
ਕੇਂਦਰ, ਰਾਜ ਅਤੇ ਲੋਕ ਬਾਡੀ ਇਕੱਠਿਆਂ ਨੇ ਸ਼ੁਰੂ ਕੀਤਾ ਅਭਿਆਨ
ਨਵੀਂ ਦਿੱਲੀ: ਮਾਨਸੂਨ ਦੀ ਦਸਤਕ ਤੋਂ ਪਹਿਲਾਂ ਮੱਛਰਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਿਹਾਜ ਨਾਲ ਕੇਂਦਰੀ ਸਿਹਤ ਮੰਤਰਾਲੇ ਦਿੱਲੀ ਸਰਕਾਰ, ਨਗਰ ਨਿਗਮ ਅਤੇ ਐਨਡੀਐਮਸੀ ਨੇ ਇਕੱਠਿਆਂ ਨੇ ਕਮਰ ਕੱਸ ਲਈ ਹੈ. ਰਾਜਧਾਨੀ ਵਿਚ ਮੱਛਰਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਐਨ ਚਲਾਇਆ ਜਾਵੇਗਾ। 17 ਤੋਂ 19 ਜੁਲਾਈ ਤਕ ਤਿੰਨ ਦਿਨਾਂ ਦੇ ਇਸ ਅਭਿਆਨ ਵਿਚ ਦਿੱਲੀ ਦੇ 286 ਵਾਰਡਾਂ ਵਿਚ ਟੀਮਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਜਾਗਰੂਕ ਕਰੇਗੀ।
ਹਰ ਟੀਮ ਵਿਚ 20-25 ਲੋਕ ਹੋਣਗੇ। ਇਸ ਵਿਚ ਕੇਂਦਰ ਸਰਕਾਰ ਦੇ ਕਰਮਚਾਰੀ ਤੋਂ ਲੈ ਕੇ ਰਾਜ ਅਤੇ ਨਗਰ ਨਿਗਮ ਦੇ ਕਰਮਰਚਾਰੀ ਵੀ ਸ਼ਾਮਲ ਹੋਣਗੇ। ਨਾਲ ਹੀ ਨਾਰਦਨ ਰੇਲਵੇ ਅਤੇ ਦਿੱਲੀ ਕੈਟੋਨਮੈਂਟ ਦੇ ਇਲਾਕੇ ਵਿਚ ਵੀ ਇਹ ਅਭਿਆਨ ਚਲੇਗਾ। ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਨੂੰ ਲੈ ਕੇ ਅਭਿਆਨ ਚਲਾਇਆ ਜਾਵੇਗਾ।
ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਡਾਕਟਰ ਹਰਸ਼ਵਰਧਨ ਨੇ ਲੋਕਾਂ ਤੋਂ ਇਹਨਾਂ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੇਂਦਰ ਰਾਜ ਅਤੇ ਲੋਕਲ ਬਾਡੀ ਇਕੱਠੇ ਅਭਿਆਨ ਵਿਚ ਸ਼ਾਮਲ ਹੋਣਗੇ। ਇਸ ਅਭਿਆਨ ਨੂੰ ਜਾਗਰੂਕਤਾ ਅਭਿਆਨ ਦਾ ਨਾਮ ਦਿੱਤਾ ਗਿਆ ਹੈ।