
ਠੰਢ ਵਧਣ ਨਾਲ ਕਈ ਵਾਰ ਖ਼ੂਨ ਥੋੜ੍ਹਾ ਗਾੜਾ ਹੋ ਜਾਂਦਾ ਹੈ ਜਿਸ ਨਾਲ ਨਾੜੀਆਂ ਜ਼ਿਆਦਾ ਸੁੰਗੜਨ ਲਗਦੀਆਂ ਹਨ।
ਸਰਦੀ ਦਾ ਮੌਸਮ ਅਪਣੇ ਨਾਲ ਕਈ ਛੋਟੀਆਂ-ਛੋਟੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਸਰਦੀਆਂ ਦੇ ਮੌਸਮ ਵਿਚ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਸਰਦੀ ਦੇ ਮੌਸਮ ਵਿਚ ਬੱਚੇ ਅਤੇ ਬਜ਼ੁਰਗ ਜਲਦੀ ਬੀਮਾਰ ਹੋ ਜਾਂਦੇ ਹਨ। ਸਰਦੀਆਂ ਦਾ ਮੌਸਮ ਵੈਸੇ ਤਾਂ ਹਰ ਕਿਸੇ ਲਈ ਮੁਸ਼ਕਲਾਂ ਭਰਿਆ ਹੁੰਦਾ ਹੈ ਪਰ ਬਜ਼ੁਰਗਾਂ ਲਈ ਮੁਸ਼ਕਲਾਂ ਕੁੱਝ ਜ਼ਿਆਦਾ ਹੀ ਵੱਧ ਜਾਂਦੀਆਂ ਹਨ। ਉਮਰ ਦੇ ਨਾਲ ਇਮਿਊਨ ਸਿਸਟਮ ਥੋੜੀ ਘੱਟ ਹੋ ਜਾਣ ਕਾਰਨ ਇਸ ਮੌਸਮ ਵਿਚ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਦਾ ਡਰ ਰਹਿੰਦਾ ਹੈ। ਅਸੀਂ ਤੁਹਾਨੂੰ ਇਸ ਮੌਸਮ ਵਿਚ ਉਨ੍ਹਾਂ ਦੇ ਸੁਰੱਖਿਅਤ ਰਹਿਣ ਦੇ ਉਪਾਅ ਦਸ ਰਹੇ ਹਾਂ।
ਨੌਜਵਾਨਾਂ ਨੂੰ ਤਾਂ ਇਹ ਮੌਸਮ ਕਾਫ਼ੀ ਖ਼ੁਸ਼ਨੁਮਾ ਲਗਦਾ ਹੈ। ਸਵੈਟਰ, ਕੰਬਲ ਹੋਰ ਵੀ ਕਈ ਕਪੜਿਆਂ ਨਾਲ ਲੋਕ ਅਪਣੇ ਆਪ ਨੂੰ ਠੰਢ ਤੋਂ ਬਚਾਉਂਦੇ ਹਨ ਪਰ ਬਜ਼ੁਰਗਾਂ ਲਈ ਇਹ ਮੌਸਮ ਕਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦਾ ਹੈ। ਬਜ਼ੁਰਗ ਲੋਕ ਠੰਢ ਨਾਲ ਕੰਬਦੇ ਤਾਂ ਹਨ ਹੀ ਇਸ ਦੇ ਨਾਲ-ਨਾਲ ਠੰਢ ਵਿਚ ਪ੍ਰੇਸ਼ਾਨੀਆਂ ਬਾਰੇ ਸੋਚ ਕੇ ਹੀ ਡਰ ਜਾਂਦੇ ਹਨ।
ਜਾਣਦੇ ਹਾਂ ਕਿ ਬਜ਼ੁਰਗਾਂ ਨੂੰ ਠੰਢ ਵਿਚ ਕੀ-ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਕਿਵੇਂ ਬਚਾ ਕੇ ਰਖੀਏ ਅਤੇ ਇਨ੍ਹਾਂ ਲਈ ਕੀ-ਕੀ ਤਿਆਰੀਆਂ ਜ਼ਰੂਰੀ ਹਨ। ਸਰਦੀ ਦੇ ਮੌਸਮ ਵਿਚ ਸ਼ੂਗਰ ਅਤੇ ਹਾਈਪਰਟੇਂਸ਼ਨ ਵਰਗੀਆਂ ਪ੍ਰੇਸ਼ਾਨੀਆਂ ਕੁੱਝ ਹੋਰ ਵੱਧ ਜਾਂਦੀਆਂ ਹਨ। ਖ਼ੂਨ ਸਾਡੇ ਅੰਦਰ ਜੀਵਨ ਹੋਣ ਦਾ ਇਕ ਪ੍ਰਤੀਕ ਹੈ। ਇਸ ਨੂੰ ਲੈ ਕੇ ਵੀ ਵੱਡਿਆਂ ਦੀ ਪ੍ਰੇਸ਼ਾਨੀ ਵੱਧ ਜਾਂਦੀ ਹੈ।
ਠੰਢ ਵਧਣ ਨਾਲ ਕਈ ਵਾਰ ਖ਼ੂਨ ਥੋੜ੍ਹਾ ਗਾੜਾ ਹੋ ਜਾਂਦਾ ਹੈ ਜਿਸ ਨਾਲ ਨਾੜੀਆਂ ਜ਼ਿਆਦਾ ਸੁੰਗੜਨ ਲਗਦੀਆਂ ਹਨ। ਇਸ ਮੌਸਮ ਵਿਚ ਦਿਲ ਦੇ ਰੋਗ ਵਧਣ ਦਾ ਸ਼ੱਕ ਹੁੰਦਾ ਹੈ। ਮੌਸਮ ਬਦਲਦੇ ਹੀ ਸਾਡੀ ਜੀਵਨਸ਼ੈਲੀ ਵੀ ਬਦਲਣ ਲਗਦੀ ਹੈ। ਲੋਕ ਮਾਸ, ਮੱਛੀ ਦੇ ਨਾਲ ਘਿਉ ਜ਼ਿਆਦਾ ਖਾਂਦੇ ਹਨ ਅਤੇ ਪਿਆਸ ਘੱਟ ਲੱਗਣ ਦੀ ਵਜ੍ਹਾ ਨਾਲ ਪਾਣੀ ਘੱਟ ਪੀਂਦੇ ਹਨ। ਬਜ਼ੁਰਗਾਂ ਨੂੰ ਠੰਢ ਦੇ ਮੌਸਮ ਵਿਚ ਬੈਕਟੀਰੀਆ ਅਤੇ ਵਾਇਰਸ ਸਬੰਧੀ ਰੋਗ ਦਾ ਡਰ ਕਾਫ਼ੀ ਵੱਧ ਜਾਂਦਾ ਹੈ।