ਘਰ ਤੋਂ ਦੂਰ ਰੱਖੋ ਇਹ ਚੀਜ਼ਾਂ
Published : Dec 11, 2024, 7:31 am IST
Updated : Dec 11, 2024, 7:31 am IST
SHARE ARTICLE
Keep these things away from home
Keep these things away from home

ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਬਣ ਸਕਦੇ ਹੋ?

 

Keep these things away from home: ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋੜ ਦੇ ਸਮੇਂ ਲੱਭੀਆਂ ਨਹੀਂ ਜਾ ਸਕਦੀਆਂ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਬਾਅਦ ਵਿਚ ਲੱਭ ਲੈਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਬਣ ਸਕਦੇ ਹੋ?

ਟਮਾਟਰ ਕੈਚਪ ਦੇ ਪੈਕੇਟ: ਬਹੁਤ ਸਾਰੇ ਲੋਕ ਟਮਾਟਰ ਕੈਚਪ ਦੇ ਪੈਕੇਟ ਖ਼ਰੀਦਦੇ ਹਨ ਅਤੇ ਇਸ ਦੀ ਵਰਤੋਂ ਕਰ ਕੇ ਬੱਚੇ ਕੈਚਪ ਨੂੰ ਅਗਲੇ ਦਿਨ ਵਰਤੋਂ ਲਈ ਸੰਭਾਲੀ ਰਖਦੇ ਹਨ। ਹਾਲਾਂਕਿ ਇਸ ਨੂੰ ਖੋਲ੍ਹਣ ਤੋਂ ਬਾਅਦ ਇਸ ਦੀ ਵਰਤੋਂ ਦੀ ਕੁੱਝ ਮਿਆਦ ਹੁੰਦੀ ਹੈ ਜਿਸ  ਤੋਂ ਬਾਅਦ ਇਸ ਨੂੰ ਸੁੱਟ ਦੇਣਾ ਹੀ ਸਹੀ ਹੁੰਦਾ ਹੈ। 

ਪਲਾਸਟਿਕ ਦੇ ਚਮਚੇ: ਬਹੁਤ ਸਾਰੇ ਲੋਕ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਚਮਚੇ ਪਾਰਟੀਆਂ ਆਦਿ ਲਈ ਲਿਆ ਕੇ ਰਖਦੇ  ਹਨ। ਪਰ ਬਹੁਤ ਪੁਰਾਣੇ ਹੋ ਚੁੱਕੇ ਅਤੇ ਲੰਮੇ ਸਮੇਂ ਤਕ ਪਲਾਸਟਿਕ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਬਦਲ ਲਉ।

ਪੁਰਾਣੇ ਕਪੜੇ: ਬਹੁਤ ਸਾਰੇ ਲੋਕ ਪੁਰਾਣੇ ਕਪੜੇ ਅਤੇ ਜੁੱਤੀਆਂ ਨੂੰ ਬੈਗ ਬਣਾਉਣ ਜਾਂ ਕੁੱਝ ਹੋਰ ਬਣਾਉਣ ਲਈ ਰਖਦੇ ਹਨ। ਪਰ ਇਨ੍ਹਾਂ ਨਾਲ ਘਰ ’ਚ ਗੰਦ ਪਾਈ ਰਖਣਾ ਮੂਰਖਤਾ ਹੈ। ਜੇਕਰ ਨਾ ਪ੍ਰਯੋਗ ਹੋਣ ਵਾਲੇ ਕਪੜੇ ਕਾਫ਼ੀ ਦੇਰ ਤੋਂ ਪਏ ਹਨ ਤਾਂ ਇਨ੍ਹਾਂ ਨੂੰ ਸੁੱਟ ਦੇਣਾ ਹੀ ਸਮਝਦਾਰੀ ਹੈ। ਸਾਫ਼-ਸੁਥਰੇ ਕਮਰੇ ਤੁਹਾਨੂੰ ਸਕਾਰਾਤਮਕ ਊਰਜਾ ਦੇ ਸਕਣਗੇ।

ਪੁਰਾਣੀਆਂ ਦਵਾਈਆਂ: ਬਹੁਤ ਸਾਰੇ ਲੋਕ ਪੁਰਾਣੀਆਂ ਦਵਾਈਆਂ ਨੂੰ ਸਾਂਭੀ ਰਖਦੇ ਹਨ ਅਤੇ ਸੋਚਦੇ ਹਨ ਕਿ ਇਹ ਬਾਅਦ ਵਿਚ ਵਰਤੋਂ ’ਚ ਆ ਸਕਦੀਆਂ ਹਨ। ਪਰ ਮਿਆਦ ਖ਼ਤਮ ਹੋਣ ਜਾਂ ਗ਼ਲਤ ਦਵਾਈਆਂ ਖਾਣ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

ਢੱਕਣ ਤੋਂ ਬਗ਼ੈਰ ਬਰਤਨ: ਰਸੋਈ ਵਿਚ ਕਦੇ ਢੱਕਣ ਤੋਂ ਬਗ਼ੈਰ ਬਰਤਨ ਨਾ ਰੱਖੋ। ਬਗ਼ੈਰ ਢੱਕਣ ਵਾਲੇ ਬਰਤਨ ’ਚ ਰਖਿਆ ਭੋਜਨ ਕੀਟਾਣੂਆਂ ਨੂੰ ਸੱਦਾ ਦਿੰਦਾ ਹੈ। ਹਮੇਸ਼ਾ ਖਾਣ-ਪੀਣ ਦੀਆਂ ਚੀਜ਼ਾਂ ਨੂੰ ਢਕ ਕੇ ਰੱਖੋ ਤਾਂ ਜੋ ਰਸੋਈ ਨੂੰ ਸਾਫ਼-ਸੁਥਰੀ ਰਖਿਆ ਜਾ ਸਕੇ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement