Household Tips: ਘਰ ਵਿਚ ਚਾਂਦੀ ਚਮਕਾਉਣ ਦੇ ਆਸਾਨ ਤਰੀਕੇ

By : GAGANDEEP

Published : Dec 8, 2023, 9:22 am IST
Updated : Dec 8, 2023, 10:15 am IST
SHARE ARTICLE
Easy ways to polish silver at home News in punjabi
Easy ways to polish silver at home News in punjabi

Easy ways to polish silver at home: ਟੁੱਥ ਪੇਸਟ ਨਾਲ ਫਿੱਕੀ ਪੈ ਚੁੱਕੀ ਚਾਂਦੀ ਦੀ ਚਮਕ ਮੁੜ ਆਉਂਦੀ ਹੈ ਵਾਪਸ

Easy ways to polish silver at home News in punjabi : ਲੰਮੇ ਸਮੇਂ ਤਕ ਚਾਂਦੀ ਦੇ ਬਰਤਨ ਜਾਂ ਗਹਿਣੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਚਮਕ ਗ਼ਾਇਬ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਉਨ੍ਹਾਂ ਨੂੰ ਪਾਲਿਸ਼ ਕਰਵਾਉਣ ਲਈ ਕਾਫ਼ੀ ਪੈਸੇ ਵੀ ਖ਼ਰਚ ਕਰ ਦਿੰਦੇ ਹਾਂ। ਜੇਕਰ ਚਾਂਦੀ ਚਮਕਾਉਣ ਦਾ ਤਰੀਕਾ ਘਰ ਵਿਚ ਮੌਜੂਦ ਹੋਵੇ ਤਾਂ ਬਾਹਰ ਜਾ ਕੇ ਪੈਸੇ ਖ਼ਰਚ ਕਿਉਂ ਕਰੀਏ? ਸਾਡੇ ਘਰ ਵਿਚ ਵੀ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਚਾਂਦੀ ਦੀ ਚਮਕ ਵਾਪਸ ਲਿਆਉਣ ਵਿਚ ਕਾਫ਼ੀ ਮਦਦ ਕਰਦੀਆਂ ਹਨ। 

ਇਹ ਵੀ ਪੜ੍ਹੋ: Health News: ਅਚਾਨਕ ਬਲੱਡ ਪ੍ਰੈਸ਼ਰ ਘੱਟ ਜਾਵੇ ਤਾਂ ਅਪਣਾਉ ਇਹ ਨੁਸਖ਼ੇ 

 ਟੁੱਥ ਪੇਸਟ ਨਾ ਕੇਵਲ ਦੰਦਾਂ ਨੂੰ ਚਮਕਾਉਣ ਦੇ ਕੰਮ ਆਉਂਦੀ ਹੈ, ਇਸ ਨਾਲ ਫਿੱਕੀ ਪੈ ਚੁੱਕੀ ਚਮਕ ਚਾਂਦੀ ਦੇ ਬਰਤਨ ਜਾਂ ਗਹਿਣਿਆਂ ਨੂੰ ਵੀ ਚਮਕਾਇਆ ਜਾ ਸਕਦਾ ਹੈ। ਕਪੜੇ ਉਤੇ ਥੋੜ੍ਹੀ ਟੁੱਥ ਪੇਸਟ ਲੈ ਕੇ ਉਸ ਨੂੰ ਚਾਂਦੀ ’ਤੇ ਰਗੜੋ। ਇਸ ਦੇ ਥੋੜ੍ਹੀ ਦੇਰ ਬਾਅਦ ਸਿਲਵਰ ਨੂੰ ਧੋ ਲਉ। 

ਇਹ ਵੀ ਪੜ੍ਹੋ: Jyotiraditya Scindia: ਕਿਰਾਏ ਨੂੰ ਖੁਦ ਕੰਟਰੋਲ ਕਰਨ ਏਅਰਲਾਈਨ ਕੰਪਨੀਆਂ, ਯਾਤਰੀਆਂ ਦੇ ਹਿੱਤਾਂ 'ਤੇ ਧਿਆਨ ਦੇਣਾ ਜ਼ਰੂਰੀ: ਸਿੰਧੀਆ 

 ਚਾਂਦੀ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਮਸ਼ਹੂਰ ਹੈ। ਇਕ ਭਾਂਡੇ ਨੂੰ ਐਲੂਮੀਨੀਅਮ ਫ਼ਾਈਲ ਨਾਲ ਕਵਰ ਕਰੋ ਅਤੇ ਉਸ ਵਿਚ ਚਾਂਦੀ ਦੀਆਂ ਚੀਜ਼ਾਂ ਪਾ ਦਿਉ,  ਫਿਰ ਇਸ ਵਿਚ ਗਰਮ ਪਾਣੀ ਅਤੇ ਡਿਟਰਜੈਂਟ ਪਾਊਡਰ ਪਾਉ। ਚਾਂਦੀ ਦੀਆਂ ਚੀਜ਼ਾਂ ਨੂੰ ਕੁੱਝ ਦੇਰ ਤਕ ਇਸ ਵਿਚ ਡੁਬਿਆ ਰਹਿਣ ਦਿਉ। ਫਿਰ ਬਾਹਰ ਕੱਢ ਕੇ ਬੁਰਸ਼ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਰਗੜੋ। ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕਰ ਲਉ।  

 ਚਾਂਦੀ ਨੂੰ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਆਸਾਨ ਹੈ। ਇਕ ਨਿੰਬੂ ਨੂੰ ਕੱਟ ਕੇ ਉਸ ਉਤੇ ਲੂਣ ਲਗਾ ਕੇ ਸਿਲਵਰ ਦੀਆਂ ਚੀਜ਼ਾਂ ’ਤੇ ਰਗੜੋ। ਕੁੱਝ ਦੇਰ ਬਾਅਦ ਇਸ ਨੂੰ ਧੋ ਲਉ। ਇਸ ਨਾਲ ਚਾਂਦੀ ਇਕਦਮ ਨਵੀਂ ਲੱਗਣ ਲਗੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement