
ਕਿਸਾਨ ਵਿਕਾਸ ਪੱਤਰ (KVP) ਸਕੀਮ 'ਚ ਹੁਣ 7.5% ਦੀ ਦਰ ਨਾਲ ਸਾਲਾਨਾ ਵਿਆਜ ਮਿਲ ਰਿਹਾ
Post Office Scheme: ਅਕਸਰ ਲੋਕ ਅਜਿਹੀਆਂ ਸਕੀਮਾਂ ਦੀ ਭਾਲ ਵਿਚ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰੀ ਮੁਨਾਫਾ ਵੀ ਮਿਲੇਗਾ ਅਤੇ ਕੋਈ ਜੋਖਮ ਵੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਕੀਮ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡਾ ਨਿਵੇਸ਼ ਦੁੱਗਣਾ ਹੋ ਜਾਵੇਗਾ। ਸਰਕਾਰੀ ਸਕੀਮ ਹੋਣ ਕਾਰਨ ਇਸ ਵਿੱਚ ਕੋਈ ਖਤਰਾ ਨਹੀਂ ਹੈ। ਇਹ ਸਕੀਮ ਪੋਸਟ ਆਫਿਸ (Post Office) ਨਾਲ ਜੁੜੀ ਹੋਈ ਹੈ। ਡਾਕਘਰ ਦੀ ਇਹ ਸਕੀਮ ਤੁਹਾਨੂੰ ਗਾਰੰਟੀਸ਼ੁਦਾ ਰਿਟਰਨ ਦੇਵੇਗੀ।
ਡਾਕਖਾਨੇ ਦੀ ਇਸ ਸਕੀਮ ਵਿੱਚ ਪੈਸੇ ਦੁੱਗਣੇ ਕਰਨ ਦੀ ਗਾਰੰਟੀ ਹੈ। ਕਿਸਾਨ ਵਿਕਾਸ ਪੱਤਰ (KVP) ਸਕੀਮ 'ਚ ਹੁਣ 7.5% ਦੀ ਦਰ ਨਾਲ ਸਾਲਾਨਾ ਵਿਆਜ ਮਿਲ ਰਿਹਾ ਹੈ। ਕਿਸਾਨ ਵਿਕਾਸ ਪੱਤਰ (Kisan Vikas Patra) ਭਾਰਤ ਸਰਕਾਰ ਦੁਆਰਾ ਚਲਾਈ ਜਾਂਦੀ ਇੱਕਮੁਸ਼ਤ ਨਿਵੇਸ਼ ਯੋਜਨਾ ਹੈ। ਇਸ ਸਕੀਮ ਵਿੱਚ ਤੁਸੀਂ ਇੱਕ ਨਿਸ਼ਚਿਤ ਮਿਆਦ ਦੇ ਅੰਦਰ ਆਪਣੇ ਪੈਸੇ ਨੂੰ ਦੁੱਗਣਾ ਕਰ ਸਕਦੇ ਹੋ। ਤੁਸੀਂ ਡਾਕਘਰ ਜਾਂ ਵੱਡੇ ਬੈਂਕਾਂ ਜ਼ਰੀਏ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ।
ਕਿੰਨੇ ਸਮੇਂ 'ਚ ਪੈਸੇ ਹੋ ਜਾਣਗੇ ਦੁੱਗਣੇ ?
ਡਾਕਘਰ ਦੀ ਕਿਸਾਨ ਵਿਕਾਸ ਪੱਤਰ ਯੋਜਨਾ (KVP) ਦੇ ਤਹਿਤ ਘੱਟੋ-ਘੱਟ ਨਿਵੇਸ਼ 1000 ਰੁਪਏ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਜ਼ਿਆਦਾ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਿੰਨਾ ਚਾਹੋ ਪੈਸਾ ਲਗਾ ਸਕਦੇ ਹੋ। ਇਹ ਸਕੀਮ 7.5 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਰਿਟਰਨ ਦਿੰਦੀ ਹੈ। ਪਿਛਲੇ ਸਾਲ ਅਪ੍ਰੈਲ 2023 'ਚ ਇਸ ਦੀਆਂ ਵਿਆਜ ਦਰਾਂ 7.2 ਫੀਸਦੀ ਤੋਂ ਵਧਾ ਕੇ 7.5 ਫੀਸਦੀ ਕਰ ਦਿੱਤੀਆਂ ਗਈਆਂ ਸਨ। ਪਹਿਲਾਂ ਇਸ ਸਕੀਮ 'ਚ ਪੈਸੇ ਦੁੱਗਣੇ ਹੋਣ 'ਚ 120 ਮਹੀਨੇ ਲੱਗਦੇ ਸਨ ਪਰ ਹੁਣ 115 ਮਹੀਨਿਆਂ 'ਚ ਯਾਨੀ 9 ਸਾਲ ਸੱਤ ਮਹੀਨਿਆਂ 'ਚ ਪੈਸੇ ਦੁੱਗਣੇ ਹੋ ਜਾਣਗੇ।
5 ਲੱਖ ਤੋਂ ਬਣ ਜਾਣਗੇ 10 ਲੱਖ ਰੁਪਏ
ਜੇਕਰ ਤੁਸੀਂ ਇਸ ਯੋਜਨਾ 'ਚ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ 7.5 ਫੀਸਦੀ ਸਾਲਾਨਾ ਦੀ ਦਰ ਨਾਲ ਰਿਟਰਨ ਦਿੱਤਾ ਜਾਵੇਗਾ। ਹਿਸਾਬ ਮੁਤਾਬਕ ਪੈਸੇ ਦੁੱਗਣੇ ਹੋਣ ਲਈ 115 ਮਹੀਨੇ ਉਡੀਕ ਕਰਨੀ ਪਵੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਪੈਸੇ 9 ਸਾਲ ਅਤੇ 7 ਮਹੀਨਿਆਂ ਵਿੱਚ ਦੁੱਗਣੇ ਹੋ ਜਾਣਗੇ। ਜਦੋਂ ਕਿ ਜੇਕਰ ਤੁਸੀਂ ਇੱਕਮੁਸ਼ਤ 6 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਇਸ ਮਿਆਦ ਵਿੱਚ ਇਹ ਰਕਮ 12 ਲੱਖ ਰੁਪਏ ਹੋ ਜਾਵੇਗੀ।
ਕੀ ਤੁਸੀਂ ਸਾਂਝਾ ਖਾਤਾ ਖੋਲ੍ਹ ਸਕਦੇ ਹੋ?
ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਗਲ ਅਤੇ ਸਾਂਝੇ ਖਾਤੇ ਵਿੱਚ ਕਿਸਾਨ ਵਿਕਾਸ ਪੱਤਰ ਖਾਤਾ ਖੋਲ੍ਹ ਸਕਦੇ ਹੋ। ਡਾਕਖਾਨੇ ਦੀ ਇਸ ਯੋਜਨਾ ਤਹਿਤ ਤਿੰਨ ਲੋਕ ਸਾਂਝਾ ਖਾਤਾ ਖੋਲ੍ਹ ਸਕਦੇ ਹਨ। ਹਾਲਾਂਕਿ, ਇਸ ਸਕੀਮ ਅਧੀਨ ਨਾਮਜ਼ਦ ਵਿਅਕਤੀ ਨੂੰ ਸ਼ਾਮਲ ਕਰਨਾ ਲਾਜ਼ਮੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਖਾਤੇ ਨੂੰ 2 ਸਾਲ 6 ਮਹੀਨੇ ਬਾਅਦ ਬੰਦ ਕਰ ਸਕਦੇ ਹੋ।