ਬੱਚਿਆਂ ਲਈ ਖ਼ਤਰਾ ਹਨ ਇਹ Hashtags
Published : Apr 7, 2018, 5:16 pm IST
Updated : Apr 7, 2018, 5:16 pm IST
SHARE ARTICLE
Hashtags are dangerous for children
Hashtags are dangerous for children

ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹੋ ਅਤੇ ਅਪਣੇ ਨਾਲ - ਨਾਲ ਅਪਣੇ ਬੱਚਿਆਂ ਦੀਆਂ ਤਸਵੀਰਾਂ ਵੀ ਪੋਸਟ ਕਰਦੇ ਹੋ ਤਾਂ ਸੁਚੇਤ ਹੋ ਜਾਓ। ਦਰਅਸਲ..

ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹੋ ਅਤੇ ਅਪਣੇ ਨਾਲ - ਨਾਲ ਅਪਣੇ ਬੱਚਿਆਂ ਦੀਆਂ ਤਸਵੀਰਾਂ ਵੀ ਪੋਸਟ ਕਰਦੇ ਹੋ ਤਾਂ ਸੁਚੇਤ ਹੋ ਜਾਓ। ਦਰਅਸਲ, ਇਹਨਾਂ ਦਿਨੀਂ ਤਸਵੀਰਾਂ ਪੋਸਟ ਕਰਨ ਨਾਲ ਹੀ ਹੈਸ਼ਟੈਗ ਲਗਾਉਣ ਦਾ ਚਲਨ ਬਹੁਤ ਜ਼ਿਆਦਾ ਵੱਧ ਗਿਆ ਹੈ ਪਰ ਕੁੱਝ ਅਜਿਹੇ ਹੈਸ਼ਟੈਗਸ ਵੀ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਅਪਣੇ ਬੱਚੇ ਦੀ ਤਸਵੀਰ ਪੋਸਟ ਕਰਦੇ ਸਮੇਂ ਪਾਉਂਦੇ ਹੋ ਤਾਂ ਇਸ ਤੋਂ ਤੁਹਾਡੇ ਬੱਚੇ ਦਾ ਭਵਿੱਖ ਖ਼ਤਰੇ 'ਚ ਪੈ ਸਕਦਾ ਹੈ। ਇਸ ਦੀ ਸਹਾਇਤਾ 'ਚ ਇਹਨਾਂ ਦਿਨੀਂ ਇਕ ਨਵਾਂ ਕੈਮਪੇਨ ਚਲਾਇਆ ਜਾ ਰਿਹਾ ਹੈ ਜਿਸ 'ਚ 100 ਤੋਂ ਜ਼ਿਆਦਾ ਹੈਸ਼ਟੈਗਸ ਨੂੰ ਹਾਈਲਾਈਟ ਕੀਤਾ ਗਿਆ ਹੈ।

Hashtags are dangerous for childrenHashtags are dangerous for children

90% ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਹਾਜ਼ਰੀ 
ਉਂਜ ਤਾਂ ਅਪਣੇ ਬੱਚੇ ਦੀ ਜ਼ਿੰਦਗੀ ਦੇ ਬੁਨਿਆਦੀ ਪਲ ਜਿਵੇਂ -  ਟਾਇਲਟ ਟ੍ਰੇਨਿੰਗ, ਨਹਾਉਣ ਦਾ ਸਮਾਂ ਜਾਂ ਫਿਰ ਕਿਸੇ ਛੁੱਟੀ 'ਤੇ ਪਰਵਾਰ ਦੇ ਨਾਲ ਮਸਤੀ ਕਰਦੀ ਤਸਵੀਰਾਂ ਬੇਹੱਦ ਮਾਸੂਮ ਲਗਦੀਆਂ ਹਨ ਅਤੇ ਬਹੁਤ ਸਾਰੇ ਮਾਂ ਪਿਓ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਪਰ ਬਦਕਿਸਮਤੀ ਨਾਲ ਉਹ ਇਸ ਖ਼ਤਰੇ ਤੋਂ ਅਣਜਾਨ ਹੁੰਦੇ ਹੈ ਕਿ ਵਿਅਕਤੀਆਂ ਦੁਆਰਾ ਇਹਨਾਂ ਤਸਵੀਰਾਂ ਦੀ ਗ਼ਲਤ ਕੀਤਾ ਜਾ ਸਕਦਾ ਹੈ। ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ 2 ਸਾਲ ਦੀ ਉਮਰ ਆਉਂਦੇ - ਆਉਂਦੇ ਕਰੀਬ 90 ਫ਼ੀ ਸਦੀ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਹਾਜ਼ਰੀ ਦਰਜ ਹੋ ਚੁਕੀ ਹੁੰਦੀ ਹੈ।

Hashtags are dangerous for childrenHashtags are dangerous for children

ਇਸ 100 ਹੈਸ਼ਟੈਗਸ ਦਾ ਨਾ ਕਰੋ ਇਸਤੇਮਾਲ 
ਇਕ ਗੈਰ ਲਾਭਕਾਰੀ ਸੰਸਥਾ ਚਾਈਲਡ ਰੈਸਕਿਊ ਕੋਲਿਸ਼ਨ ਜੋ ਬੱਚਿਆਂ ਦੇ ਵਿਰੁਧ ਦਰਿੰਦਗੀ ਫ਼ੈਲਾਉਣ ਵਾਲੀਆਂ ਨੂੰ ਲੱਭਣ ਅਤੇ ਗਿਰਫ਼ਤਾਰ ਕਰਵਾਉਣ 'ਚ ਕਨੂੰਨ ਦੀ ਮਦਦ ਕਰਦੇ ਹਨ। ਇਕ ਨਵਾਂ ਕੈਂਪੇਨ ਲਾਂਚ ਕੀਤਾ ਹੈ ਤਾਕਿ ਉਹ ਮਾਂ ਪਿਓ ਨੂੰ ਇਸ ਬਾਰੇ 'ਚ ਜਾਗਰੁਕ ਕਰ ਸਕਣ ਕਿ ਉਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਹੱਦ ਤੋਂ ਜ਼ਿਆਦਾ ਉਜਾਗਰ ਨਹੀਂ ਕਰਨਾ ਚਾਹੀਦਾ ਹੈ। ਇਸ ਕੈਂਪੇਨ ਨੂੰ ਕਿਡਸ ਫਾਰ ਪਰਾਈਵੇਸੀ ਨਾਂਅ ਦਿਤਾ ਗਿਆ ਹੈ ਜਿਸ 'ਚ 100 ਤੋਂ ਜ਼ਿਆਦਾ ਅਜਿਹੇ ਹੈਸ਼ਟੈਗਸ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਨਾਲ ਇਨ੍ਹਾਂ ਨੂੰ ਲਗਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਖ਼ਤਰਾ ਹੋ ਸਕਦਾ ਹੈ।

Hashtags are dangerous for childrenHashtags are dangerous for children

ਇਹਨਾਂ 'ਚ  #pottytraining  #bathtime ਵਰਗੇ ਆਮ ਹੈਸ਼ਟੈਗਸ ਸ਼ਾਮਲ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਹਿੰਮ ਤੋਂ ਮਾਂ ਪਿਓ 'ਚ ਜਾਗਰੂਕਤਾ ਵਧੇਗੀ ਅਤੇ ਸਾਰੇ ਮਾਂ ਪਿਓ ਇਸ ਗੱਲ ਨੂੰ ਸਮਝ ਪਾਉਣਗੇ ਕਿ ਬੱਚਿਆਂ ਲਈ ਵੀ ਗੋਪਨੀਯਤਾ ਉਨੀ ਹੀ ਜ਼ਰੂਰੀ ਹੈ ਜਿੰਨੀ ਬਾਲਗ ਦੇ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement