਆਲੀ ਤੀਜ 'ਤੇ ਔਰਤਾਂ ਹੱਥਾਂ 'ਤੇ ਮਹਿੰਦੀ ਲਗਾਉਂਦੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਸਾਥੀ ਦਾ ਪਿਆਰ ਮਹਿੰਦੀ ਦੇ ਰੰਗ ਵਾਂਗ ਡੂੰਘਾ ਹੋਵੇ ਤਾਂ ਮਹਿੰਦੀ ਵਾਲੇ ਹੱਥ ਦਾ ਪ੍ਰਿੰਟ ਕੰਧ 'ਤੇ ਲਗਾਓ। ਦਸ ਦਈਏ ਕਿ ਇਸ ਨੁਸਖੇ ਨਾਲ ਪਤੀ-ਪਤਨੀ ਦੇ ਪਿਆਰ ਦਾ ਰੰਗ ਗੂੜ੍ਹਾ ਹੁੰਦਾ ਹੈ।

ਕਰੀਅਰ 'ਚ ਸਫਲਤਾ ਪ੍ਰਾਪਤ ਕਰਨ ਲਈ ਨੁਸਖਾ :

ਹਰਿਆਲੀ ਤੀਜ 'ਤੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਤੁਸੀਂ ਘਰ 'ਚ ਬਣੀ ਖੀਰ ਜਾਂ ਮਾਲਪੂਆ ਚੜ੍ਹਾ ਸਕਦੇ ਹੋ। ਇਸ ਨਾਲ ਤੁਹਾਨੂੰ ਨੌਕਰੀ ਜਾਂ ਕਾਰੋਬਾਰ 'ਚ ਤਰੱਕੀ ਮਿਲੇਗੀ। ਦਸ ਦਈਏ ਕਿ ਇਹ ਨੁਸਖਾ ਉਨ੍ਹਾਂ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਖ਼ਤ ਮਿਹਨਤ ਦੇ ਬਾਵਜੂਦ ਨੌਕਰੀ ਅਤੇ ਕਾਰੋਬਾਰ 'ਚ ਤਰੱਕੀ ਨਹੀਂ ਕਰ ਪਾਉਂਦੇ ਹਨ।
 

ਹਲਦੀ ਪਾਊਡਰ ਦਾ ਨੁਸਖਾ :

ਹਰਿਆਲੀ ਤੀਜ 'ਤੇ ਘਰ ਦੇ ਮੁੱਖ ਦੁਆਰ 'ਤੇ ਹਲਦੀ ਦੀ ਛਾਪ ਲਗਾਈ ਜਾਂਦੀ ਹੈ ਕਿਉਂਕਿ ਹਲਦੀ ਦਾ ਪੀਲਾ ਰੰਗ ਬ੍ਰਹਿਸਪਤੀ ਗ੍ਰਹਿ ਦਾ ਪ੍ਰਤੀਕ ਹੁੰਦਾ ਹੈ। ਕੁੰਡਲੀ 'ਚ ਜੁਪੀਟਰ ਦਾ ਬਲ ਹੋਣ ਕਾਰਨ ਤੁਹਾਨੂੰ ਕਿਸਮਤ ਦਾ ਵੀ ਸਹਿਯੋਗ ਮਿਲਦਾ ਹੈ। ਇਹ ਨੁਸਖਾ ਜੀਵਨ 'ਚ ਸਕਾਰਾਤਮਕ ਊਰਜਾ ਨੂੰ ਵੀ ਵਧਾਉਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅਧੂਰੇ ਕੰਮ ਪੂਰੇ ਹੋਣ ਤਾਂ ਹਰਿਆਲੀ ਤੀਜ 'ਤੇ ਜ਼ਰੂਰ ਕਰੋ ਇਹ ਨੁਸਖਾ।

ਹਰਿਆਲੀ ਤੀਜ 'ਤੇ ਧਨ ਪ੍ਰਾਪਤ ਕਰਨ ਦਾ ਨੁਸਖਾ :

ਹਰਿਆਲੀ ਤੀਜ 'ਤੇ ਧਨ ਪ੍ਰਾਪਤੀ ਲਈ ਇਹ ਨੁਸਖਾ ਜ਼ਰੂਰ ਕਰੋ। ਹਰਿਆਲੀ ਤੀਜ 'ਤੇ ਦੇਵੀ ਲਕਸ਼ਮੀ ਨੂੰ 16 ਮੇਕਅੱਪ ਆਈਟਮਾਂ ਭੇਟ ਕਰਨੀਆਂ ਚਾਹੀਦੀਆਂ ਹਨ। ਇੱਕ ਪਲੇਟ 'ਚ ਮੇਕਅਪ ਦੀਆਂ 16 ਚੀਜ਼ਾਂ ਅਤੇ ਮਿਠਾਈਆਂ ਰੱਖੋ। ਹੁਣ ਇਸ ਪਲੇਟ 'ਚ ਆਪਣੀ ਧਨ ਸੰਬੰਧੀ ਸਮੱਸਿਆ ਜਾਂ ਇੱਛਾ ਲਿਖ ਕੇ ਦੇਵੀ ਲਕਸ਼ਮੀ ਦੇ ਸਾਹਮਣੇ ਰੱਖ ਦਿਓ। ਦਸ ਦਈਏ ਕਿ ਇਸ ਨੁਸਖੇ ਨੂੰ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement