Punjabi Culture News : ਅਲੋਪ ਹੋ ਗਿਐ ਘੁੰਡ ਕੱਢਣ ਦਾ ਰਿਵਾਜ
Published : Feb 12, 2024, 10:42 am IST
Updated : Feb 12, 2024, 10:42 am IST
SHARE ARTICLE
The custom of extracting the ghund has disappeared News in punjabi
The custom of extracting the ghund has disappeared News in punjabi

Punjabi Culture News : ਸੁਨੱਖੀਆਂ ਧੀਆਂ ਭੈਣਾਂ ਮੁਗ਼ਲਾਂ ਤੋਂ ਡਰਦਿਆਂ ਸਿਰ ਦੀ ਚੁੰਨੀ ਆਦਿ ਨਾਲ ਮੂੰਹ ਢੱਕ ਕੇ ਲੁਕਾਉਣ ਲਈ ਪੜਦਾ ਕਰ ਲੈਂਦੀਆਂ ਸਨ

The custom of extracting the ghund has disappeared News in punjabi : ਪੁਰਾਣੇ ਸਮਿਆਂ ਵਿਚ ਜਦ ਮੁਗ਼ਲ ਅਫ਼ਗਾਨ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰੇ ਭਾਰਤ ਨੂੰ ਲੁਟ ਕੇ ਲਿਜਾਂਦੇ ਸਨ ਤਾਂ ਉਹ ਜਾਂਦੇ ਜਾਂਦੇ ਭਾਰਤ ਦੀਆਂ ਸੋਹਣੀਆਂ ਬਹੂ ਬੇਟੀਆਂ ਨੂੰ ਫੜ ਬੰਧਕ ਬਣਾ ਕੇ ਨਾਲ ਲੈ ਜਾਂਦੇ ਸਨ। ਉਦੋਂ ਭਾਰਤ ਗ਼ੁਲਾਮੀ ਦਾ ਝੰਬਿਆ ਹੋਇਆ ਸੀ ਤੇ ਲੋਕਾਂ ਦੀਆਂ ਸੁਨੱਖੀਆਂ ਧੀਆਂ ਭੈਣਾਂ ਮੁਗ਼ਲਾਂ ਤੋਂ ਡਰਦਿਆਂ ਸਿਰ ਦੀ ਚੁੰਨੀ ਆਦਿ ਨਾਲ ਮੂੰਹ ਢੱਕ ਕੇ ਲੁਕਾਉਣ ਲਈ ਪੜਦਾ ਕਰ ਲੈਂਦੀਆਂ ਸਨ ਤਾਕਿ ਉਨ੍ਹਾਂ ’ਤੇ ਲੁਟੇਰਿਆਂ ਦੀ ਨਜ਼ਰ ਨਾ ਪਵੇ। 

ਇਹ ਵੀ ਪੜ੍ਹੋ : Health News: ਸਰਦੀਆਂ ’ਚ ਹਰੀ ਮੁੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ 

ਉਸ ਵੇਲੇ ਤੋਂ ਲੜਕੀਆਂ ਖ਼ਾਸ ਕਰ ਕੇ ਸਜ ਵਿਆਹੀਆਂ ਮੂੰਹ ’ਤੇ ਪਰਦਾ ਪਾਉਣ ਲੱਗ ਪਈਆਂ ਤੇ ਇਸੇ ਪਿਰਤ ਨੂੰ ਜਾਰੀ ਰੱਖ ਕੇ ਅਪਣੇ ਸਹੁਰੇ ਜੇਠ ਆਦਿ ਤੋਂ ਵੀ ਪਰਦਾ ਕਰਨ ਲੱਗ ਪਈਆਂ ਜਿਸ ਨੂੰ ਘੁੰਡ ਜਾਂ ਘੁੰਗਟ ਕਹਿਣ ਲੱਗ ਪਏ। ਬਾਅਦ ਵਿਚ ਕੁੜੀਆਂ ਕਤਰੀਆਂ ਤੇ ਆਮ ਔਰਤਾਂ ਸਿਰ ਨੂੰ ਸਭਿਅਕ ਦ੍ਰਿਸ਼ਟੀ ਤੋਂ ਅਪਣਾ ਸਿਰ ਢਕ ਕੇ ਰਖਦੀਆਂ ਤੇ ਚੁੰਨੀ (ਦੁਪੱਟਾ) ਨਹੀਂ ਲਾਹੁੰਦੀਆਂ ਸਨ। ਵਿਆਹ ਦੇ ਸਮੇਂ ਦੁਲਹਨ ਨੂੰ ਕੀਮਤੀ ਕਪੜੇ ਅਤੇ ਗਹਿਣੇ ਪਾ ਕੇ ਸਿਰ ਦੇ ਉਪਰ ਦੋਸੜਾ ਦਿਤਾ ਜਾਂਦਾ। ਸਹੇਲੀਆਂ, ਰਿਸ਼ਤੇਦਾਰ, ਭਰਜਾਈਆਂ ਡੋਲੀ ਵਿਚ ਬਿਠਾਉਂਦੀਆਂ ਸੀ।

ਇਹ ਵੀ ਪੜ੍ਹੋ :  Karan Bhushan News: ਬ੍ਰਿਜ ਭੂਸ਼ਣ ਸ਼ਰਨ ਦੇ ਪੁੱਤਰ ਕਰਨ ਭੂਸ਼ਣ ਨੂੰ ਬਣਾਇਆ ਗਿਆ ਯੂਪੀ ਕੁਸ਼ਤੀ ਸੰਘ ਦਾ ਪ੍ਰਧਾਨ

ਫਿਰ ਸਹੁਰੇ ਘਰ ਆ ਕੇ ਕਿੰਨੇ ਚਾਵਾਂ ਦੇ ਨਾਲ ਵਿਆਹੁਲੀ ਨੂੰ ਗੱਡੀ ਵਿਚੋਂ ਉਸ ਦੀ ਜਠਾਣੀ ਉਤਾਰਦੀ ਹੁੰਦੀ ਸੀ। ਔਰਤਾਂ ਨੇ ਗੀਤ ਗਾਉਣੇ ਸਿੱਠਣੀਆਂ ਦੇਣੀਆਂ। ਹਫ਼ਤੇ ਬਾਅਦ ਮਿੱਠੀਆਂ ਰੋਟੀਆਂ ਲਹਾਈਆਂ ਜਾਂਦੀਆਂ ਅਤੇ ਸਾਰੇ ਹੀ ਸ਼ਗਨ ਬੜੇ ਚਾਵਾਂ ਨਾਲ ਕੀਤੇ ਜਾਂਦੇ ਸਨ। ਜੋ ਵੀ ਥਾਂ ਸਿਰ ਲਗਦਾ ਉਸ ਤੋਂ ਨਵੀਂ ਵਹੁਟੀ ਘੁੰਡ ਕੱਢ ਕੇ ਰਖਦੀ ਸੀ। ਖ਼ਾਸ ਕਰ ਕੇ ਜੇਠ ਤੋਂ, ਪਰ ਜੇਠ ਨੂੰ ਤਾਂ ਘਰ ਖੰਗੂਰਾ ਮਾਰ ਕੇ ਹੀ ਆਉਣਾ ਪੈਂਦਾ ਸੀ। ਘੁੰਡ ਨਾਲ ਕਈ ਲੋਕ ਬੋਲੀਆਂ ਵੀ ਜੁੜੀਆਂ ਹੋਈਆਂ ਹਨ ਜਿਵੇਂ
ਘੁੰਡ ਕੱਢ ਲੈ ਪਤਲੀਏ ਨਾਰੇ, ਨੀ ਸਹੁਰਿਆਂ ਦਾ ਪਿੰਡ ਆ ਗਿਆ
ਭੁੱਲਗੀ ਮੈਂ ਘੁੰਡ ਕਢਣਾ ਜੇਠਾ ਵੇ ਮੁਆਫ਼ ਕਰੀਂ 
ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਅੱਜ ਕਲ ਤਾਂ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਦੀ ਫ਼ੋਟੋ ਮੋਬਾਈਲ ਉਤੇ ਵਟਸਐਪ ਕਰ ਦਿਤੀ ਜਾਂਦੀ ਹੈ, ਫਿਰ ਪ੍ਰੀਵੈਡਿੰਗ ਤੇ ਕਿੰਨਾ ਖ਼ਰਚ ਕੀਤਾ ਜਾਂਦਾ ਹੈ। ਕਪੜੇ ਵੀ ਅੱਧੇ ਹੀ ਰਹਿ ਗਏ ਹਨ, ਘੁੰਡ ਕੱਢਣ ਦਾ ਰਿਵਾਜ ਤਾਂ ਅਲੋਪ ਹੀ ਹੋ ਗਿਆ ਹੈ।
-ਸੂਬੇਦਾਰ ਜਸਵਿੰਦਰ ਸਿੰਘ, ਪਿੰਡ ਪੰਧੇਰ ਖੇੜੀ, ਲੁਧਿਆਣਾ। 8146195193

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The custom of extracting the ghund has disappeared News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement