
ਜੇਕਰ ਤੁਹਾਨੂੰ ਕੁੱਝ ਮਿੱਠਾ ਖਾਣ ਦੀ ਇੱਛਾ ਹੋ ਰਹੀ ਹੈ ਤਾਂ ਸੋਡਾ ਜਾਂ ਮਠਿਆਈ ਨੂੰ ਛੱਡੋ ਅਤੇ ਅਪਣੇ ਭੋਜਨ 'ਚ ਸ਼ਹਿਦ ਦਾ ਪ੍ਰਯੋਗ ਕਰੋ।
1. ਸ਼ਹਿਦ: ਜੇਕਰ ਤੁਹਾਨੂੰ ਕੁੱਝ ਮਿੱਠਾ ਖਾਣ ਦੀ ਇੱਛਾ ਹੋ ਰਹੀ ਹੈ ਤਾਂ ਸੋਡਾ ਜਾਂ ਮਠਿਆਈ ਨੂੰ ਛੱਡੋ ਅਤੇ ਅਪਣੇ ਭੋਜਨ 'ਚ ਸ਼ਹਿਦ ਦਾ ਪ੍ਰਯੋਗ ਕਰੋ। ਸ਼ਹਿਦ ਤੁਹਾਨੂੰ ਸਾਰਾ ਦਿਨ ਚੁਸਤ ਰਹਿਣ ਲਈ ਲਗਾਤਾਰ ਊਰਜਾ ਦੇਵੇਗੀ ਅਤੇ ਤੁਹਾਡੇ ਖ਼ੂਨ 'ਚ ਸ਼ੂਗਰ ਦੀ ਮਾਤਰਾ ਵੀ ਘੱਟ ਰੱਖੇਗੀ।
File photo
2. ਪਾਲਕ: ਹਰੀਆਂ ਪੱਤੇਦਾਰ ਸਬਜ਼ੀਆਂ 'ਚ ਸ਼ਾਮਲ ਪਾਲਕ ਲੋਹੇ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸਾਰੇ ਸਰੀਰ 'ਚ ਆਕਸੀਜਨ ਦਾ ਸੰਚਾਰ ਕਰਦਾ ਹੈ ਅਤੇ ਇਹ ਤੁਹਾਡੇ ਸੈੱਲਾਂ 'ਚ ਊਰਜਾ ਦਾ ਉਤਪਾਦਨ ਕਰਨ ਲਈ ਮੁਲ ਤੱਤ ਹੈ। ਇਹ ਹੋਰ ਊਰਜਾ ਭਰਪੂਰ ਤੱਤ ਜਿਵੇਂ ਫ਼ਾਈਬਰ, ਮੈਗਨੀਸ਼ੀਅਮ ਅਤੇ ਫ਼ੋਲੇਟ ਦਾ ਵੀ ਸਰੋਤ ਹੈ।
File photo
3. ਬਦਾਮ: ਜੇਕਰ ਤੁਸੀਂ ਦੁਪਹਿਰ ਵੇਲੇ ਦੀ ਥਕਾਵਟ ਤੋਂ ਪ੍ਰੇਸ਼ਾਨ ਹੋ ਤਾਂ ਬਦਾਮਾਂ 'ਚ ਮੌਜੂਦ ਸਿਹਤਮੰਦ ਮੋਨੋਅਨਸੈਚੂਰੇਟਿਡ ਫ਼ੈਟਸ ਅਤੇ ਬੀ2 ਵਿਟਾਮਿਨ ਤੁਹਾਨੂੰ ਚੁਸਤ ਕਰਨ ਲਈ ਕਾਫ਼ੀ ਹਨ। ਅਪਣੇ ਕੰਮਕਾਜ ਵਾਲੇ ਮੇਜ਼ ਦੇ ਡਰਾਅਰ 'ਚ ਬਦਾਮਾਂ ਦਾ ਲਿਫ਼ਾਫ਼ਾ ਜ਼ਰੂਰ ਰੱਖੋ ਜਾਂ ਸਲਾਦ 'ਤੇ ਵੀ ਬਦਾਮ ਛਿੜਕ ਕੇ ਖਾ ਸਕਦੇ ਹੋ, ਜਦੋਂ ਤੁਹਾਨੂੰ ਤੁਰਤ ਊਰਜਾ ਦੀ ਜ਼ਰੂਰਤ ਹੁੰਦੀ ਹੈ।
File photo
5. ਬੀਨਜ਼: ਘੱਟ ਚਰਬੀ ਅਤੇ ਵੱਧ ਫ਼ਾਈਬਰ ਵਾਲੇ ਬੀਨਜ਼ ਥਕਾਵਟ ਨਾਲ ਲੜਨ ਦਾ ਅਸਰਦਾਰ ਹਥਿਆਰ ਹਨ। ਫ਼ਾਈਬਰ ਤੁਹਾਡੇ ਖ਼ੂਨ 'ਚ ਸ਼ੂਗਰ ਦਾ ਪੱਧਰ ਕਾਬੂ 'ਚ ਰਖਦਾ ਹੈ, ਜਦਕਿ ਮੈਗਨੀਸ਼ੀਅਮ ਅਤੇ ਆਇਰਨ ਊਰਜਾ ਪੈਦਾ ਕਰਨ ਦਾ ਕੰਮ ਕਰਦੇ ਹਨ। ਬੀਨਜ਼ ਪ੍ਰੋਟੀਨ ਦਾ ਵੀ ਬਹੁਤ ਵਧੀਆ ਸਰੋਤ ਹਨ।
File photo
6. ਕੇਲੇ: ਗੁੰਝਲਦਾਰ ਕਾਰਬੋਹਾਈਡਰੇਟਰ, ਫ਼ਾਈਬਰ, ਪੋਟਾਸ਼ੀਅਮ, ਵਿਟਾਮਿਨ ਬੀ6 ਨਾਲ ਭਰਪੂਰ ਕੇਲਿਆਂ 'ਚ ਉਹ ਸੱਭ ਕੁੱਝ ਹੁੰਦਾ ਹੈ ਜੋ ਤੁਹਾਨੂੰ ਸਾਰਾ ਦਿਨ ਚੁਸਤ ਰੱਖਣ ਲਈ ਕਾਫ਼ੀ ਹੁੰਦਾ ਹੈ। ਇਹ ਸਵੇਰੇ ਜਾਂ ਦੁਪਹਿਰ ਵੇਲੇ ਖਾਣ ਲਈ ਬਹੁਤ ਵਧੀਆ ਭੋਜਨ ਹੈ।
File photo
8. ਕਣਕ ਦਾ ਘਾਹ: ਕਣਕ ਦੇ ਘਾਹ 'ਚ ਓਨੇ ਹੀ ਪੋਸ਼ਕ ਤੱਤ ਹੁੰਦੇ ਹਨ ਜਿੰਨੇ ਕਿ ਢਾਈ ਪੌਂਡ ਸਬਜ਼ੀਆਂ 'ਚ ਹੁੰਦੇ ਹਨ। ਕਣਕ ਦੇ ਘਾਹ ਦਾ ਪਾਣੀ ਊਰਜਾ ਭਰਪੂਰ ਹੁੰਦਾ ਹੈ। ਇਸ ਦਾ ਸਿਰਫ਼ ਇਕ ਔਂਸ ਹੀ ਤੁਹਾਨੂੰ ਸਾਰਾ ਦਿਨ ਚੁਸਤ ਰੱਖਣ ਲਈ ਕਾਫ਼ੀ ਹੈ।