
ਆਉ ਜਾਣਦੇ ਹਾਂ ਕਿ ਕਿਹੜੇ ਫਲਾਂ ਨਾਲ ਅਸੀਂ ਸਿਹਤ ਤੇ ਸੁੰਦਰਤਾ ਦੋਵੇਂ ਹਾਸਲ ਕਰ ਸਕਦੇ ਹਾਂ:
Beauty Tips: ਸੁੰਦਰ ਦਿਸਣਾ ਹਰ ਕਿਸੇ ਦੀ ਚਾਹਤ ਹੁੰਦੀ ਹੈ। ਔਰਤਾਂ ਸੁੰਦਰ ਦਿਸਣਾ ਚਾਹੁੰਦੀਆਂ ਹਨ। ਜ਼ਿਆਦਾਤਰ ਔਰਤਾਂ ਖ਼ੁਰਾਕ, ਸੁੰਦਰਤਾ ਉਤਪਾਦਾਂ, ਬਿਊਟੀ ਪਾਰਲਰ ਸਮੇਤ ਮਹਿੰਗੇ ਉਪਾਆਂ ਨੂੰ ਅਜ਼ਮਾਉਂਦੀਆਂ ਰਹਿੰਦੀਆਂ ਹਨ। ਅਜੋਕੇ ਪ੍ਰਦੂਸ਼ਣ ਦੇ ਮੌਸਮ, ਰੁਝੇਵਿਆਂ ਭਰਪੂਰ ਜੀਵਨ ਸ਼ੈਲੀ, ਗ਼ਲਤ ਖਾਣ-ਪੀਣ ਤੇ ਉਨੀਂਦਰੇ ਕਾਰਨ ਸੁੰਦਰਤਾ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਲਈ ਹਾਲਾਂਕਿ ਬਿਊਟੀ ਨੁਸਖ਼ੇ ਮੌਜੂਦ ਹਨ ਪਰ ਇਨ੍ਹਾਂ ਦੇ ਬਾਵਜੂਦ ਜੇ ਤੁਸੀਂ ਮੌਸਮੀ ਫਲਾਂ ਦੀ ਵਰਤੋਂ ਕਰੋਗੇ ਤਾਂ ਇਹ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ।
ਫਲ ਤੇ ਇਨ੍ਹਾਂ ਤੋਂ ਤਿਆਰ ਫ਼ੇਸਪੈਕ ਆਦਿ ਜਿਥੇ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ, ਉੱਥੇ ਹੀ ਕੁਦਰਤੀ ਤਰੀਕੇ ਨਾਲ ਸੁੰਦਰਤਾ ਹਾਸਲ ਕਰਨ ਲਈ ਸੱਭ ਤੋਂ ਸਸਤੇ ਸਾਧਨ ਵੀ ਮੰਨੇ ਜਾਂਦੇ ਹਨ। ਮੌਸਮੀ ਫਲਾਂ ਦੀ ਵਰਤੋਂ ਵਿਗਿਆਨਕ ਪ੍ਰਕਿਰਿਆ ਮੰਨੀ ਜਾਂਦੀ ਹੈ ਜਿਸ ਨਾਲ ਤੁਹਾਡੀ ਚਮੜੀ ਸੁੰਦਰ ਤੇ ਸਿਹਤਮੰਦ ਬਣ ਸਕਦੀ ਹੈ। ਸੁੰਦਰਤਾ ਲਈ ਔਰਤਾਂ ਦਿਨ-ਰਾਤ ਮਿਹਨਤ ਤੇ ਉਪਾਅ ਕਰਦੀਆਂ ਰਹਿੰਦੀਆਂ ਹਨ ਹਾਲਾਂਕਿ ਇਨ੍ਹਾਂ ਉਪਾਆਂ ਨਾਲ ਉਨ੍ਹਾਂ ਨੂੰ ਲਾਭ ਵੀ ਮਿਲਦਾ ਹੈ ਪਰ ਇਨ੍ਹਾਂ ਉਪਾਆਂ ਤੋਂ ਇਲਾਵਾ ਉਹ ਅਪਣੇ ਖਾਣ-ਪੀਣ ਤੇ ਰੁਟੀਨ ਵਿਚ ਤਬਦੀਲੀ ਕਰ ਲੈਣ ਤਾਂ ਉਨ੍ਹਾਂ ਨੂੰ ਕਿਤੇ ਬਿਹਤਰ ਨਤੀਜੇ ਮਿਲਣਗੇ।
ਫਲਾਂ ਨੂੰ ਅਪਣੀ ਰੁਟੀਨ ਵਿਚ ਸ਼ਾਮਲ ਕਰ ਕੇ ਤੁਸੀਂ ਅੰਦਰੂਨੀ ਤੇ ਬਾਹਰੀ ਦੋਵੇਂ ਤਰ੍ਹਾਂ ਦੀ ਸੁੰਦਰਤਾ ਗ੍ਰਹਿਣ ਕਰ ਸਕਦੇ ਹੋ।
ਆਉ ਜਾਣਦੇ ਹਾਂ ਕਿ ਕਿਹੜੇ ਫਲਾਂ ਨਾਲ ਅਸੀਂ ਸਿਹਤ ਤੇ ਸੁੰਦਰਤਾ ਦੋਵੇਂ ਹਾਸਲ ਕਰ ਸਕਦੇ ਹਾਂ:
ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ੍ਟ ਇਹ ਵਿਟਾਮਿਨ ਏ, ਸੀ, ਈ ਤੇ ਕੇ ਤੋਂ ਇਲਾਵਾ ਖਣਿਜ, ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਵਿਚ ਝੁਰੜੀਆਂ ਤੇ ਬੁਢਾਪੇ ਨੂੰ ਰੋਕਣ ਵਿਚ ਵੀ ਮਦਦ ਕਰਦੇ ਹਨ। ਇਹ ਨਾ ਸਿਰਫ਼ ਸਰੀਰ ਦਾ ਸੰਤੁਲਨ ਬਣਾਈ ਰਖਦੇ ਹਨ ਸਗੋਂ ਇਨ੍ਹਾਂ ਨਾਲ ਚਮੜੀ ਤੇ ਵਾਲ ਮੁਲਾਇਮ ਤੇ ਚਮਕੀਲੇ ਹੁੰਦੇ ਹਨ।
ਨਿੰਬੂ ਵਿਟਾਮਿਨ ਸੀ ਤੇ ਖਣਿਜਾਂ ਦਾ ਸ੍ਰੋਤ ਮੰਨਿਆ ਜਾਂਦਾ ਹੈ। ਇਸ ਨੂੰ ਪਾਣੀ ਮਿਲਾ ਕੇ ਹੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਗਾੜ੍ਹੇ ਘੋਲ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਗੋਡਿਆਂ ਤੇ ਕੂਹਣੀਆਂ ’ਚ ਨਿੰਬੂ ਦੇ ਛਿਲਕਿਆਂ ਨੂੰ ਸਿੱਧਾ ਰਗੜ ਕੇ ਬਾਅਦ ਵਿਚ ਪਾਣੀ ਨਾਲ ਧੋਇਆ ਜਾ ਸਕਦਾ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਚਮੜੀ ਸਾਫ਼ ਤੇ ਗੋਰੀ ਬਣ ਜਾਂਦੀ ਹੈ। ਇਸ ਨਾਲ ਰੰਗਤ ’ਚ ਨਿਖਾਰ ਆਉਂਦਾ ਹੈ। ਇਸ ਨੂੰ ਹੈਂਡ ਲੋਸ਼ਨ ਦੀ ਤਰ੍ਹਾਂ ਵੀ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ।
ਹਲਕੇ ਨਿੰਬੂ ਰਸ ਨੂੰ ਗੁਲਾਬ ਜਲ ਵਿਚ ਮਿਲਾ ਕੇ ਹੱਥਾਂ ਦੀ ਚਮੜੀ ਨਾਲ ਮਲੋ, ਖੁਰਦਰੇ ਹੱਥਾਂ ਲਈ ਨਿੰਬੂ ਜੂਸ ਤੇ ਦਾਣੇਦਾਰ ਖੰਡ ਦੇ ਮਿਸ਼ਰਣ ਨੂੰ ਹੱਥਾਂ ’ਤੇ ਉਦੋਂ ਤਕ ਮਲੋ ਜਦੋਂ ਤਕ ਖੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ। ਥੋੜ੍ਹੀ ਦੇਰ ਬਾਅਦ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਵੋ। ਇਸ ਮਿਸ਼ਰਣ ਦੀ ਲਗਾਤਾਰ ਵਰਤੋਂ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੁੰਦੀ ਹੈ ਤੇ ਚਮੜੀ ’ਚ ਨਿਖਾਰ ਆਉਂਦਾ ਹੈ।