ਸਿਹਤ ਨਾਲ ਜੁੜੀ ਸਮੱਸਿਆ ਹੋਵੇ ਤਾਂ ਇੰਟਰਨੈਟ ਤੋਂ ਨਹੀਂ, ਡਾਕਟਰ ਨੂੰ ਮਿਲੋ
Published : May 10, 2018, 10:45 am IST
Updated : Jul 10, 2018, 3:55 pm IST
SHARE ARTICLE
Doctor
Doctor

ਅੱਜਕਲ ਜਿਵੇਂ ਹੀ ਸਾਨੂੰ ਕੋਈ ਸਿਹਤ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇੰਟਰਨੈਟ 'ਤੇ ਉਸ ਦੇ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜਾਣਕਾਰੀ....

ਨਵੀਂ ਦਿੱਲੀ : ਅੱਜ ਕਲ ਜਿਵੇਂ ਹੀ ਸਾਨੂੰ ਕੋਈ ਸਿਹਤ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇੰਟਰਨੈਟ 'ਤੇ ਉਸ ਦੇ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜਾਣਕਾਰੀ ਤਕ ਤਾਂ ਇਹ ਗੱਲ ਠੀਕ ਹੈ ਪਰ ਇਸ ਤੋਂ ਅੱਗੇ ਜਾ ਕੇ ਇੰਟਰਨੈਟ 'ਤੇ ਦੇਖ ਕੇ ਇਲਾਜ ਸ਼ੁਰੂ ਕਰਨਾ ਤੁਹਾਡੇ ਜ਼ਿੰਦਗੀ ਨੂੰ ਜੋਖ਼ਮ 'ਚ ਪਾ ਸਕਦਾ ਹੈ। ਇਹ ਗੱਲ ਇਕ ਜਾਂਚ 'ਚ ਸਾਹਮਣੇ ਆਈ ਹੈ।

DoctorDoctor

ਗੂਗਲ ਤੋਂ ਜਾਣਕਾਰੀ ਲੈਣ ਤੋਂ ਬਾਅਦ ਇਲਾਜ ਸ਼ੁਰੂ ਕਰ ਦੇਣ ਨੂੰ ਸਾਈਬਰਕਾਂਡ੍ਰਿਆ ਕਿਹਾ ਜਾਂਦਾ ਹੈ। ਇਸ 'ਚ ਸਿਹਤ ਨਾਲ ਜੁਡ਼ੀਆਂ ਸਮੱਸਿਆਵਾਂ ਬਾਰੇ ਖ਼ੁਦ ਹੀ ਆਨਲਾਈਨ ਇਲਾਜ ਕਰਨ ਦੀ ਪ੍ਰਵਿਰਤੀ ਪੈਦਾ ਹੋ ਜਾਂਦੀ ਹੈ। ਕਦੇ - ਕਦੇ ਇੰਟਰਨੈਟ 'ਤੇ ਸਾਨੂੰ ਸਿਹਤ ਸਮੱਸਿਆਵਾਂ ਬਾਰੇ ਠੀਕ ਜਾਣਕਾਰੀ ਮਿਲ ਸਕਦੀ ਹੈ ਪਰ ਜ਼ਿਆਦਾਤਰ ਇਹ ਆਨਲਾਈਨ ਜਾਣਕਾਰੀ ਤੁਹਾਡੀ ਸਮੱਸਿਆ ਨੂੰ ਵਧਾ ਸਕਦੀ ਹੈ। ਸਿਹਤ ਮਾਹਰ ਮੁਤਾਬਕ ਖ਼ੁਦ ਤੋਂ ਜਾਂਚ ਸ਼ੁਰੂ ਕਰ ਦੇਣਾ ਅਤੇ ਦਵਾਈਆਂ ਲੈਣਾ ਬਹੁਤ ਆਮ ਜਿਹੀ ਗੱਲ ਹੋ ਗਈ ਹੈ।

DoctorDoctor

ਇਸ ਦੇ ਕਈ ਕਾਰਨ ਹਨ ਜਿਸ ਵਿਚ ਸਮੇਂ ਦੀ ਕਮੀ, ਆਰਥਕ ਬਿਪਤਾ, ਜਾਗਰੂਕਤਾ ਦੀ ਕਮੀ, ਆਕਰਸ਼ਕ ਇਸ਼ਤਿਹਾਰ ਅਤੇ ਦਵਾਈਆਂ ਦਾ ਅਦਾਨੀ ਨਾਲ ਉਪਲਬਧ ਹੋਣਾ ਸ਼ਾਮਲ ਹਨ। ਇਹਨਾਂ ਸਾਰੇ ਕਾਰਨਾਂ ਨਾਲ ਖ਼ੁਦ ਤੋਂ ਇਲਾਜ ਕਰਨ ਦਾ ਚਲਨ ਵੱਧ ਰਿਹਾ ਹੈ। ਖ਼ੁਦ ਦਵਾਈਆਂ ਲੈਣ ਨਾਲ ਰੋਗ ਦਾ ਗ਼ਲਤ ਇਲਾਜ, ਦਵਾਈਆਂ ਦੇ ਸਰੀਰ 'ਤੇ ਹੋਣ ਵਾਲੇ ਗੰਭੀਰ ਨਤੀਜੇ, ਡਾਕਟਰ ਦੀ ਸਲਾਹ ਤੋਂ ਵੰਚਿਤ ਹੋ ਜਾਣਾ, ਦਵਾਈਆਂ ਦੇ ਦੁਸ਼ਪ੍ਰਭਾਵ ਅਤੇ ਫ਼ਰਜੀ ਦਵਾਈਆਂ ਦੇ ਪ੍ਰਯੋਗ ਦੀ ਸੰਭਾਵਨਾ ਹੁੰਦੀ ਹੈ। ਅਜਿਹੇ 'ਚ ਇਸ ਤੋਂ ਬਚਣ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement