
ਜੈਤੂਨ ਦੇ ਤੇਲ ਵਿਚ ਅਜਿਹੇ ਕਈ ਗੁਣ ਹੁੰਦੇ ਹਨ
1. ਜੈਤੂਨ ਦਾ ਤੇਲ: ਜੈਤੂਨ ਦੇ ਤੇਲ ਵਿਚ ਅਜਿਹੇ ਕਈ ਗੁਣ ਹੁੰਦੇ ਹਨ, ਜੋ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਤੇਲ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੁੰਦਾ ਹੈ। ਰਿਫ਼ਾਈਂਡ ਤੇਲ ਦੀ ਬਜਾਏ, ਤੁਹਾਨੂੰ ਜੈਤੂਨ ਦਾ ਤੇਲ ਵਰਤਣਾ ਚਾਹੀਦਾ ਹੈ ਪਰ ਇਹ ਯਾਦ ਰੱਖੋ ਕਿ ਜੈਤੂਨ ਦਾ ਤੇਲ ਬਹੁਤ ਜ਼ਿਆਦਾ ਤਾਪਮਾਨ 'ਤੇ ਨਹੀਂ ਪਕਾਉਣਾ ਚਾਹੀਦਾ।
File
2. ਜਾਮਨੀ ਫੱਲ ਖਾਉ: ਜਾਮਨੀ ਰੰਗ ਦੇ ਸਾਰੇ ਫੱਲ ਤੇ ਸਬਜ਼ੀਆਂ ਦਿਲ ਲਈ ਬਹੁਤ ਵਧੀਆ ਹਨ, ਕਿਉਂਕਿ ਇਨ੍ਹਾਂ 'ਚ ਐਂਥੋਸਾਇਨਿਨਸ ਨਾਂ ਦਾ ਵਿਸ਼ੇਸ਼ ਐਂਟੀਆਕਸੀਡੈਂਟ ਹੁੰਦਾ ਹੈ, ਜੋ ਤੇਜ਼ਾਬ ਬਣਨ ਤੋਂ ਰੋਕਣ ਵਿਚ ਮਦਦ ਕਰਦਾ ਹੈ। ਅਪਣੀ ਖੁਰਾਕ ਵਿਚ ਤੁਸੀ ਬੈਂਗਣ, ਜਾਮਣ, ਲਾਲ ਬੇਰੀਜ਼, ਨੀਲੀਆਂ ਬੇਰੀਜ਼, ਬਲੈਕ ਬੇਰੀਜ਼, ਬਲੈਕ ਰੈਸਪਬੇਰੀਜ਼, ਫਾਲਸਾ, ਸ਼ਹਿਤੂਤ, ਕਾਲੇ ਅੰਗੂਰ ਵਰਗੇ ਫੱਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।
File
3. ਚੀਆ ਬੀਜ ਖਾਉ: ਚੀਆ ਦੇ ਬੀਜ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਇਸ ਵਿਚ ਸੱਭ ਤੋਂ ਜ਼ਿਆਦਾ ਓਮੇਗਾ-3 ਫੈਟੀ ਐਸਿਡ ਤੇ ਫ਼ਾਈਬਰ ਹੁੰਦੇ ਹਨ ਜੋ ਸਰੀਰ ਵਿਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦੇ ਹਨ। ਇਹ ਬਲੱਡ ਪ੍ਰੈਸ਼ਰ ਤੇ ਸ਼ੂਗਰ ਰੋਗ ਨੂੰ ਕਾਬੂ ਕਰਨ ਵਿਚ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ।
File
4. ਦਾਲਾਂ ਤੇ ਬੀਨਜ਼ ਖਾਉ: ਤੁਹਾਨੂੰ ਅਪਣੀ ਰੋਜ਼ ਦੀ ਖੁਰਾਕ ਵਿਚ ਬੀਨਜ਼ ਤੇ ਦਾਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ 'ਚ ਕਾਫ਼ੀ ਮਾਤਰਾ ਵਿਚ ਫ਼ਾਈਬਰ ਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਦਾਲਾਂ ਰੋਜ਼ ਖਾ ਸਕਦੇ ਹੋ। ਰਾਜਮਾਂਹ, ਮਾਂਹ ਦੀ ਦਾਲ, ਮੁੰਗੀ ਦੀ ਦਾਲ, ਛੋਲਿਆਂ ਦੀ ਦਾਲ, ਮਟਰ, ਕਾਲੇ ਛੋਲੇ, ਚਿੱਟੇ ਛੋਲੇ ਆਦਿ ਸੱਭ ਤੁਹਾਡੇ ਦਿਲ ਲਈ ਬਹੁਤ ਫ਼ਾਇਦੇਮੰਦ ਹਨ।
File
5. ਫੈਟੀ ਮੱਛੀ: ਸਮੁੰਦਰ ਤੋਂ ਮਿਲਣ ਵਾਲੇ ਭੋਜਨ ਕਈ ਕਿਸਮਾਂ ਦੇ ਹੁੰਦੇ ਹਨ ਜਿਸ 'ਚ ਓਮੇਗਾ-3 ਫ਼ੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ। ਜਿਵੇਂ-ਮੱਛੀਆਂ, ਝੀਂਗਾ ਆਦਿ। ਐਂਕੋਵਾਈਜ਼, ਸੈਲਮਨ, ਸੈਰਡਾਈਨਜ਼, ਮੈਕਰੇਲ ਆਦਿ ਅਜਿਹੀਆਂ ਫੈਟੀ ਫਿਸ਼ ਹਨ, ਜੋ ਤੁਹਾਡੇ ਦਿਲ ਲਈ ਬਹੁਤ ਵਧੀਆ ਹਨ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।