
ਹੁਣ ਤਕ ਤੁਸੀਂ ਲੋਕਾਂ ਨੂੰ ਇਹੀ ਕਹਿੰਦੇ ਸੁਣਿਆ ਹੋਵੇਗਾ ਕਿ ਹਮੇਸ਼ਾ ਹਸਦੇ ਰਹੋ ਤਾਂ ਤੁਹਾਡੀ ਉਮਰ 'ਚ ਵਾਧਾ ਹੋਵੇਗਾ ਪਰ ਹੁਣ ਇਕ ਅਧਿਐਨ 'ਚ ਇਸ ਦੇ ਉਲਟ ਇਹ ਖੁਲਾਸਾ...
ਇਜ਼ਰਾਈਲ : ਹੁਣ ਤਕ ਤੁਸੀਂ ਲੋਕਾਂ ਨੂੰ ਇਹੀ ਕਹਿੰਦੇ ਸੁਣਿਆ ਹੋਵੇਗਾ ਕਿ ਹਮੇਸ਼ਾ ਹਸਦੇ ਰਹੋ ਤਾਂ ਤੁਹਾਡੀ ਉਮਰ 'ਚ ਵਾਧਾ ਹੋਵੇਗਾ ਪਰ ਹੁਣ ਇਕ ਅਧਿਐਨ 'ਚ ਇਸ ਦੇ ਉਲਟ ਇਹ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਹੱਸਣ ਨਾਲ ਤੁਹਾਡੀ ਉਮਰ ਵਧੇਗੀ ਨਹੀਂ ਸਗੋਂ ਘੱਟ ਹੋਵੋਗੀ। ਜ਼ਿਆਦਾ ਹੱਸਣ ਨਾਲ ਤੁਹਾਡੀ ਅੱਖਾਂ ਦੇ ਆਲੇ ਦੁਆਲੇ ਝੁੱਰੜੀਆਂ ਪੈਣ ਲਗਦੀਆਂ ਹੋਣ ਅਤੇ ਤੁਸੀਂ ਬੁਢੇ ਦਿਖਣ ਲੱਗ ਜਾਂਦੇ ਹੋ।
Laughing
ਇਜ਼ਰਾਈਲ ਦੀ ਇਕ ਯੂਨੀਵਰਸਿਟੀ 'ਚ ਇਹ ਖੋਜ ਕੀਤੀ ਗਈ ਹੈ। ਖੋਜਕਾਰਾਂ ਨੇ 40 ਲੋਕਾਂ ਤੋਂ ਮਹਿਲਾ ਅਤੇ ਮਰਦਾਂ ਦੀ ਤਸਵੀਰਾਂ ਦੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣ ਨੂੰ ਕਿਹਾ ਗਿਆ। 35 ਤਸਵੀਰਾਂ ਮਹਿਲਾਵਾਂ ਦੀਆਂ ਅਤੇ 35 ਮਰਦਾਂ ਦੀਆਂ ਸਨ। 40 ਲੋਕਾਂ ਨੂੰ ਸਾਰੇ ਮਹਿਲਾ ਪੁਰਸ਼ ਦੀ ਦੋ - ਦੋ ਤਸਵੀਰ ਦਿਖਾਈਆਂ ਗਈਆਂ, ਇਹਨਾਂ 'ਚੋਂ ਇਕ 'ਚ ਉਹ ਹੱਸ ਰਹੇ ਸਨ ਅਤੇ ਇਕ 'ਚ ਚਿਹਰਾ ਨਿਊਟਰਲ ਸੀ। ਨਤੀਜੇ 'ਚ ਦਸਿਆ ਗਿਆ ਹੈ ਕਿ ਲੋਕਾਂ ਨੇ ਹੱਸਦੇ ਹੋਈ ਤਸਵੀਰ ਦੇ ਮਨੁਖਾਂ ਨੂੰ ਨਾ ਹੱਸਣ ਵਾਲੀ ਤਸਵੀਰ ਦੇ ਮੁਕਾਬਲੇ 'ਚ ਇਕ ਸਾਲ ਬੁੱਢਾ ਦਸਿਆ।
Laughing
ਇਸ ਜਾਂਚ ਦੇ ਆਧਾਰ 'ਤੇ ਉਹਨਾਂ ਨੇ ਸੋਧਿਆ ਕਿ ਹੱਸਣ ਵਾਲੇ ਮਨੁਖ, ਆਮ ਮਨੁਖਾਂ ਦੀ ਤੁਲਨਾ 'ਚ ਬੁੱਢੇ ਦਿਸਦੇ ਹਨ ਕਿਉਂਕਿ ਹੱਸਣ ਵਾਲੇ ਮਨੁਖਾਂ ਦੀਆਂ ਅੱਖਾਂ ਦੇ ਆਲੇ ਦੁਆਲੇ ਝੁਰੜੀਆਂ ਜ਼ਿਆਦਾ ਸਾਫ਼ ਦਿਖਦੀਆਂ ਹਨ। ਖੋਜਕਾਰਾਂ ਨੇ ਦਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਹੱਸਣ ਵਾਲੇ ਲੋਕਾਂ ਨੂੰ ਬੁੱਢਾ ਦਸਿਆ ਜਾ ਰਿਹਾ ਹੈ ਨਹੀਂ ਤਾਂ ਹੁਣੇ ਤੱਕ ਤਾਂ ਇਹੀ ਮੰਨਿਆ ਜਾਂਦਾ ਸੀ ਕਿ ਹੱਸਣ ਅਤੇ ਖੁਸ਼ ਰਹਿਣ ਨਾਲ ਮਨੁਖ ਜਵਾਨ ਦਿਸਦਾ ਹੈ।