
ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਰੀਕਾਰਡ 9987 ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ..........
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਰੀਕਾਰਡ 9987 ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਸਵੇਰ ਤਕ ਕੁਲ ਪੀੜਤਾਂ ਦੀ ਗਿਣਤੀ 2.6 ਲੱਖ ਦੇ ਪਾਰ ਚਲੀ ਗਈ। ਨਵੇਂ ਰੋਜ਼ਾਨਾ ਮਾਮਲੇ ਲਗਭਗ 10 ਹਜ਼ਾਰ 'ਤੇ ਪਹੁੰਚ ਰਹੇ ਹਨ।
Coronavirus
ਮਾਮਲੇ ਅਜਿਹੇ ਸਮੇਂ ਵੱਧ ਰਹੇ ਹਨ ਜਦ ਦੇਸ਼ 75 ਦਿਨਾਂ ਦੀ ਤਾਲਾਬੰਦੀ ਤੋਂ ਬਾਹਰ ਨਿਕਲਿਆ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਸਖ਼ਤ ਸ਼ਰਤਾਂ ਨਾਲ ਵੱਡੇ ਖ਼ਰੀਦਦਾਰੀ ਕੇਂਦਰ, ਧਾਰਮਕ ਸਥਾਨ ਅਤੇ ਦਫ਼ਤਰ ਖੁਲ੍ਹ ਰਹੇ ਹਨ।
Lockdown
ਜੂਨ ਦੀ ਸ਼ੁਰੂਆਤ ਮਗਰੋਂ ਹੀ ਦੇਸ਼ ਵਿਚ ਕੋਵਿਡ-19 ਕਾਰਨ ਰੋਜ਼ਾਨਾ 200 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਮ੍ਰਿਤਕਾਂ ਦੀ ਇਹ ਗਿਣਤੀ 7466 ਤਕ ਪਹੁੰਚ ਗਈ ਹੈ। ਇਸ ਮਾਰੂ ਬੀਮਾਰੀ ਤੋਂ ਪ੍ਰਭਾਵਤ ਭਾਰਤ ਦੁਨੀਆਂ ਦਾ ਪੰਜਵਾਂ ਦੇਸ਼ ਬਣ ਗਿਆ ਹੈ।
coronavirus
ਹਰਿਆਣਾ, ਜੰਮੂ ਕਸ਼ਮੀਰ, ਆਸਾਮ, ਕਰਨਾਟਕ, ਛੱਤੀਸਗੜ੍ਹ ਅਤੇ ਤ੍ਰਿਪੁਰਾ ਵਿਚ ਤੇਜ਼ੀ ਨਾਲ ਮਾਮਲੇ ਵਧੇ ਹਨ। ਪਿਛਲੇ 24 ਘੰਟਿਆਂ ਵਿਚ 266 ਲੋਕਾਂ ਦੀ ਮੌਤ ਹੋਈ ਹੈ ਅਤੇ ਲਾਗ ਦੇ 9987 ਨਵੇਂ ਮਾਮਲੇ ਸਾਹਮਣੇ ਆਏ ਹਨ।
coronavirus
ਦੇਸ਼ ਵਿਚ ਲਗਾਤਾਰ ਛੇਵੇਂ ਦਿਨ 9000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤਾਂ ਦੀ ਗਿਣਤੀ 2,66,598 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਫ਼ਿਲਹਾਲ 1,29,917 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
Coronavirus
ਅਤੇ 1,29,214 ਮਰੀਜ਼ ਸਿਹਤਯਾਬ ਹੋ ਚੁਕੇ ਹਨ ਜਦਕਿ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਾ ਹੈ। ਕੁਲ ਪੀੜਤਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮੰਤਰਾਲੇ ਨੇ ਦਸਿਆ ਕਿ ਹੁਣ ਤਕ 48.47 ਫ਼ੀ ਸਦੀ ਲੋਕ ਠੀਕ ਹੋ ਚੁਕੇ ਹਨ।
ਇੰਡੀਅਨ ਮੈਡੀਕਲ ਕੌਂਸਲ ਰਿਸਰਚ ਨੇ ਕਿਹਾ ਕਿ ਮੰਗਲਵਾਰ ਸਵੇਰੇ ਨੌਂ ਵਜੇ ਤਕ 49,16,116 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਪਿਛਲੇ 24 ਘੰਟਿਆਂ ਵਿਚ 1,41,682 ਨਮੂਨਿਆਂ ਦੀ ਜਾਂਚ ਹੋਈ। ਮੰਗਲਵਾਰ ਸਵੇਰ ਤਕ ਹੋਈਆਂ 266 ਮੌਤਾਂ ਵਿਚੋਂ ਸੱਭ ਤੋਂ ਜ਼ਿਆਦਾ 109 ਲੋਕਾਂ ਦੀ ਜਾਨ ਮਹਾਰਾਸ਼ਟਰ ਵਿਚ ਗਈ।
ਇਸ ਤੋਂ ਬਾਅਦ ਦਿੱਲੀ ਵਿਚ 62, ਗੁਜਰਾਤ ਵਿਚ 31, ਤਾਮਿਲਨਾਡੂ ਵਿਚ 17, ਹਰਿਆਣਾ ਵਿਚ 11, ਪਛਮੀ ਬੰਗਾਲ ਵਿਚ ਨੌਂ, ਯੂਪੀ ਵਿਚ ਅੱਠ, ਰਾਜਸਥਾਨ ਵਿਚ ਛੇ, ਜੰਮੂ ਕਸ਼ਮੀਰ ਵਿਚ ਚਾਰ, ਕਰਨਾਟਕ ਵਿਚ ਤਿੰਨ, ਮੱਧ ਪ੍ਰਦੇਸ਼ ਅਤੇ ਪੰਜਾਬ ਵਿਚ ਦੋ ਦੋ ਅਤੇ ਬਿਹਾਰ ਤੇ ਕੇਰਲਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ।
ਦੇਸ਼ ਵਿਚ ਹੁਣ ਤਕ ਕੁਲ 7466 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਜ਼ਿਆਦਾ 3169 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਗੁਜਰਾਤ ਵਿਚ 1280, ਦਿੱਲੀ ਵਿਚ 874, ਮੱਧ ਪ੍ਰਦੇਸ਼ ਵਿਚ 414, ਪਛਮੀ ਬੰਗਾਲ ਵਿਚ 405, ਤਾਮਿਲਨਾਡੂ ਵਿਚ 286, ਯੂਪੀ ਵਿਚ 283, ਰਾਜਸਥਾਨ ਵਿਚ 246 ਅਤੇ ਤੇਲੰਗਾਨਾ ਵਿਚ 137 ਲੋਕਾਂ ਦੀ ਮੌਤ ਹੋਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ