Health News: ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫਲ ਨੂੰ ਅਪਣੀ ਖ਼ੁਰਾਕ ਵਿਚ ਜ਼ਰੂਰ ਸ਼ਾਮਲ ਕਰਨ
Published : May 11, 2024, 6:52 am IST
Updated : May 11, 2024, 6:52 am IST
SHARE ARTICLE
Health News
Health News

Health News:  ਲੁਕਾਟ ਦੀ ਵਰਤੋਂ ਕਰਨ ਨਾਲ ਕੈਲੇਸਟਰੋਲ ਲੈਵਲ ਕੰਟਰੋਲ ’ਚ ਰਹਿੰਦਾ ਹੈ।

People suffering from obesity must include lukat fruit in their diet Health News in punjabi : ਲੁਕਾਟ ਫ਼ੱਲ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਫ਼ਾਈਬਰ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ ਆਦਿ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਆਉ ਜਾਣਦੇ ਹਾਂ ਲੁਕਾਟ ਖਾਣ ਦੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Farming News: ਕਿਵੇਂ ਕੀਤੀ ਜਾਵੇ ਅੰਬ ਦੀ ਖੇਤੀ?

 ਲੁਕਾਟ ਦੀ ਵਰਤੋਂ ਕਰਨ ਨਾਲ ਕੈਲੇਸਟਰੋਲ ਲੈਵਲ ਕੰਟਰੋਲ ’ਚ ਰਹਿੰਦਾ ਹੈ। ਨਾਲ ਹੀ ਇਹ ਦਿਲ ਦੀਆਂ ਕੋਸ਼ਿਕਾਵਾਂ ’ਚੋਂ ਸੋਜ ਘੱਟ ਕਰ ਕੇ ਇਸ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।  ਜਿਗਰ ’ਚ ਗੜਬੜੀ ਹੋਣ ’ਤੇ ਪੀਲੀਆ ਅਤੇ ਹੋਰ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਹੁੰਦਾ ਹੈ। ਅਜਿਹੇ ’ਚ ਲੁਕਾਟ ਦੇ ਪੱਤਿਆਂ ਨਾਲ ਤਿਆਰ ਕਾੜ੍ਹਾ ਪੀਣ ਨਾਲ ਜਿਗਰ ਸਿਹਤਮੰਦ ਰਹਿੰਦਾ ਹੈ। 

ਲੁਕਾਟ ’ਚ ਵਿਟਾਮਿਨ ਈ, ਸੀ ਹੋਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਕਮਜ਼ੋਰ ਅੱਖਾਂ ਵਾਲੇ ਲੁਕਾਟ ਨੂੰ ਅਪਣੀ ਰੋਜ਼ਾਨਾ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਮਈ 2024)

ਲੁਕਾਟ ’ਚ ਐਂਟੀ-ਆਕਸੀਡੈਂਟ ਗੁਣ ਹੋਣ ਦੇ ਨਾਲ ਕੈਲਸ਼ੀਅਮ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਮਜ਼ਬੂਤੀ ਆਉਂਦੀ ਹੈ।   ਲੁਕਾਟ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਅਜਿਹੇ ’ਚ ਢਿੱਡ ਦਰਦ, ਕਬਜ਼, ਦਸਤ, ਐਸੀਡਿਟੀ, ਸੋਜ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਜੀ ਮਚਲਾਉਣਾ, ਉਲਟੀ ਆਉਣ ਦੀ ਸਮੱਸਿਆ ’ਚ ਫ਼ਾਇਦਾ ਹੁੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from People suffering from obesity must include lukat fruit in their diet Health News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement