
ਇਹ ਇਕ ਕੀਟ ਹੈ। ਇਸ ਦੀਆਂ ਚਾਰ ਲੱਤਾਂ ਹੁੰਦੀਆਂ ਹਨ। ਇਸ ਦਾ ਭਾਰ ਲਗਭਗ 1 ਗ੍ਰਾਮ ਹੁੰਦਾ ਹੈ
ਬੱਚਿਉ, ਮੱਛਰ ਦੀਆਂ ਲਗਭਗ 3500 ਜਾਤੀਆਂ ਹਨ। ਇਹ ਇਕ ਕੀਟ ਹੈ। ਇਸ ਦੀਆਂ ਚਾਰ ਲੱਤਾਂ ਹੁੰਦੀਆਂ ਹਨ। ਇਸ ਦਾ ਭਾਰ ਲਗਭਗ 1 ਗ੍ਰਾਮ ਹੁੰਦਾ ਹੈ। ਇਹ ਪਾਣੀ ਵਿਚ ਨਹੀਂ ਡੁਬਦਾ। ਇਸ ਦਾ ਕਾਰਨ ਪਾਣੀ ਦਾ ਸਤਹੀ ਤਣਾਅ ਹੈ। ਕਿਸੇ ਪਦਾਰਥ ਦੀ ਉਹ ਸ਼ਕਤੀ ਜਿਸ ਕਰ ਕੇ ਉਹ ਅਪਣੇ ਆਪ ਨੂੰ ਇਕੱਠਾ ਕਰ ਕੇ ਰੱਖ ਸਕੇ, ਨੂੰ ਸਤਹੀ ਤਣਾਅ ਕਹਿੰਦੇ ਹਨ। ਇਸ ਸਤਹਿ ਤਣਾਅ ਕਾਰਨ ਪਾਣੀ ਦੀ ਸਤ੍ਹਾ ਇਕ ਲਚਕਦਾਰ ਝਿੱਲੀ ਦਾ ਕੰਮ ਕਰਦੀ ਹੈ। ਪਾਣੀ ਦਾ ਸਤਹੀ ਤਣਾਅ ਜ਼ਿਆਦਾ ਹੈ। ਪਾਣੀ ਦਾ ਸਤਹੀ ਤਣਾਅ 25 ਡਿਗਰੀ ਤਾਪਮਾਨ 'ਤੇ 72.8 ਡਾਇਨ ਪ੍ਰਤੀ ਸੈਂਟੀਮੀਟਰ ਹੁੰਦਾ ਹੈ।
mosquito
ਮੱਛਰ ਦੇ ਪੈਰਾਂ ਅਤੇ ਲੱਤਾਂ ਤੇ ਬਹੁਤ ਸੂਖਮ ਮੋਮੀ ਵਾਲ ਹੁੰਦੇ ਹਨ। ਇਹ ਬਰੀਕ ਵਾਲ ਪਾਣੀ ਨੂੰ ਪਰੇ ਧਕਦੇ ਹਨ ਜਿਸ ਕਰ ਕੇ ਮੱਛਰ ਦੇ ਪੈਰ ਗਿੱਲੇ ਨਹੀਂ ਹੁੰਦੇ। ਇਹ ਪੈਰਾਂ ਦੇ ਖੇਤਰਫਲ ਨੂੰ ਵਧਾਉਂਦੇ ਹਨ, ਜਿਸ ਕਰ ਕੇ ਪਾਣੀ ਤੇ ਬਣੀ ਝਿੱਲੀ ਤੇ ਘੱਟ ਦਬਾਅ ਪੈਂਦਾ ਹੈ। ਇਸ ਦੇ ਸਰੀਰ ਦਾ ਭਾਰ 6 ਲੱਤਾਂ ਤੇ ਵੰਡਿਆ ਜਾਂਦਾ ਹੈ। ਮੱਛਰ ਦੇ ਪੈਰਾਂ ਹੇਠਾਂ ਪਾਣੀ ਦੀ ਝਿੱਲੀ ਤੇ ਲੱਗ ਰਿਹਾ ਬਲ ਏਨਾ ਘੱਟ ਹੈ ਕਿ ਪਾਣੀ ਦੀ ਝਿੱਲੀ ਨੂੰ ਤੋੜ ਨਹੀਂ ਸਕਦਾ, ਜਿਸ ਕਰ ਕੇ ਮੱਛਰ ਪਾਣੀ ਵਿਚ ਨਹੀਂ ਡੁਬਦਾ।
-ਕਰਨੈਲ ਸਿੰਘ ਰਾਮਗੜ੍ਹ, ਸੰਪਰਕ : 79864-99563