
ਲੰਡਨ , ਅੱਜ ਤੋਂ ਕਰੀਬ 10 ਅਰਬ ਸਾਲ ਬਾਅਦ ਸੂਰਜ ਬੇਹੱਦ ਚਮਕੀਲੇ ਤਾਰਿਆਂ ਵਿਚਕਾਰ...
ਲੰਡਨ , ਅੱਜ ਤੋਂ ਕਰੀਬ 10 ਅਰਬ ਸਾਲ ਬਾਅਦ ਸੂਰਜ ਬੇਹੱਦ ਚਮਕੀਲੇ ਤਾਰਿਆਂ ਵਿਚਕਾਰ ਮੌਜੂਦ ਰਹਿਣ ਵਾਲੀ ਗੈਸ ਅਤੇ ਧੂੜ ਦੇ ਵਿਸ਼ਾਲ ਚੱਕਰ ਵਿਚ ਤਬਦੀਲ ਹੋ ਜਾਵੇਗਾ। ਇਸ ਪ੍ਰਕਿਰਿਆ ਨੂੰ ਗ੍ਰਹਾਂ ਦੀ ਨਿਹਾਰਿਕਾ (ਪਲੇਨੇਟਰੀ ਨੇਬਯੁਲਾ) ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਦਾਅਵਾ ਵਿਗਿਆਨੀਆਂ ਵਲੋਂ ਕੀਤਾ ਗਿਆ ਹੈ। ਗ੍ਰਹਾਂ ਦੀ ਨਿਹਾਰਿਕਾ (ਨੇਬਯੁਲਾ) ਸਾਰੇ ਤਾਰਿਆਂ ਦੀ 90 ਫ਼ੀ ਸਦੀ ਸਰਗਰਮੀ ਦੀ ਸਮਾਪਤੀ ਦਾ ਸੰਕੇਤ ਹੁੰਦਾ ਹੈ ਅਤੇ ਇਹ ਕਿਸੇ ਤਾਰੇ ਦੇ ਬੇਹੱਦ ਚਮਕੀਲੇ ਤਾਰੇ ਭਾਵ ਰੈਡ ਜੁਆਇੰਟ ਤੋਂ ਤਬਾਹ ਹੁੰਦੇ ਵਾਈਟ ਡਾਰਫ਼ ਵਿਚ ਟੁੱਟਣ ਦੇ ਬਦਲਾਅ ਨੂੰ ਦਰਸਾਉਂਦਾ ਹੈ। ਕਈ ਸਾਲ ਤਕ ਵਿਗਿਆਨੀ ਇਸ ਬਾਰੇ ਨਿਸ਼ਚਿਤ ਨਹੀਂ ਸਨ ਕਿ ਸਾਡੀ ਆਕਾਸ਼ਗੰਗਾ ਵਿਚ ਮੌਜੂਦ ਸੂਰਜ ਵੀ ਇਸੇ ਤਰ੍ਹਾਂ ਖ਼ਤਮ ਹੋ ਜਾਵੇਗਾ। ਸੂਰਜ ਬਾਰੇ ਮੰਨਿਆ ਜਾਂਦਾ ਰਿਹਾ ਹੈ ਕਿ ਇਸ ਦਾ ਭਾਰ ਏਨਾ ਘੱਟ ਹੈ ਕਿ ਇਸ ਨਾਲ ਸਾਫ਼ ਦਿਖ ਸਕਣ ਵਾਲੀ ਗ੍ਰਹਾਂ ਦੀ ਨਿਹਾਰਿਕਾ ਬਣ ਸਕਣਾ ਮੁਸ਼ਕਲ ਹੈ। ਇਸ ਸੰਭਾਵਨਾ ਦਾ ਪਤਾ ਲਾਉਣ ਲਈ ਖੋਜਕਾਰਾਂ ਦੀ ਟੀਮ ਨੇ ਡੇਟਾ-ਫ਼ਾਰਮੈਟ ਵਾਲਾ ਨਵਾਂ ਗ੍ਰਹਿ ਵਿਕਸਤ ਕੀਤਾ ਜੋ ਕਿਸੇ ਤਾਰੇ ਦੇ ਜੀਵਨ ਚੱਕਰ ਦਾ ਅਨੁਮਾਨ ਲਗਾ ਸਕਦਾ ਹੈ।
Sun
ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਮੈਨਚੈਸਟਰ ਦੀ ਐਲਬਰਟ ਜਿਲਸਤਰਾ ਨੇ ਕਿਹਾ ਕਿ ਜਦ ਇਕ ਤਾਰਾ ਖ਼ਤਮ ਹੋਣ ਕੰਢੇ ਹੁੰਦਾ ਹੈ ਤਾਂ ਉਹ ਪੁਲਾੜ ਵਿਚ ਗੈਸ ਅਤੇ ਧੂੜ ਦਾ ਗੁਬਾਰ ਛਡਦਾ ਹੈ ਜਿਸ ਨੂੰ ਐਨਵੈਲਪ ਕਿਹਾ ਜਾਂਦਾ ਹੈ। ਇਹ ਐਨਵੈਲਪ ਤਾਰੇ ਦੇ ਭਾਰ ਦਾ ਕਰੀਬ ਅੱਧਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਤਾਰੇ ਦੇ ਅੰਦਰੂਨੀ ਗਰਮ ਹਿੱਸੇ ਕਾਰਨ ਹੀ ਉਸ ਵਲੋਂ ਛਡਿਆ ਗਿਆ ਐਨਵਲਪ ਕਰੀਬ 10 ਹਜ਼ਾਰ ਸਾਲ ਤਕ ਤੇਜ਼ ਚਮਕਦਾ ਹੋਇਆ ਦਿਖਾਈ ਦਿੰਦਾ ਹੈ।
ਇਸੇ ਤੋਂ ਗ੍ਿਰਹਾਂ ਦੀ ਨਿਹਾਰਿਕਾ ਸਾਫ਼ ਵਿਖਾਈ ਦਿੰਦੀ ਹੈ। ਨਵੇਂ ਫ਼ਾਰਮੈਟ ਵਿਚ ਵਿਖਾਇਆ ਗਿਆ ਹੈ ਕਿ ਐਨਵੈਲਪ ਛੱਡੇ ਜਾਣ ਤੋਂ ਬਾਅਦ ਤਾਰੇ ਤਿੰਨ ਗੁਣਾਂ ਤੇਜ਼ੀ ਨਾਲ ਗਰਮ ਹੁੰਦੇ ਹਨ। ਇਸ ਨਾਲ ਸੂਰਜ ਵਰਗੇ ਘੱਟ ਭਾਰ ਵਾਲੇ ਤਾਰਿਆਂ ਲਈ ਚਮਕਦਾਰ ਨਿਹਾਰਿਕਾ ਬਣਾ ਸਕਣਾ ਆਸਾਨ ਹੋ ਜਾਂਦਾ ਹੈ। (ਏਜੰਸੀ)