ਲੋਹੇ ਦੇ ਭਾਂਡਿਆਂ ਤੋਂ ਇੰਝ ਸਾਫ਼ ਕਰੋ ਜੰਗਾਲ
Published : Oct 11, 2023, 8:25 am IST
Updated : Oct 11, 2023, 8:25 am IST
SHARE ARTICLE
 How to clean rust from iron utensils
How to clean rust from iron utensils

ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ

ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਭਾਂਡਿਆਂ ਦੀ ਇਕ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਜੰਗਾਲ ਲੱਗ ਜਾਂਦਾ ਹੈ। ਜੇਕਰ ਇਸ ਦੀ ਜਲਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਇੰਨੇ ਗੰਦੇ ਹੋ ਜਾਂਦੇ ਹਨ ਕਿ ਇਸ ਨੂੰ ਸਾਫ਼ ਕਰਨਾ ਅਸੰਭਵ ਲਗਦਾ ਹੈ ਅਤੇ ਹੌਲੀ-ਹੌਲੀ ਲੋਹੇ ਦੇ ਭਾਂਡੇ ਖ਼ਰਾਬ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ। ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ। 

ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਸੱਭ ਤੋਂ ਪਹਿਲਾਂ, ਦੋ ਕੱਪ ਪਾਣੀ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਇਸ ਵਿਚ 2 ਚਮਚ ਬੇਕਿੰਗ ਸੋਡਾ ਪਾਉ। ਹੁਣ ਇਸ ’ਚ 1 ਚਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਮਿਸ਼ਰਣ ਵਿਚ ਪੁਰਾਣੇ ਟੂਥਬਰੱਸ਼ ਨੂੰ ਡੁਬੋ ਕੇ ਜੰਗਾਲ ਵਾਲੀ ਥਾਂ ’ਤੇ ਚੰਗੀ ਤਰ੍ਹਾਂ ਰਗੜੋ ਅਤੇ ਕੁੱਝ ਦੇਰ ਲਈ ਛੱਡ ਦਿਉ।

ਬਰਤਨ ਨੂੰ 20 ਮਿੰਟ ਰੱਖਣ ਤੋਂ ਬਾਅਦ ਸੈਂਡ ਪੇਪਰ ਦੀ ਮਦਦ ਨਾਲ ਬਰਤਨ ’ਤੇ ਲੱਗੇ ਜੰਗਾਲ ਨੂੰ ਰਗੜੋ। ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰਾ ਜੰਗਾਲ ਸਾਫ਼ ਹੁੰਦਾ ਜਾ ਰਿਹਾ ਹੈ। ਹੁਣ ਇਸ ਨੂੰ ਪਾਣੀ ਨਾਲ ਧੋ ਲਉ। ਧੋਣ ਤੋਂ ਬਾਅਦ, ਭਾਂਡਿਆਂ ਨੂੰ ਦੁਬਾਰਾ ਪੂੰਝੋ ਅਤੇ ਭਾਂਡਿਆਂ ਨੂੰ 20 ਮਿੰਟ ਲਈ ਧੁੱਪ ਵਿਚ ਰੱਖੋ। ਜੇਕਰ ਬਹੁਤ ਜ਼ਿਆਦਾ ਜੰਗਾਲ ਦੇ ਧੱਬੇ ਹਨ, ਤਾਂ ਤੁਸੀਂ ਬੇਕਿੰਗ ਸੋਡੇ ਨਾਲ ਚੂਨੇ ਦਾ ਮਿਸ਼ਰਣ ਬਣਾ ਸਕਦੇ ਹੋ।

ਚੂਨਾ ਜੰਗਾਲ ਨੂੰ ਨਰਮ ਬਣਾ ਦਿੰਦਾ ਹੈ। ਜਦਕਿ ਬੇਕਿੰਗ ਸੋਡਾ ਇਸ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਲਈ 2 ਚਮਚ ਨਿੰਬੂ ਰਸ ਅਤੇ 1 ਚਮਚ ਬੇਕਿੰਗ ਸੋਡੇ ’ਚ ਪਾਣੀ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਉ। ਹੁਣ ਇਸ ਨੂੰ ਜੰਗਾਲ ਵਾਲੀ ਥਾਂ ਉਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਛੱਡ ਦਿਉ। ਜੰਗਾਲ ਦੇ ਧੱਬੇ ਆਸਾਨੀ ਨਾਲ ਗ਼ਾਇਬ ਹੋ ਜਾਣਗੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement