
ਸਰਦ ਰੁੱਤ ਹਰ ਕਿਸੇ ਨੂੰ ਨਵੀਂ ਤਾਜ਼ਗੀ ਦਾ ਅਹਿਸਾਸ ਦਿੰਦੀ ਹੈ ਪਰ ਇਹ ਸਮਾਂ ਸਾਡੀ ਚਮੜੀ ਲਈ ਬਹੁਤ ਵਧੀਆ ਨਹੀਂ ਹੁੰਦਾ।
How to take care of skin in winter: ਸਰਦ ਰੁੱਤ ਹਰ ਕਿਸੇ ਨੂੰ ਨਵੀਂ ਤਾਜ਼ਗੀ ਦਾ ਅਹਿਸਾਸ ਦਿੰਦੀ ਹੈ ਪਰ ਇਹ ਸਮਾਂ ਸਾਡੀ ਚਮੜੀ ਲਈ ਬਹੁਤ ਵਧੀਆ ਨਹੀਂ ਹੁੰਦਾ। ਇਨ੍ਹਾਂ ਮਹੀਨਿਆਂ ਦੌਰਾਨ ਨਮੀ ਦੀ ਕਮੀ ਕਰ ਕੇ ਸਾਡੀ ਚਮੜੀ ਸੁੱਕੀ, ਰੁੱਖੀ ਅਤੇ ਖ਼ਾਰਿਸ਼ ਵਾਲੀ ਹੋ ਜਾਂਦੀ ਹੈ। ਆਉ ਵੇਖੀਏ ਪੇਸ਼ ਹਨ ਕੁੱਝ ਅਜਿਹੀਆਂ ਮਾਮੂਲੀ ਘਰੇਲੂ ਚੀਜ਼ਾਂ ਜਿਨ੍ਹਾਂ ਨਾਲ ਅਸੀ ਸਰਦੀਆਂ ’ਚ ਅਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹਾਂ।
ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ:
ਸਮੱਗਰੀ: ਅੱਧਾ ਨਿੰਬੂ, 2 ਚਮਚੇ ਸ਼ਹਿਦ ਅਤੇ ਰੂੰ ਦਾ ਫੰਬਾ।
ਤਰੀਕਾ: ਅੱਧੇ ਨਿੰਬੂ ਵਿਚੋਂ ਰਸ ਕੱਢ ਲਉ ਅਤੇ ਇਸ ’ਚ ਸ਼ਹਿਦ ਮਿਲਾ ਦਿਉ। ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਅਪਣੇ ਚਿਹਰੇ ਉਤੇ ਰੂੰ ਦੇ ਫੰਬੇ ਨਾਲ ਲਾਉ। 10 ਮਿੰਟਾਂ ’ਚ ਪਿਆ ਰਹਿਣ ਦਿਉ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਦਵੋ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜਦਕਿ ਸ਼ਹਿਦ ’ਚ ਜਲਣਨਾਸ਼ਕ ਤੱਤ ਹੁੰਦੇ ਹਨ ਅਤੇ ਇਹ ਚਮੜੀ ਨੂੰ ਸਰਦੀ ਦੇ ਮਹੀਨਿਆਂ ’ਚ ਨਰਮ ਅਤੇ ਮੁਲਾਇਮ ਰਖਦੇ ਹਨ। ਇਸ ਵਿਧੀ ਨੂੰ ਵਰਤਣ ਤੋਂ ਬਾਅਦ ਕੋਈ ਚੰਗੀ ਮੋਇਸ਼ਚੋਰਾਇਜ਼ਰ ਲਾਉਣਾ ਨਾ ਭੁੱਲੋ।
ਸੂਰਜਮੁਖੀ ਜਾਂ ਨਾਰੀਅਲ ਦਾ ਤੇਲ: ਸੂਰਜਮੁਖੀ ਜਾਂ ਨਾਰੀਅਲ ਦਾ ਤੇਲ ਅਪਣੇ ਚਿਹਰੇ ਉਤੇ ਲਾਉ ਅਤੇ ਅਪਣੀਆਂ ਉਂਗਲਾਂ ਨਾਲ ਹੌਲੀ ਹੌਲੀ ਰਗੜੋ। ਤੇਲ ਨੂੰ ਕੁਦਰਤੀ ਤੌਰ ’ਤੇ ਚਮੜੀ ’ਚ ਸਮਾ ਲੈਣ ਦਿਉ। ਇਸ ਨੂੰ ਧੋਣ ਦੀ ਕੋਈ ਜ਼ਰੂਰਤ ਨਹੀਂ। ਤੁਸੀ ਸੂਰਜੀਮੁਖੀ ਦਾ ਤੇਲ ਅਪਣੇ ਪੂਰੇ ਸਰੀਰ ਉਤੇ ਵੀ ਲਾ ਸਕਦੇ ਹੋ। ਸੂਰਜਮੁਖੀ ਦਾ ਤੇਲ ਸਰਦੀਆਂ ’ਚ ਸੁੱਕੀ ਚਮੜੀ ਦਾ ਬਿਹਤਰੀਨ ਹੱਲ ਹੈ। ਇਹ ਵਿਟਾਮਿਨ ਅਤੇ ਫ਼ੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੀ ਚਮੜੀ ਨੂੰ ਨਮੀਯੁਕਤ ਅਤੇ ਨਰਮ ਰੱਖਣ ’ਚ ਮਦਦ ਕਰਦਾ ਹੈ। ਦੋਹਾਂ ਤੇਲਾਂ ਨੂੰ ਵਰਤਣ ਦਾ ਸੱਭ ਤੋਂ ਚੰਗਾ ਸਮਾਂ ਸੌਣ ਤੋਂ ਪਹਿਲਾਂ ਹੈ