ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ
Published : Mar 8, 2021, 8:21 am IST
Updated : Mar 8, 2021, 8:21 am IST
SHARE ARTICLE
Skin care
Skin care

ਚਿਹਰੇ ਨੂੰ ਠੰਢੇ ਪਾਣੀ ਨਾਲ ਧੋਵੋ

ਸਾਡੀ ਨਾਜ਼ੁਕ ਚਮੜੀ ਨੂੰ ਧੁੱਪ ਨਾਲ ਵੀ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਚਮੜੀ ਸੜ ਵੀ ਜਾਂਦੀ ਹੈ ਅਤੇ ਚਿਹਰੇ ’ਤੇ ਦਾਗ਼ ਬਣ ਜਾਂਦੇ ਹਨ। ਇਸ ਨਾਲ ਸਾਡੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਸਾਡੀ ਸੁੰਦਰਤਾ ਖ਼ਰਾਬ ਹੋ ਜਾਂਦੀ ਹੈ, ਪਰ ਕੁੱਝ ਚੀਜ਼ਾਂ ਦਾ ਉਪਯੋਗ ਕਰ ਕੇ ਅਤੇ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸ ਸਮੱਸਿਆ ਤੋਂ ਬਚ ਸਕਦੇ ਹੋ। ਤੁਹਾਡੇ ਚਿਹਰੇ ’ਤੇ ਹਲਕੇ ਦਾਗ਼ ਹਨ ਤਾਂ ਨਿੰਬੂ ਦੇ ਰਸ ਨੂੰ ਖੱਟੀ  ਲੱਸੀ ਵਿਚ ਮਿਲਾ ਕੇ ਲਾਉ। ਸੁੱਕ ਜਾਣ ’ਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। 

SkinSkin

ਮੂਲੀ ਦੇ ਰਸ ਵਿਚ ਸਿਰਕਾ ਮਿਲਾ ਕੇ ਲਗਾਉਣ ਨਾਲ ਵੀ ਚਿਹਰੇ ਦੇ ਦਾਗ਼ ਸਾਫ਼ ਹੋ ਜਾਂਦੇ ਹਨ। ਲਾਲ ਮੂਲੀ ਨੂੰ ਖੱਟੀ ਲੱਸੀ ਵਿਚ ਇਕ ਘੰਟੇ ਤਕ ਉਬਾਲੋ ਅਤੇ ਫਿਰ ਲਗਾਉ। ਇਹ ਇਕ ਤੇਜ਼ ਬਲੀਚ ਦਾ ਕੰਮ ਕਰਦਾ ਹੈ।  ਜਿਸ ਵੀ ਸਬਜ਼ੀ ਵਿਚ ਵਿਟਾਮਿਨ ਸੀ ਹੁੰਦਾ ਹੈ, ਉਸ ਨੂੰ ਲਗਾਉਣ ਨਾਲ ਦਾਗ਼ ਸਾਫ਼ ਹੁੰਦੇ ਹਨ।  ਸੜੀ ਹੋਈ ਚਮੜੀ ’ਤੇ ਖੀਰੇ ਦੇ ਰਸ ਵਿਚ ਗੁਲਾਬ ਜਲ ਅਤੇ ਗਲੈਸਰੀਨ ਮਿਲਾ ਕੇ ਲਗਾਉਣ ਨਾਲ ਸੜੀ ਹੋਈ ਚਮੜੀ ਠੀਕ ਹੋ ਜਾਂਦੀ ਹੈ। 

SkinSkin

ਖੀਰੇ ਦੇ ਟੁਕੜੇ ਨੂੰ ਦੁੱਧ ਵਿਚ ਭਿਉ ਕੇ ਰੱਖੋ। ਕੁੱਝ ਦੇਰ ਬਾਅਦ ਚਿਹਰੇ ’ਤੇ ਲਗਾਉ। ਇਸ ਦੀ ਵਰਤੋਂ ਨਾਲ ਸੂਰਜ ਦੀ ਤਪਸ਼ ਦਾ ਅਸਰ ਘੱਟ ਹੋ ਜਾਂਦਾ ਹੈ। 
ਗੁਲਾਬ ਜਲ ਵਿਚ ਨਿੰਬੂ ਦਾ ਰਸ ਬਰਾਬਰ-ਬਰਾਬਰ ਮਿਲਾਉ। ਪੂਰੇ ਚਿਹਰੇ ’ਤੇ ਰੂੰ ਨਾਲ ਲਗਾਉ। ਇਹ ਮੁਹਾਸਿਆਂ ਵਾਲੀ ਚਮੜੀ ਲਈ ਵੀ ਕਾਰਗਰ ਹੈ। 
ਰੁੱਖੀ ਚਮੜੀ ਲਈ ਖੀਰੇ ਦੇ ਰਸ ਨੂੰ ਹਰ ਰੋਜ਼ 15-20 ਮਿੰਟ ਤਕ ਲਗਾਉਣ ਨਾਲ ਚਿਹਰੇ ਦਾ ਰੁੱਖਾਪਨ ਖ਼ਤਮ ਹੋ ਜਾਂਦਾ ਹੈ।  ਪੁਦੀਨੇ ਦੇ ਰਸ ਨੂੰ ਰੋਜ਼ ਰਾਤ ਨੂੰ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਅਤੇ ਪੁਦੀਨਾ, ਚਮੜੀ ਦੇ ਰੁੱਖੇਪਨ ਨੂੰ ਖ਼ਤਮ ਕਰਨ ਵਿਚ ਬੇਹੱਦ ਮਦਦਗਾਰ ਹੁੰਦਾ ਹੈ। 

Home remedy for sunburned skinHome remedy for skin

ਹਲਦੀ ਅਤੇ ਚੰਦਨ ਨੂੰ ਚੰਗੀ ਤਰ੍ਹਾਂ ਮਿਲਾ ਲਉ। ਇਹ ਪੇਸਟ ਚਮੜੀ ਦੇ ਰੁੱਖੇਪਨ ਨੂੰ ਕਾਫ਼ੀ ਹੱਦ ਤਕ ਖ਼ਤਮ ਕਰ ਦਿੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਇਸ ’ਤੇ ਦੁੱਧ ਦੀ ਮਲਾਈ ਲਗਾਉਣ ਨਾਲ ਚੇਹਰੇ ਦਾ ਰੁੱਖਾਪਨ ਖ਼ਤਮ ਹੋਵੇਗਾ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਬਣੇਗੀ।ਚਿਹਰੇ ਦੀ ਚਮੜੀ ਢਲ ਰਹੀ ਹੈ। ਚਮੜੀ ’ਚ ਚਮਕ ਲਿਆਉਣ ਲਈ ਘਰੇਲੂ ਉਪਾਅ ਕਰੋ। ਚਿਹਰੇ ’ਤੇ ਚਮਕ ਲਿਆਉਣ ਲਈ ਪੌਸ਼ਟਿਕ ਆਹਾਰ, ਕਸਰਤ, ਚੰਗੀ ਨੀਂਦ ਅਤੇ ਤਣਾਅ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਹਫ਼ਤੇ ਵਿਚ ਇਕ ਬਾਰ ਸਕਰੱਬ ਜਾਂ ਕੋਈ ਫ਼ੇਸ ਪੈਕ ਦਾ ਇਸਤੇਮਾਲ ਕਰੋ।

Skin careSkin care

ਚਾਰ ਚਮਚ ਚੌਲ, ਚੌਲਾਂ ਦਾ ਆਟਾ ਲੈ ਕੇ ਉਸ ’ਚ ਦੋ ਚਮਚ ਦਹੀਂ ਮਿਲਾਉ। ਚੰਗੀ  ਤਰ੍ਹਾਂ ਮਿਲਾ ਕੇ ਚਿਹਰੇ ਦੀ ਸਕੱਰਬਿੰਗ ਲਈ ਇਹ ਪੇਸਟ ਬੇਹੱਦ ਲਾਭਦਾਇਕ ਹੈ। ਸਕਰੱਬ ਕਰਦੇ ਰਹਿਣ ਨਾਲ ਚਮੜੀ ’ਤੇ ਰੁੱਖਾਪਨ ਨਹੀਂ ਰਹਿੰਦਾ ਅਤੇ ਇਸ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਦੀ ਟੋਨਿੰਗ ਕਰੋ ਅਤੇ ਫਿਰ ਪੈਕ ਲਾਉ। ਪੈਕ ਬਣਾਉਣ ਲਈ ਇਕ ਚਮਚ ਦਹੀਂ, ਇਕ ਚਮਚ ਸ਼ਹਿਦ ਮਿਲਾਉ। ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਲਗਾਉ। ਲਗਭਗ 15-12 ਮਿੰਟ ਮਾਲਿਸ਼ ਕਰਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement