ਗਰਮੀ ਤੋਂ ਬਚਣ ਦੇ ਕੁੱਝ ਨੁਸਖ਼ੇ
Published : Jun 9, 2020, 1:16 pm IST
Updated : Jun 9, 2020, 1:16 pm IST
SHARE ARTICLE
Summer
Summer

ਜੇ  ਕਰ ਅਸੀ ਧਰਤੀ ਤੇ ਜਿਊਂਦੇ ਰਹਿਣਾ ਹੈ ਤਾਂ ਹਰ ਮੌਸਮ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ। ਜਦੋਂ ਕੋਈ ਮੌਸਮ ਆਉਂਦਾ ਹੈ

ਜੇ  ਕਰ ਅਸੀ ਧਰਤੀ ਤੇ ਜਿਊਂਦੇ ਰਹਿਣਾ ਹੈ ਤਾਂ ਹਰ ਮੌਸਮ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ। ਜਦੋਂ ਕੋਈ ਮੌਸਮ ਆਉਂਦਾ ਹੈ ਤਾਂ ਉਸ ਤੋਂ ਬਚਣ ਲਈ ਉਪਰਾਲੇ ਬਹੁਤ ਹਨ। ਉਹ ਹਨ ਘਰ ਦੀਆਂ ਖ਼ੁਰਾਕਾਂ, ਫੱਲ, ਸਬਜ਼ੀਆਂ ਤੇ ਜੜ੍ਹੀ-ਬੂਟੀਆਂ ਜੋ ਕਾਫ਼ੀ ਹੱਦ ਤਕ ਤੁਹਾਨੂੰ ਬਚਾਅ ਕੇ ਰਖਦੀਆਂ ਹਨ। ਦੂਜੀ ਗੱਲ ਇਹ ਹੈ ਕਿ ਮੌਸਮ ਮੁਤਾਬਕ ਤੁਸੀ ਅਪਣਾ ਬਚਾਅ ਕਿਵੇਂ ਕਰਨਾ ਹੈ।

Summer Season Summer Season

ਜਿਵੇਂ ਸਰਦੀਆਂ ਵਿਚ ਗਰਮ ਕਪੜਿਆਂ ਦੀ ਜਿਵੇਂ ਸਿਰ ਲਈ ਟੋਪੀ, ਹੱਥਾਂ ਦੇ ਦਸਤਾਨੇ, ਛਾਤੀ ਢੱਕਣ ਲਈ ਕੋਟੀ ਆਦਿ ਜ਼ਰੂਰੀ ਹੈ। ਇਸ ਦੇ ਉਲਟ ਗਰਮੀ ਵਿਚ ਘੱਟ ਕਪੜਿਆਂ ਨਾਲ ਗੁਜ਼ਾਰਾ ਹੋ ਜਾਂਦਾ ਹੈ। ਫਿਰ ਵੀ ਗਰਮੀ ਤੋਂ ਬਚਾਅ ਲਈ ਜ਼ਰੂਰੀ ਗੱਲਾਂ ਆਪਾਂ ਨੂੰ ਚੇਤੇ ਰਖਣੀਆਂ ਪੈਣੀਆਂ ਹਨ। ਬਾਹਰੀ ਚਮੜੀ ਦਾ ਬਚਾਅ ਜ਼ਰੂਰੀ ਹੈ ਤੇ ਸ੍ਰੀਰ ਦੇ ਅੰਦਰਲੇ ਭਾਗ ਵਿਚ ਠੰਢਕ ਰਖਣੀ ਪੈਣੀ ਹੈ ਕਿਉਂਕਿ ਜਿਹੜਾ ਇਨਸਾਨ ਅਪਣੀ ਦੇਖਭਾਲ ਖ਼ੁਦ ਨਹੀਂ ਕਰ ਸਕਦਾ, ਉਹ ਕਾਹਦਾ ਇਨਸਾਨ ਹੋਇਆ। ਇਸ ਵਾਰ ਸਰਕਾਰ ਵਲੋਂ ਚੇਤਾਵਨੀ ਦਿਤੀ ਗਈ ਕਿ ਗਰਮੀ ਜ਼ਿਆਦਾ ਪਵੇਗੀ।

SummersSummers

ਸੋ ਮੈਂ ਅੱਜ ਤੁਹਾਨੂੰ ਗਰਮੀ ਦੇ ਕਹਿਰ ਤੋਂ ਬਚਣ ਲਈ ਕੁੱਝ ਸਲਾਹਾਂ ਤੇ ਨੁਸਖੇ ਦਸਾਂਗਾ। ਉਹ ਜ਼ਰੂਰ ਅਪਣਾਉ ਤੇ ਅਪਣੇ ਆਪ ਪ੍ਰਤੀ ਗੰਭੀਰ ਹੋਵੇ। ਆਉ ਆਪਾਂ ਕੁੱਝ ਨੁਸਖ਼ਿਆਂ ਤੇ ਝਾਤ ਮਾਰੀਏ। ਪਹਿਲਾ ਨੁਸਖ਼ਾ : ਗੁਲਾਬ ਫੁੱਲ 250 ਗ੍ਰਾਮ ਨੂੰ 300 ਗ੍ਰਾਮ ਪਾਣੀ ਵਿਚ ਚੱਟਣੀ ਵਾਂਗ ਕੁੱਟੋ। ਫਿਰ ਇਸ ਨੂੰ ਛਾਣ ਲਉ। ਇਸ ਵਿਚ 250 ਗ੍ਰਾਮ ਚੀਨੀ ਪਾ ਕੇ ਉਬਾਲੋ। ਇਕ ਤਾਰ ਦੀ ਚਾਸ਼ਨੀ ਤੋਂ ਪਹਿਲਾਂ-ਪਹਿਲਾਂ ਗੈਸ ਬੰਦ ਕਰ ਦਿਉ, ਹੁਣ ਇਸ ਵਿਚ 10 ਐੱਮ.ਐੱਲ. ਨਿੰਬੂ ਰਸ ਪਾ ਕੇ ਇਸ ਨੂੰ ਗਰਮ-ਗਰਮ ਹੀ ਛਾਣ ਲਉ। ਠੰਢਾ ਨਾ ਹੋਣ ਦਿਉ ਨਹੀਂ ਤਾਂ ਛਾਣ ਨਹੀਂ ਹੋਣਾ। ਇਹ ਤਿਆਰ ਹੈ। ਇਹ ਪੂਰਾ ਸਾਲ ਖ਼ਰਾਬ ਨਹੀਂ ਹੁੰਦਾ, ਫਰਿੱਜ ਵਿਚ ਰੱਖੋ।  ਲੋੜ ਅਨੁਸਾਰ 250 ਗ੍ਰਾਮ ਪਾਣੀ ਵਿਚ 25 ਐੱਮ.ਐੱਲ. ਪਾ ਕੇ ਪੀ ਲਉ ਗਰਮੀ ਵਿਚ ਸਰੀਰ ਨੂੰ ਠੰਢਕ ਪਹੁੰਚਾਉਂਦਾ ਹੈ। ਦਿਲ ਤੇ ਦਿਮਾਗ਼ ਸ਼ਾਂਤ ਰਖਦਾ ਹੈ।

lemon juicelemon juice

ਦੂਜਾ ਨੁਸਖ਼ਾ : 5-6 ਫੱਲ ਅੰਜੀਰ ਕੱਟ ਕੇ ਛੋਟੇ-ਛੋਟੇ ਪੀਸ ਬਣਾ ਲਉ। ਦੋ ਚਮਚ ਮਿਸ਼ਰੀ ਮਿਲਾ ਕੇ ਰਾਤ ਨੂੰ ਮਿੱਟੀ ਦੇ ਭਾਂਡੇ ਵਿਚ ਇਕ ਗਲਾਸ ਪਾਣੀ ਮਿਲਾ ਕੇ ਚਾਂਦਨੀ ਰਾਤ ਵਿਚ ਰੱਖ ਦਿਉ। ਸਵੇਰੇ ਇਹ ਪਾਣੀ ਤੇ ਅੰਜੀਰ ਚਬਾ-ਚਬਾ ਕੇ ਖਾ ਲਉ।
ਫ਼ਾਇਦੇ : ਅੰਜੀਰ ਗਰਮੀ ਦਾ ਇਕ ਬਹੁਤ ਵਧਿਆ ਫੱਲ ਹੈ। ਇਸ ਵਿਚ ਖ਼ੁਰਾਕੀ ਤੱਤ ਬਹੁਤ ਹੁੰਦੇ ਹਨ। ਇਸ ਨਾਲ ਗਰਮੀ ਤੋਂ ਬਚਾਅ ਰਹੇਗਾ। ਬੀ.ਪੀ. ਕੰਟਰੋਲ ਰਹੇਗਾ। ਨਕਸੀਰ ਚਲਦੀ ਹੋਵੇ ਤਾਂ ਬਚਾਅ ਰਹੇਗਾ। ਇਸ ਤੋਂ ਇਲਾਵਾ ਗੰਨੇ ਦਾ ਰਸ, ਸੱਤੂ, ਗੁਲਕੰਦ, ਪੇਠਾ, ਆਂਵਲਾ, ਤਰਬੂਜ਼, ਸਾਬੁਦਾਣਾ। ਹਫ਼ਤੇ ਵਿਚ 1-2 ਵਾਰ ਜ਼ਰੂਰ ਖਾਉ ਇਨ੍ਹਾਂ ਵਿਚੋਂ ਇਕ ਚੀਜ਼ ਵਾਰੀ-ਵਾਰੀ ਵਰਤੋ।

WaterMelonWaterMelon

ਤੀਜਾ ਨੁਸਖ਼ਾ : ਤਰਬੂਜ਼ ਮਗਜ਼, ਕੱਦੂ ਮਗਜ਼, ਕਕੜੀ ਮਗਜ਼, ਖੀਰਾ ਮਗਜ਼, ਗਾਜ਼ਬਾਨ, ਇਹ ਸਾਰੇ 50-50 ਗ੍ਰਾਮ ਸੌਂਫ਼ 100 ਗ੍ਰਾਮ ਸੱਭ ਨੂੰ ਵੱਖ-ਵੱਖ ਪੀਸ ਕੇ ਮਿਲਾ ਲਉ। ਇਸ ਪਾਊਡਰ ਦੇ ਦੋ ਚਮਚ, 5 ਦਾਣੇ ਉਨਾਬ ਟੁਕੜੇ-ਟੁਕੜੇ ਕਰ ਕੇ, ਦੋ ਚਮਚ ਗੁਲਕੰਦ ਪਾ ਕੇ ਢੱਕ ਕੇ ਰੱਖ ਦਿਉ। ਸਵੇਰੇ ਸੱਭ ਨੂੰ ਛਾਣ ਕੇ ਰੋਟੀ ਤੋਂ ਪਹਿਲਾਂ ਪੀ ਲਉ। ਇਸੇ ਤਰ੍ਹਾਂ ਸਵੇਰੇ ਰੱਖ ਕੇ ਸ਼ਾਮ ਨੂੰ ਪੀ ਲਉ।
ਫਾਇਦੇ : ਪੇਸ਼ਾਬ ਦੀ ਗਰਮੀ, ਆਂਤੜੀਆਂ ਦੀ ਖ਼ੁਸ਼ਕੀ, ਜ਼ਿਆਦਾ ਪਸੀਨਾ ਆਉਣਾ, ਸਿਰ ਦਰਦ, ਨੀਂਦ ਨਾ ਆਉਣਾ ਠੀਕ ਹੁੰਦਾ ਹੈ ਕਿਉਂਕਿ ਜ਼ਿਆਦਾ ਗਰਮੀ ਵਿਚ ਇਹ ਰੋਗ ਵਧਦੇ ਹਨ।

gulkandgulkand

ਚੌਥਾ  ਨੁਸਖ਼ਾ : ਇਕ ਕਿਲੋ ਗੁਲਕੰਦ ਵਿਚ 10ਗ੍ਰਾਮ ਪ੍ਰਵਾਲ ਪਿਸਟੀ ਮਿਲਾ ਕੇ ਰੱਖ ਲਉ। ਪ੍ਰਵਾਲ ਪਿਸਟੀ ਆਯੂਰਵੈਦ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ। ਇਸ ਗੱਲ ਦਾ ਧਿਆਨ ਰਖੋ ਪ੍ਰਵਾਲ ਪਿਸ਼ਟੀ ਨੂੰ ਥੋੜਾ-ਥੋੜਾ ਕਰ ਕੇ ਚੰਗੀ ਤਰ੍ਹਾਂ ਮਿਲਾਉਣਾ ਹੈ। ਇਕ ਚਮਚ ਸਵੇਰੇ ਸ਼ਾਮ ਖਾਉ ਜਿਨ੍ਹਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਉਨ੍ਹਾਂ ਲਈ ਬਹੁਤ ਚੰਗੀ ਤੇ ਕੁਦਰਤੀ ਚੀਜ਼ ਹੈ।

Lemon waterLemon water

ਪੰਜਵਾਂ ਨੁਸਖ਼ਾ : ਨਿੰਬੂ 25 ਨਗ, ਆਂਵਲਾ 50 ਨਗ, ਇਨ੍ਹਾਂ ਦਾ ਰਸ ਕੱਢੋ। ਇਸ ਰਸ ਵਿਚ 20ਗ੍ਰਾਮ ਮਿਸ਼ਰੀ 25ਗ੍ਰਾਮ ਸੇਂਧਾ ਨਮਕ, ਪਲਾਸ ਦੇ ਫੁੱਲ 250 ਗ੍ਰਾਮ (ਜੇ ਮਿਲ ਜਾਣ ਤਾਂ ਜ਼ਿਆਦਾ ਪ੍ਰਭਾਵਸ਼ਾਲੀ ਬਣੇਗਾ) ਕਿਸੇ ਚੀਨੀ ਦੇ ਭਾਂਡੇ ਵਿਚ ਪਾ ਕੇ 3 ਮਹੀਨੇ ਧੁੱਪ ਵਿਚ ਰੱਖ ਦਿਉ। ਬਾਅਦ ਵਿਚ ਕਪੜੇ ਨਾਲ ਛਾਣ ਕੇ ਰੱਖ ਲਉ। ਇਕ ਚਮਚ ਖਾਲੀ ਪੇਟ ਪੀਉ, 1 ਘੰਟਾ ਕੁੱਝ ਨਾ ਖਾਉ। ਗਰਮੀ ਵਿਚ ਵੀ ਗਰਮੀ ਨਹੀਂ ਲਗੇਗੀ ਦਿਲ, ਦਿਮਾਗ਼ ਸ਼ਾਂਤ ਰਹੇਗਾ। ਇਹ ਨੁਸਖਾ ਔਖਾ ਹੈ ਪਰ ਇਸ ਵਾਰ ਨਹੀਂ ਤਾਂ ਅਗਲੀ ਵਾਰ ਬਣਾ ਲਉ। ਕਈ ਵਾਰੀ ਮੌਸਮ ਮੁਤਾਬਕ ਚੀਜ਼ਾਂ ਮਿਲਦੀਆਂ ਨਹੀਂ। ਨੁਸਖਾ ਤੁਹਾਨੂੰ  ਦੱਸ ਦਿਤਾ ਹੈ। ਸਾਂਭ ਲਉ ਸਾਰੀ ਉਮਰ ਕੰਮ ਆਏਗਾ।

File PhotoFile Photo

ਛੇਵਾਂ ਨੁਸਖ਼ਾ : ਬੰਸਲੋਚਣ, ਸੱਤ ਗਿਲੋ, ਮੁਕਤਾ ਸੁਕਤੀ ਭਸਮ, ਚੰਦਨ ਸਫ਼ੈਦ ਬੁਰਾਦਾ, ਅਸਰੋਲ, ਸੱਭ 10-10 ਗ੍ਰਾਮ ਸੱਭ ਨੂੰ 1 ਬੋਤਲ ਗੁਲਾਬ ਅਰਕ ਵਿਚ ਖਰਲ ਕਰ ਕੇ ਖ਼ੂਬ ਘੋਟੋ। ਅਰਥਾਤ ਇਨ੍ਹਾਂ ਪੰਜ ਚੀਜ਼ਾਂ ਵਿਚ ਥੋੜਾ-ਥੋੜਾ ਗੁਲਾਬ ਅਰਕ ਪਾਈ ਜਾਣਾ ਤੇ ਘੋਟੀ ਜਾਣਾ। ਜਦ ਸਾਰੀ ਦਵਾਈ ਗੁਲਾਬ ਦੇ ਅਰਕ ਵਿਚ ਜਜ਼ਬ ਹੋ ਜਾਵੇ ਤਾਂ ਇਸ ਨੂੰ 1 ਕਿਲੋ ਗੁਲਕੰਦ ਵਿਚ ਮਿਲਾ ਦਿਉ, ਨੁਸਖਾ ਤਿਆਰ ਹੈ। ਅੱਧਾ ਚਮਚ ਸਵੇਰੇ ਸ਼ਾਮ ਖਾਉ। ਬੱਚੇ ਨੂੰ ਚੌਥਾ ਹਿੱਸਾ ਦਿਉ। ਨਾਲ ਲੱਸੀ ਪੀ ਲਉ। ਜਿਹੜਾ ਬੰਦਾ ਗਰਮੀ ਵਿਚ ਇਹ ਸਮੱਗਰੀ ਇਕ ਕਿਲੋ ਖਾ ਗਿਆ, ਉਸ ਦਾ ਸ੍ਰੀਰ ਏ ਸੀ ਵਾਂਗ ਠੰਢਾ ਰਹੇਗਾ, ਗਰਮੀ ਮਹਿਸੂਸ ਨਹੀਂ ਹੋਵੇਗੀ।

Lemon JuiceLemon Juice

ਬਾਕੀ ਗਰਮੀ ਵਿਚ ਕੁਦਰਤੀ ਜੂਸ, ਫਲਾਂ ਦਾ ਰਸ, ਲੱਸੀ ਸ਼ਿੰਕਜਵੀਂ ਪੀਉ। ਕੋਲਡ ਡਰਿੰਗ ਵਗੈਰਾ ਨਾ ਪੀਉ, ਇਹ ਤੁਹਾਡੇ ਸ੍ਰੀਰ ਦਾ ਸਤਿਆਨਾਸ ਕਰਨਗੇ। ਕੋਲਡ ਡਰਿੰਕ ਪੀ-ਪੀ ਕੇ ਵਿਦੇਸ਼ੀ ਕੰਪਨੀਆਂ ਨੂੰ ਅਮੀਰ ਨਾ ਬਣਾਈ ਜਾਉ। ਤੁਹਾਡਾ ਸ੍ਰੀਰ ਰੋਗੀ ਹੋਵੇਗਾ। ਬੱਚਿਆਂ ਨੂੰ ਸਕੂਲ ਭੇਜਣ ਵੇਲੇ ਜਿਹੜੀ ਪਾਣੀ ਦੀ ਬੋਤਲ ਬੱਚੇ ਨੂੰ ਦਿੰਦੇ ਹੋ, ਉਸ ਵਿਚ ਅੰਗੂਰਾਂ ਦੀ ਖੰਡ ਅਰਥਾਤ ਗੁਲੂਕੋਜ਼ ਸੀ ਜਾਂ ਡੀ ਮਿਲਾ ਕੇ ਸਕੂਲ ਭੇਜੋ। ਕਿਸੇ ਵੀ ਨੁਸਖੇ ਨੂੰ ਬਣਾਉਣ ਵੇਲੇ ਮਿਹਨਤ ਕਰੋ। ਤੁਸੀ ਬਣਾ ਕੇ ਤਾਂ ਵੇਖੋ ਤੁਹਾਡੀਆਂ ਅਸੀਸਾਂ ਮੇਰੀਆਂ ਝੋਲੀਆਂ ਭਰ ਦੇਣਗੀਆਂ।                          
ਸੰਪਰਕ : 98726-10005

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement