Health News: ਜੇਕਰ ਤੁਸੀਂ ਸਵੇਰੇ ਖਾਂਦੇ ਹੋ ਬਰੈੱਡ ਤਾਂ ਹੋ ਸਕਦੀਆਂ ਹਨ ਕਈ ਸਮੱਸਿਆਵਾਂ

By : GAGANDEEP

Published : May 12, 2024, 6:29 am IST
Updated : May 12, 2024, 6:30 am IST
SHARE ARTICLE
If you eat bread in the morning, there can be many problems Health News
If you eat bread in the morning, there can be many problems Health News

Health News: ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ।

If you eat bread in the morning, there can be many problems Health News: ਅੱਜਕਲ ਦੇ ਬੱਚੇ ਬਰੈੱਡ ਖਾਣਾ ਪਸੰਦ ਕਰਦੇ ਹਨ ਭੱਜ-ਦੌੜ ਭਰੀ ਜ਼ਿੰਦਗੀ ਵਿਚ ਕਈ ਲੋਕ ਅਜਿਹੇ ਹਨ, ਜੋ ਸਵੇਰੇ ਨਾਸ਼ਤੇ ’ਚ ਬਰੈੱਡ ਦੀ ਵਰਤੋਂ ਜ਼ਰੂਰ ਕਰਦੇ ਹਨ। ਉਹ ਰੋਟੀ ਦੀ ਥਾਂ ਦੁੱਧ ਨਾਲ ਬਰੈੱਡ ਦਾ ਸੇਵਨ ਕਰ ਕੇ ਕੰਮ ’ਤੇ ਚਲੇ ਜਾਂਦੇ ਹਨ ਅਤੇ ਬੱਚਿਆਂ ਨੂੰ ਬਰੈੱਡ ਜੈਮ ਦੇ ਦਿੰਦੇ ਹਨ। ਬੱਚੇ ਬਰੈੱਡ ਜੈਮ ਸਕੂਲ ’ਚ ਲੈ ਕੇ ਜਾਣਾ ਪਸੰਦ ਕਰਦੇ ਹਨ। ਬਰੈੱਡ ਨੂੰ ਲੋਕ ਪਕੌੜੇ, ਸੈਂਡਵਿਚ ਆਦਿ ਵਜੋਂ ਵੀ ਖਾਂਦੇ ਹਨ। ਚਿੱਟੀ ਬਰੈੱਡ ਦੀ ਵਰਤੋਂ ਲੋਕ ਵੱਧ ਕਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਨਾਸ਼ਤੇ ’ਚ ਮੈਦੇ ਨਾਲ ਬਣੀ ਬਰੈੱਡ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਨਾਸ਼ਤੇ ’ਚ ਬਰੈੱਡ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦਸਾਂਗੇ:

ਇਹ ਵੀ ਪੜ੍ਹੋ: Haryana News : ਪੱਠੇ ਕੁਤਰਦੇ ਸਮੇਂ ਮਸ਼ੀਨ ਤੋਂ ਲੱਗਿਆ ਕਰੰਟ, ਮੌਤ

ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਭਾਵਤ ਹੋ ਸਕਦੀ ਹੈ। ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਬਣ ਸਕਦੀ ਹੈ। ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬੀਮਾਰੀ ਜਿਵੇਂ ਪੇਪਟਿਕ ਅਲਸਰ ਦਾ ਕਾਰਨ ਬਣ ਸਕਦੀ ਹੈ। ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ’ਚ ਮਿਲ ਜਾਣ ਵਾਲੇ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 

ਇਹ ਵੀ ਪੜ੍ਹੋ: Punjab News : ਛੋਟੇ ਸਿੱਧੂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਸਿੱਧੂ ਮੂਸੇਵਾਲਾ ਦਾ ਪ੍ਰਵਾਰ 

ਬਰੈੱਡ ਵਿਚ ਪਾਚਨ ਕਿਰਿਆ ਨੂੰ ਖ਼ਰਾਬ ਕਰਨ ਵਾਲੇ ਤੱਤ ਮਿਲ ਜਾਂਦੇ ਹਨ। ਇਸ ਦੀ ਜ਼ਿਆਦਾ ਵਰਤੋਂ ਢਿੱਡ ’ਚ ਹੋਣ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬੀਮਾਰੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਕ ਰੀਪੋਰਟ ਅਨੁਸਾਰ ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਨਹੀਂ ਮਿਲਦੇ। ਕੰਮ ’ਤੇ ਜਾਣ ਲਈ ਇਸ ਦੀ ਵਰਤੋਂ ਜਲਦੀ ਜਲਦੀ ’ਚ ਕੀਤੀ ਜਾਂਦੀ ਹੈ, ਜਿਸ ਨਾਲ ਢਿੱਡ ਭਰ ਜਾਂਦਾ ਹੈ ਪਰ ਸਰੀਰ ਨੂੰ ਊਰਜਾ ਨਹੀਂ ਮਿਲਦੀ। ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਫ਼ਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਪਣੇ ਸਰੀਰ ਦੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ। ਇਸ ਦਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਲਗਾਤਾਰ ਬਰੈੱਡ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਭਾਰ ਵੱਧ ਸਕਦਾ ਹੈ।  ਬਰੈੱਡ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਬਣਦੇ ਹਨ। ਇਹੀ ਕਾਰਨ ਹੈ ਕਿ ਤੁਸੀਂ ਜ਼ਿਆਦਾ ਖਾਣਾ ਖਾਣ ਦੇ ਸ਼ਿਕਾਰ ਹੋ ਜਾਂਦੇ ਹੋ। ਅਜਿਹੀ ਸਥਿਤੀ ਵਿਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਦੀ ਵਰਤੋਂ ਕਰੋ।

(For more Punjabi news apart from If you eat bread in the morning, there can be many problems Health News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement