
ਪਲਾਸਟਿਕ ਹਰ ਤਰ੍ਹਾਂ ਨਾਲ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਹਾਲਾਂਕਿ ਅਸੀਂ ਪਲਾਸਟਿਕ ਦੇ ਸਾਮਾਨ ਤੋਂ ਇਸ ਤਰ੍ਹਾਂ ਘਿਰੇ ਰਹਿੰਦੇ ਹਾਂ ਕਿ ਇਸ ਤੋਂ ਪੂਰੀ ਤਰ੍ਹਾਂ...
ਪਲਾਸਟਿਕ ਹਰ ਤਰ੍ਹਾਂ ਨਾਲ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਹਾਲਾਂਕਿ ਅਸੀਂ ਪਲਾਸਟਿਕ ਦੇ ਸਾਮਾਨ ਤੋਂ ਇਸ ਤਰ੍ਹਾਂ ਘਿਰੇ ਰਹਿੰਦੇ ਹਾਂ ਕਿ ਇਸ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾਉਣਾ ਮੁਸ਼ਕਲ ਹੈ। ਹਾਲਾਂਕਿ ਸਮਾਨ ਖ਼ਰੀਦਦੇ ਸਮੇਂ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਅਸੀਂ ਅਪਣੇ ਪੱਧਰ ਤੋਂ ਸ਼ੁਰੂਆਤ ਕਰ ਸਕਦੇ ਹਾਂ।
Plastic
ਘਰ 'ਚ ਪਲਾਸਟਿਕ ਬੋਤਲਾਂ ਦੀ ਵਰਤੋਂ ਕਰਨ ਦੀ ਬਜਾਏ ਕੱਚ ਦੇ ਗਲਾਸ, ਮਿੱਟੀ, ਸਟੀਲ ਬੋਤਲ ਲਿਆਉ। ਜੇਕਰ ਰਸਤੇ 'ਚ ਤੁਹਾਨੂੰ ਮਿਨਰਲ ਵਾਟਰ ਖ਼ਰੀਦਣਾ ਵੀ ਪੈ ਜਾਵੇ ਤਾਂ ਇਸ ਨੂੰ ਅਪਣੀ ਗ਼ੈਰ ਪਲਾਸਟਿਕ ਦੀਆਂ ਬੋਤਲਾਂ 'ਚ ਪਲਟ ਲਵੋ।
Clay pot
ਜੇਕਰ ਤੁਸੀਂ ਪਲਾਸਟਿਕ ਦੇ ਪਾਣੀ ਦੇ ਫ਼ਿਲਟਰ ਦੀ ਵਰਤੋਂ ਕਰਦੇ ਹੋ ਤਾਂ ਘੜੇ ਲਿਆਉ। ਮਿੱਟੀ ਪਾਣੀ ਨੂੰ ਕੁਦਰਤੀ ਰੂਪ ਨਾਲ ਸ਼ੁੱਧ ਕਰਦੀ ਹੈ। ਭਾਰਤੀ ਪਰੰਪਰਾ ਮੁਤਾਬਕ ਲੋਕ ਸਟੇਨਲੈਸ ਸਟੀਲ, ਤਾਂਬਾ, ਮੈਟਲ , ਮਿੱਟੀ ਦੇ ਭਾਂਡੇ, ਜਾਂ ਕੇਲੇ ਦੇ ਪੱਤੇ 'ਚ ਵੀ ਭੋਜਨ ਕਰਦੇ ਹਨ। ਇਹੀ ਠੀਕ ਤਰੀਕਾ ਹੈ। ਪਲਾਸਟਿਕ ਦੇ ਟਿਫ਼ਨ ਨਾ ਖ਼ਰੀਦੋ।
Food on Leaves
ਬੱਚਿਆਂ ਲਈ ਸਟੀਲ ਦੇ ਟਿਫ਼ਨ ਲੈ ਕੇ ਆਉ। ਭਲੇ ਹੀ ਕੰਪਨੀ ਕਿੰਨਾ ਹੀ ਦਾਅਵਾ ਕਰੇ ਪਰ ਪਲਾਸਟਿਕ ਦੇ ਡੱਬੇ ਨੁਕਸਾਨਦਾਇਕ ਹੁੰਦੇ ਹਨ। ਇਥੇ ਤਕ ਕਿ ਮਾਈਕਰੋਵੇਵ ਵੀ ਨੁਕਸਾਨ ਪਹੁੰਚਾਉਂਦਾ ਹੈ। ਦਾਲ, ਚਾਵਲ, ਮਸਾਲੇ, ਖੰਡ ਅਤੇ ਘਰ ਦਾ ਸਮਾਨ ਪਲਾਸਟਿਕ ਦੇ ਡਿੱਬਿਆਂ 'ਚ ਰੱਖਣ ਦਿ ਬਜਾਏ ਸਟੀਲ ਦੇ ਡਿੱਬਿਆਂ 'ਚ ਰੱਖੋ।