Health News: ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਦਿਮਾਗ਼ ਸਦਾ ਰਹਿੰਦਾ ਹੈ ਤੇਜ਼
Published : Jun 10, 2024, 9:05 am IST
Updated : Jun 10, 2024, 9:05 am IST
SHARE ARTICLE
File Photo
File Photo

ਗੁੜ ਅਤੇ ਛੋਲਿਆਂ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਮਿਲਦਾ ਹੈ ਜੋ ਕਈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ।

Health News:  ਸਿਹਤ ਲਈ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ ਇਹ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦੇ ਹਨ। ਮਰਦਾਂ ਲਈ ਇਸ ਨੂੰ ਖਾਣਾ ਬਹੁਤ ਚੰਗਾ ਹੈ। ਅਕਸਰ ਜਿਮ ਵਿਚ ਜਾ ਕੇ ਮਰਦ ਡੌਲੇ ਬਣਾਉਣ ਲਈ ਕਸਰਤ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਛੋਲਿਆਂ ਅਤੇ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਮਾਸਪੇਸ਼ੀਆਂ ਮਜ਼ਬੂਤ ਕਰਦੇ ਹੀ ਹਨ, ਇਸ ਨਾਲ ਸਾਡੇ ਸਰੀਰ ਨੂੰ ਵੀ ਕਈ ਪ੍ਰਕਾਰ ਦੇ ਫ਼ਾਇਦੇ ਮਿਲਦੇ ਹਨ।

- ਦਿਮਾਗ਼ ਤੇਜ਼ ਕਰਨ ਲਈ: ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਸਦਾ ਦਿਮਾਗ਼ ਤੇਜ਼ ਰਹਿੰਦਾ ਹੈ। ਇਸ ਵਿਚ ਵਿਟਾਮਿਨ ਬੀ ਹੁੰਦਾ ਹੈ ਜੋ ਯਾਦਦਾਸ਼ਤ ਨੂੰ ਵਧਾਉਦਾ ਹੈ।
- ਡੌਲੇ ਬਣਾਉਣ ਲਈ: ਗੁੜ ਅਤੇ ਛੋਲਿਆਂ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਮਿਲਦਾ ਹੈ ਜੋ ਕਈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਮਰਦਾਂ ਨੂੰ ਹਰ-ਰੋਜ਼ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
- ਹੱਡੀਆਂ ਮਜ਼ਬੂਤ ਕਰਨ ਲਈ: ਗੁੜ ਅਤੇ ਛੋਲਿਆਂ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਗਠੀਏ ਦੇ ਰੋਗੀ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ।
- ਕਬਜ਼ ਦੂਰ ਕਰਨ ਲਈ: ਸਰੀਰ ਦਾ ਪਾਚਨ ਖ਼ਰਾਬ ਹੋਣ ਕਰ ਕੇ ਕਬਜ਼ ਅਤੇ ਤੇਜ਼ਾਬ ਬਣਨ ਦੀ ਸਮੱਸਿਆ ਹੋ ਜਾਂਦੀ ਹੈ। ਗੁੜ ਅਤੇ ਛੋਲੇ ਖਾਉ, ਇਸ ਵਿਚ ਫ਼ਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰਖਦਾ ਹੈ।
- ਦੰਦ ਮਜ਼ਬੂਤ ਕਰਨ ਲਈ: ਇਸ ਵਿਚ ਫ਼ਾਸ-ਫ਼ੋਰਸ ਹੁੰਦਾ ਹੈ ਜੋ ਦੰਦਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਜਲਦੀ ਨਹੀਂ ਟੁਟਦੇ।
- ਚਿਹਰਾ ਨਿਖਾਰਨ ਲਈ: ਇਸ ਵਿਚ ਜ਼ਿੰਕ ਹੁੰਦਾ ਹੈ ਜੋ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ। ਛੋਲੇ ਖਾਣ ਨਾਲ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਤੁਸੀਂ ਪਹਿਲਾਂ ਨਾਲੋਂ ਨਿਖਰੇ ਨਿਖਰੇ ਲੱਗੋਗੇ।
- ਦਿਲ ਲਈ: ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਗੁੜ ਅਤੇ ਛੋਲਿਆਂ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਦਿਲ ਦਾ ਦੌਰਾ ਪੈਣ ਤੋਂ ਬਚਾਉਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement